PreetNama
ਰਾਜਨੀਤੀ/Politics

ਕੀ ਪੰਜਾਬ ‘ਚ ਮੁੜ ਤੋਂ ਲੱਗੇਗਾ ਪੂਰਾ ਲਾਕਡਾਊਨ ? ਜਵਾਬ ਲਈ ਪੜ੍ਹੋ ਸਿਹਤ ਮੰਤਰੀ ਦਾ ਬਿਆਨ

ਚੰਡੀਗੜ੍ਹ: ਪੰਜਾਬ (Punjab) ‘ਚ ਮੁੜ ਤੋਂ ਪੂਰਨ ਲੌਕਡਾਊਨ (Lockdown) ਲੱਗਣ ਵਾਲੀਆਂ ਖਬਰਾਂ ਬਾਰੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ( Health Minister Balbir Singh Sidhu) ਨੇ ਮੀਡੀਆ ਨੂੰ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਲੌਕਡਾਊਨ ਲੱਗਣ ਬਾਰੇ ਉਨ੍ਹਾਂ ਤੋਂ ਪੱਤਰਕਾਰ ਨੇ ਸਵਾਲ ਕੀਤਾ ਸੀ, ਜਿਸ ਦੇ ਜਵਾਬ ਵਜੋਂ ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਪੰਜਾਬ ‘ਚ ਕੋਰੋਨਾ ਮਹਾਮਾਰੀ (Corona Cases) ਦੇ ਹਾਲਾਤ ਕਾਬੂ ਤੋਂ ਬਾਹਰ ਹੋ ਜਾਂਦੇ ਹਨ ਤਾਂ ਪੂਰਨ ਲਾਕਡਾਊਨ ਬਾਰੇ ਸੋਚਿਆ ਜਾ ਸਕਦਾ ਹੈ।

ਜੀ ਹਾਂ, ਸੂਬੇ ‘ਚ ਲਗਾਤਾਰ ਵਧ ਰਹੇ ਕੋਰੋਨਾ ਕੇਸਾਂ ਕਰਕੇ ਸਿਹਤ ਵਿਭਾਗ, ਪ੍ਰਸਾਸ਼ਨ ਅਤੇ ਅਧਿਕਾਰੀਆਂ ‘ਚ ਕਾਫੀ ਚਿੰਤਾ ਹੈ। ਇਸ ਕਰਕੇ ਹਾਲ ਹੀ ‘ਚ ਮੀਡੀਆ ਨੇ ਸੂਬੇ ਵਿਚ ਲੌਕਡਾਊਨ ਦੀ ਖ਼ਬਰਾਂ ‘ਤੇ ਸਿਹਤ ਮੰਤਰੀ ਤੋਂ ਜਵਾਬ ਜਾਣਨਾ ਚਾਹਿਆ।

ਸਿਹਤ ਮੰਤਰੀ ਨੇ ਦੱਸਿਆ ਕਿ ਫਿਲਹਾਲ ਪੂਰਨ ਲੌਕਡਾਊਨ ਬਾਰੇ ਕੋਈ ਗੱਲ ਨਹੀਂ ਹੋਈ ਅਤੇ ਨਾ ਹੀ ਸਰਕਾਰ ਦਾ ਕੋਈ ਵਿਚਾਰ ਹੈ। ਕਿਉਂਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਹਰ ਤਰ੍ਹਾਂ ਦੀ ਡਰਾਈਵ ਚਲਾ ਰਹੀ ਹੈ ਭਾਵੇਂ ਉਹ ਮੋਬਾਈਲ ਫੋਨ ‘ਤੇ ਮੈਸੇਜ ਹੋਣ ਜਾਂ ਸੋਸ਼ਲ ਮੀਡੀਆ ਹੋਵੇ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਬਣਾਏ ਪ੍ਰੋਟੋਕੋਲ ਨੂੰ ਫਾਲੋਅ ਕਰਨਾ ਸਭ ਤੋਂ ਅਹਿਮ ਹੈ ਪਰ ਕਦੇ ਕਦੇ ਲੋਕਾਂ ਨੂੰ ਮਜਬੂਰੀ ਵੱਸ ਘਰੋਂ ਬਾਹਰ ਵੀ ਨਿੱਕਲਣਾ ਪੈਂਦਾ ਹੈ ਜਿਸ ਲਈ ਉਹ ਖੁਦ ਹੀ ਪੂਰੀ ਸਾਵਧਾਨੀ ਵਰਤ ਕੇ ਇਸ ਬਿਮਾਰੀ ਤੋਂ ਬਚ ਸਕਦੇ ਹਨ।

Related posts

ਜਥੇਦਾਰ ਜਰਨੈਲ ਸਿੰਘ ਡੋਗਰਾਂਵਾਲ SAD ਦੇ PAC ਦੇ ਮੈਂਬਰ ਨਿਯੁਕਤ, ਸ਼੍ਰੋਮਣੀ ਅਕਾਲੀ ਦਲ ਦੇ NRI ਵਿੰਗ ਇਟਲੀ ਵੱਲੋਂ ਭਰਵਾਂ ਸਵਾਗਤ

On Punjab

ਨਵੀਂ ਮੁੰਬਈ: 1 ਲੱਖ ਰੁਪਏ ਦੀ ਹੈਰੋਇਨ ਸਮੇਤ ਦੋ ਪੰਜਾਬੀ ਗ੍ਰਿਫ਼ਤਾਰ

On Punjab

ਸੋਨੇ ਦੀਆਂ ਕੀਮਤਾਂ ਮੁੜ ਵਧੀਆਂ; 93 ਹਜ਼ਾਰ ਪ੍ਰਤੀ ਦਸ ਗਰਾਮ ਹੋਇਆ

On Punjab