PreetNama
ਖਾਸ-ਖਬਰਾਂ/Important News

ਕੁਲਭੂਸ਼ਣ ਜਾਧਵ ’ਤੇ ICJ ਦੇ ਫੈਸਲੇ ਦੀ ਪਾਕਿ PM ਇਮਰਾਨ ਨੇ ਕੀਤੀ ਸ਼ਲਾਘਾ

ਪਾਕਿਸਤਾਨ ਦੀ ਜੇਲ੍ਹ ਵਿਚ ਕੈਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਮਾਮਲੇ ਵਿਚ ਨੀਦਰਲੈਂਡ ਦੇ ਹੇਗ ਸਥਿਤ ਅੰਤਰਰਾਸ਼ਟਰੀ ਨਿਆਂ ਅਦਾਲਤ (ਆਈਸੀਜੇ) ਨੇ ਨਾ ਕੇਵਲ ਜਾਧਵ ਦੀ ਫਾਂਸੀ ਦੀ ਸਜਾ ਉਤੇ ਰੋਕ ਨੂੰ ਬਰਕਰਾਰ ਰੱਖਿਆ, ਸਗੋਂ ਇਸ ਉਤੇ ਪਾਕਿਸਤਾਨ ਨੂੰ ਦੁਬਾਰਾ ਵਿਚਾਰ ਕਰਨ ਲਈ ਵੀ ਕਿਹਾ ਹੈ।

ਆਈਸੀਜੇ ਨੇ ਇਸ ਫੈਸਲੇ ਬਾਅਦ ਭਾਰਤ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਤੋਂ ਲੈ ਕੇ ਵਿਰੋਧੀ ਪਾਰਟੀ ਦੇ ਆਗੂਆਂ ਨੇ ਫੈਸਲੇ ਦਾ ਸਵਾਗਤ ਕੀਤਾ ਹੈ। ਉਥੇ ਇਸ ਮਾਮਲੇ ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਟਵੀਟ ਕਰਕੇ ਫੈਸਲੇ ਦਾ ਸਵਾਗਤ ਕੀਤਾ ਹੈ। ਉਥੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਮੂਦ ਕੁਰੈਸ਼ੀ ਨੇ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਉਤੇ ਅੰਤਰਰਾਸ਼ਟਰੀ ਨਿਆਂ ਦੇ ਫੈਸਲੇ ਨੂੰ ‘ਪਾਕਿਸਤਾਨ ਦੀ ਜਿੱਤ’ ਦੱਸਿਆ।

 

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਆਈਸੀਜੇ ਦਾ ਫੈਸਲਾ ਬਰੀ ਕਰਨ, ਰਿਹਾ ਕਰਲ ਅਤੇ ਕੁਲਭੂਸ਼ਣ ਨੂੰ ਵਾਪਸ ਭਾਰਤ ਭੇਜਣ ਦਾ ਨਹੀਂ ਹੈ। ਉਹ ਪਾਕਿਸਤਾਨ ਦੇ ਲੋਕਾਂ ਖਿਲਾਫ ਅਪਰਾਧਾਂ ਲਈ ਦੋਸ਼ੀ ਹਨ। ਪਾਕਿਸਤਾਨ ਕਾਨੂੰਨ ਅਨੁਸਾਰ ਅੱਗੇ ਵਧੇਗਾ

 

Related posts

ਚੰਦਰਯਾਨ 3 ਤੋਂ ਬਾਅਦ, ਹੁਣ ਆਦਿੱਤਿਆ L1 ਨੇ ਲਈ ਸੈਲਫੀ, ਧਰਤੀ ਤੇ ਚੰਦਰਮਾ ਦਾ ਦਿਖਾਇਆ ਸ਼ਾਨਦਾਰ ਦ੍ਰਿਸ਼

On Punjab

ਭਾਜਪਾ ਦੇ ਬੰਦ ਦੇ ਸੱਦੇ ਕਾਰਨ ਪੱਛਮੀ ਬੰਗਾਲ ’ਚ ਜਨਜੀਵਨ ’ਤੇ ਅਸਰ

On Punjab

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਕਰਨਗੇ ਅੰਬਾਲਾ ਛਾਉਣੀ ਹਵਾਈ ਅੱਡੇ ਦਾ ਉਦਘਾਟਨ: ਅਨਿਲ ਵਿੱਜ

On Punjab