PreetNama
ਖੇਡ-ਜਗਤ/Sports News

ਕੁਆਟਰ ਫਾਈਨਲ ‘ਚ ਅੱਜ ਆਸਟ੍ਰੇਲੀਆ ਨਾਲ ਭਿੜੇਗਾ ਭਾਰਤ

ind vs aus u19: ਭਾਰਤ ਅਤੇ ਆਸਟ੍ਰੇਲੀਆ U19 ਦੀਆਂ ਜੂਨੀਅਰ ਟੀਮਾਂ ਮੰਗਲਵਾਰ ਨੂੰ ਆਈ.ਸੀ.ਸੀ ਅੰਡਰ -19 ਵਰਲਡ ਕੱਪ ਦੇ ਕੁਆਟਰ ਫਾਈਨਲ ਵਿੱਚ ਇਕ-ਦੂਜੇ ਦੇ ਆਹਮੋ-ਸਾਮ੍ਹਣੇ ਹੋਣਗੀਆਂ। ਇਸ ਤੋਂ ਪ੍ਹ੍ਹਲਾ ਭਾਰਤ ਨੇ ਨਿਊਜ਼ੀਲੈਂਡ ਸ਼੍ਰੀਲੰਕਾ ਅਤੇ ਜਾਪਾਨ ਦੇ ਵਿਰੁੱਧ ਜਿੱਤਾਂ ਦਰਜ ਕੀਤੀਆਂ ਸਨ ਅਤੇ ਕੁਆਟਰ ਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕੀਤੀ ਸੀ। ਪਰ ਇਸ ਮੈਚ ਵਿੱਚ ਸਪਿਨਰ ਰਵੀ ਬਿਸ਼ਨੋਈ ਅਤੇ ਤਨਵੀਰ ਸੰਘਾ ਵਿਚਾਲੇ ਵੀ ਇੱਕ ਦਿਲਚਸਪ ਲੜਾਈ ਦੇਖਣ ਨੂੰ ਮਿਲੇਗੀ।

ਰਵੀ ਬਿਸ਼ਨੋਈ ਟੂਰਨਾਮੈਂਟ ਦਾ ਸਭ ਤੋਂ ਪ੍ਰਭਾਵਸ਼ਾਲੀ ਗੇਂਦਬਾਜ਼ ਸਾਬਿਤ ਹੋਇਆ ਹੈ ਅਤੇ ਬਿਸ਼ਨੋਈ ਆਸਟ੍ਰੇਲੀਆ ਟੀਮ ਦੇ ਖਿਲਾਫ ਵੀ ਆਪਣਾ ਪ੍ਰਦਰਸ਼ਨ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ। ਬਿਸ਼ਨੋਈ ਨੇ ਹੁਣ ਤੱਕ ਤਿੰਨ ਮੈਚਾਂ ਵਿੱਚ 10 ਵਿਕਟਾਂ ਹਾਸਿਲ ਕੀਤੀਆਂ ਹਨ।ਜੇਕਰ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਆਸਟ੍ਰੇਲੀਆ ਦੇ ਸਪਿਨਰ ਸੰਘਾ ਵੀ ਬਿਸ਼ਨੋਈ ਤੋਂ ਪਿੱਛੇ ਨਹੀਂ ਹਨ ਅਤੇ ਸੰਘਾ ਨੇ ਵੀ ਹੁਣ ਤੱਕ 10 ਵਿਕਟਾਂ ਹਾਸਿਲ ਕੀਤੀਆਂ ਹਨ। ਮੰਗਲਵਾਰ ਨੂੰ ਹੋਣ ਵਾਲੇ ਮੈਚ ਵਿੱਚ ਦੋਵੇਂ ਸਪਿੰਨਰ ਆਪਣੀਆਂ ਟੀਮਾਂ ਲਈ ਬਹੁਤ ਮਹੱਤਵਪੂਰਨ ਸਾਬਤ ਹੋਣਗੇ। ਇੰਡੀਆ U19 ਬਨਾਮ ਆਸਟ੍ਰੇਲੀਆ U19 ਕੁਆਰਟਰ ਫਾਈਨਲ ਮੈਚ ਮੰਗਲਵਾਰ 28 ਜਨਵਰੀ ਨੂੰ 01.30 ਵਜੇ ਸ਼ੁਰੂ ਹੋਵੇਗਾ।

Related posts

ਨੋਵਾਕ ਜੋਕੋਵਿਕ ਦੇ ਵੀਜ਼ਾ ਮਾਮਲੇ ਦੀ ਸੋਮਵਾਰ ਨੂੰ ਹੋਵੇਗੀ ਸੁਣਵਾਈ, ਕੀ ਆਸਟ੍ਰੇਲੀਆ ਓਪਨ ‘ਚ ਲੈ ਸਕੇਗਾ ਹਿੱਸਾ

On Punjab

ਸੀਰੀਜ਼ ‘ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰੇਗੀ ਟੀਮ ਇੰਡੀਆ

On Punjab

Euro 2021 ਤੋਂ ਬਾਹਰ ਹੋਣ ਬਾਅਦ ਰੋਨਾਲਡੋ ਨੇ ਬੈਲਜੀਅਮ ਦੇ ਗੋਲਕੀਪਰ ਨੂੰ ਗਲੇ ਲਾ ਕੇ ਕਿਹਾ- ‘ਲੱਕੀ, ਆਹਾ..’ Viral Video

On Punjab