PreetNama
ਖਾਸ-ਖਬਰਾਂ/Important News

ਕੁਰਾਨ ਸਾੜਨ ‘ਤੇ ਭੜਕੇ ਦੰਗੇ, ਸੜਕਾਂ ‘ਤੇ ਉੱਤਰੇ ਸੈਂਕੜੇ ਲੋਕ

ਸਵੀਡਨ: ਦੁਨੀਆਂ ਭਰ ਸ਼ਾਂਤੀ ਦਾ ਦੇਸ਼ ਕਹੇ ਜਾਣ ਵਾਲੇ ਸਵੀਡਨ ‘ਚ ਕੁਰਾਨ ਸਾੜਨ ‘ਤੇ ਦੰਗੇ ਭੜਕ ਉੱਠੇ। ਜਾਣਕਾਰੀ ਮੁਤਾਬਕ ਵੱਡੀ ਸੰਖਿਆਂ ‘ਚ ਲੋਕ ਦੱਖਣੀ ਸਵੀਡਨ ਦੇ ਮਾਲਮੋ ਸ਼ਹਿਰ ਦੀਆਂ ਸੜਕਾਂ ‘ਤੇ ਉੱਤਰ ਆਏ ਅਤੇ ਉਨ੍ਹਾਂ ਨੇ ਪ੍ਰਦਰਸ਼ਨ ਕੀਤਾ।

ਪ੍ਰਦਰਸ਼ਨਕਾਰੀਆਂ ਨੇ ਸੜਕ ਕਿਨਾਰੇ ਖੜੀਆਂ ਕਈ ਕਾਰਾਂ ਦੇ ਟਾਇਰਾਂ ਨੂੰ ਅੱਗ ਲਾ ਦਿੱਤੀ। ਏਨਾ ਹੀ ਨਹੀਂ ਉਨ੍ਹਾਂ ਨੇ ਪੁਲਿਸ ‘ਤੇ ਵੀ ਪਥਰਾਅ ਕੀਤਾ। ਪੁਲਿਸ ਨੇ ਕਿਹਾ ਕਿ ਹਿੰਸਕ ਭੀੜ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲ਼ੇ ਦਾਗਣੇ ਪਏ। ਕੁਝ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਵੀ ਲਿਆ ਗਿਆ। ਪੁਲਿਸ ਮੁਤਾਬਕ ਮਾਲਮੋ ‘ਚ ਕੁਰਾਨ ਦੀ ਪੱਤਰੀ ਸਾੜੀ ਗਈ ਸੀ ਜਿਸ ਦੇ ਬਾਅਦ ਇਹ ਦੰਗਾ ਹੋਇਆ।

ਪੁਲਿਸ ਮੁਤਾਬਕ ਸ਼ੁੱਕਰਵਾਰ ਨੂੰ ਸ਼ਾਮ ਢਲਦਿਆਂ ਹੀ ਅਚਾਨਕ ਕਰੀਬ 300 ਲੋਕਾਂ ਦੀ ਭੀੜ ਇਕੱਠੀ ਹੋ ਗਈ ਸੀ। ਟਾਇਰ ਸਾੜਨ ਨਾਲ ਪੂਰੇ ਇਲਾਕੇ ‘ਚ ਧੂੰਆਂ ਫੈਲ ਗਿਆ। ਪੱਥਰਬਾਜ਼ੀ ‘ਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਹਾਲਾਤ ਕਾਬੂ ਕਰਨ ਲਈ ਪੁਲਿਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ।

ਸਵੀਡਨ ਦੀ ਰਾਸ਼ਟਰਵਾਦੀ ਪਾਰਟੀ ਸਟ੍ਰੈੱਸ ਕੁਰਸ ਦੇ ਲੀਡਰ ਰੈਸਮਸ ਪਾਲੁਦਨ ਨੂੰ ਮੀਟਿੰਗ ਦੀ ਇਜਾਜ਼ਤ ਨਾ ਮਿਲਣ ਤੋਂ ਬਾਅਦ ਦੰਗੇ ਭੜਕੇ। ਉਨ੍ਹਾਂ ਨੂੰ ਸਵੀਡਨ ਦੇ ਬਾਰਡਰ ‘ਤੇ ਹੀ ਰੋਕ ਦਿੱਤਾ ਗਿਆ। ਜਦੋਂ ਉਨ੍ਹਾਂ ਸ਼ਹਿਰ ‘ਚ ਜ਼ਬਰਦਸਤੀ ਆਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਦੇ ਸਮਰਥਕਾਂ ਨੇ ਮਾਲਮੋ ਦੇ ਇਕ ਚੌਰਾਹੇ ‘ਤੇ ਕੁਰਾਨ ਦੀਆਂ ਕੁਝ ਪੱਤਰੀਆਂ ਸਾੜੀਆਂ ਸਨ।

ਕਿਹਾ ਜਾ ਰਿਹਾ ਕਿ ਇਕ ਦੱਖਣਪੰਥੀ ਲੀਡਰ ਰੈਸਮਸ ਪਾਲੁਦਨ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਉਨ੍ਹਾਂ ਦੇ ਸਮਰਥਕਾਂ ਨੇ ਕੁਰਾਨ ਨੂੰ ਸਾੜ ਦਿੱਤਾ ਸੀ। ਇਸੇ ਥਾਂ ‘ਤੇ ਬਾਅਦ ‘ਚ ਵਿਰੋਧ ਪ੍ਰਦਰਸ਼ਨ ਦੇ ਚੱਲਦਿਆਂ ਸਥਿਤੀ ਤਣਾਅਪੂਵਕ ਹੋ ਗਈ ਅਤੇ ਦੰਗੇ ਭੜਕ ਗਏ।

Related posts

ਅਮਰੀਕਾ ਦੇ ਅਲਾਸਕਾ ਸ਼ਹਿਰ ‘ਚ ਭੂਚਾਲ ਦੇ ਝਟਕੇ

On Punjab

ਸਕਾਰਪਿਓ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ’ਚ 6 ਹਲਾਕ

On Punjab

ਸ਼ਰਾਬੀ ਔਰਤ ਨੇ ਬੱਚੇ ਨੂੰ ਗੇਂਦ ਵਾਂਗ ਉੱਪਰ ਨੂੰ ਸੁੱਟਿਆ, ਟੁੱਟੀ ਬਾਂਹ; ਬਾਲ ਸ਼ੋਸ਼ਣ ਦੇ ਦੋਸ਼ ‘ਚ 2 ਗ੍ਰਿਫ਼ਤਾਰ

On Punjab