83.44 F
New York, US
August 6, 2025
PreetNama
ਫਿਲਮ-ਸੰਸਾਰ/Filmy

ਕੀ ਤੁਸੀ ਦੇਖਿਆ ਹੈ ‘ਕੁਮਕੁਮ ਭਾਗਿਆ’ ਅਦਾਕਾਰਾ ਦਾ ਇਹ ਰੂਪ ?

Sriti Jha Bold insta Pics : ਟੀਵੀ ਦੀ ਟਾਆਰਪੀ ਵਿੱਚ ਅਕਸਰ ਟਾਪ ਵਿੱਚ ਰਹਿਣ ਵਾਲੇ ਟੀਵੀ ਸੀਰੀਅਲ ਦੀ ਕੁਮਕੁਮ ਭਾਗਿਆ ਦੀ ਸ੍ਰਤਿ ਝਾ ਨੂੰ ਤਾਂ ਤੁਸੀ ਪਛਾਣਦੇ ਹੀ ਹੋਵੋਗੇ। ਸ੍ਰਤਿ ਵੈਸੇ ਤਾਂ ਕਈ ਟੀਵੀ ਸੀਰੀਅਲਸ ਵਿੱਚ ਕੰਮ ਕਰ ਚੁੱਕੀ ਹੈ ਪਰ ਉਨ੍ਹਾਂ ਨੂੰ ਪਹਿਚਾਣ ਮਿਲੀ ਜੀਵੀ ਟੀਵੀ ਉੱਤੇ ਪ੍ਰਸਾਰਿਤ ਹੋਣ ਵਾਲੇ ਸੀਰੀਅਲ ਕੁਮਕੁਮ ਭਾਗਿਆ ਤੋਂ। ਸ੍ਰਤਿ ਇਸ ਸੀਰਿਅਲ ਦੀ ਲੀਡ ਅਦਾਕਾਰਾ ਹੈ।

ਉਨ੍ਹਾਂ ਦੇ ਨਾਲ ਸ਼ੱਬੀਰ ਆਹਲੂਵਾਲੀਆ ਵੀ ਲੀਡ ਰੋਲ ਵਿੱਚ ਹਨ। ਜੇਕਰ ਤੁਸੀ ਇਸ ਸੀਰੀਅਲ ਦੇ ਦਰਸ਼ਕ ਹੋ ਤਾਂ ਤੁਸੀਂ ਸ੍ਰਤਿ ਨੂੰ ਟੀਵੀ ਉੱਤੇ ਕਾਫ਼ੀ ਸਿੱਧੀ ਸਾਦੀ ਕੁੜੀ ਦੇ ਰੋਲ ਵਿੱਚ ਵੇਖਿਆ ਹੋਵੇਗਾ ਪਰ ਅਸੀ ਤੁਹਾਨੂੰ ਦੱਸ ਦੇਈਏ ਕਿ ਸੀਰੀਅਲ ਵਿੱਚ ਸਿੱਧੀ ਸਾਦੀ ਵਿੱਖਣ ਵਾਲੀ ਸ੍ਰਤਿ ਅਸਲ ਜਿੰਦਗੀ ਵਿੱਚ ਕਾਫ਼ੀ ਮਸਤ ਮਾਲਕ ਹੈ।

ਜੇਕਰ ਤੁਸੀ ਸ੍ਰਤਿ ਦਾ ਇੰਸਟਾਗਰਾਮ ਪ੍ਰੋਫਾਇਲ ਵੇਖੋਗੇ ਤਾਂ ਤੁਹਾਨੂੰ ਉਹਨਾਂ ‘ਚ ਉਨ੍ਹਾਂ ਦੀਆਂ ਅਜਿਹੀਆਂ ਤਸਵੀਰਾਂ ਮਿਲਣਗੀਆਂ ਜਿਨ੍ਹਾਂ ਨੂੰ ਵੇਖਕੇ ਤੁਸੀ ਵੀ ਥੋੜ੍ਹਾ ਸਪ੍ਰਾਇਜ ਹੋ ਜਾਓਗੇ ਅਤੇ ਸੋਚਣ ਲੱਗੋਗੇ ਕਿ ਇਹ ਸ੍ਰਤਿ ਹੀ ਹੈ ਨਾ ? ਸ੍ਰਤਿ ਦੇ ਜਨਮ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ 26 ਫਰਵਰੀ 1986 ਵਿੱਚ ਬਿਹਾਰ ਦੇ ਬੇਗੂਸਰਾਏ ਵਿੱਚ ਹੋਇਆ ਸੀ। ਹਾਲਾਂਕਿ ਉਨ੍ਹਾਂ ਦੇ ਜਨਮ ਤੋਂ ਬਾਅਦ ਸ੍ਰਤਿ ਦਾ ਪਰਿਵਾਰ ਕੋਲਕਾਤਾ ਸ਼ਿਫਟ ਹੋ ਗਿਆ ਅਤੇ ਲਗਭਗ 10 ਸਾਲ ਸਾਲ ਉੱਥੇ ਹੀ ਰਿਹਾ।

ਇਸ ਤੋਂ ਬਾਅਦ ਸ੍ਰਤਿ ਨੇਪਾਲ ਦੇ ਕਾਠਮੰਡੂ ਰਹਿਣ ਚੱਲੀ ਗਈ। ਹਾਲਾਂਕਿ ਬਾਅਦ ਵਿੱਚ ਉਨ੍ਹਾਂ ਦਾ ਪਰਿਵਾਰ ਨਵੀਂ ਦਿੱਲੀ ਸ਼ਿਫਟ ਹੋ ਗਿਆ ਉਹ ਵੀ ਦਿੱਲੀ ਆ ਗਈ। ਜਿੱਥੋਂ ਉਨ੍ਹਾਂ ਨੇ ਆਪਣੀ ਪੜਾਈ ਪੂਰੀ ਕੀਤੀ। ਸ੍ਰਤਿ ਨੇ ਆਪਣੇ ਕਰੀਅਰ ਦੀ ਸ਼ੁਰੁਆਤ ਸਾਲ 2007 ਵਿੱਚ ਡਿਜਨੀ ਚੈਨਲ ਦੇ ਧੁੰਮ ਮਚਾਓ ਧੁੰਮ ਸੀਰੀਅਲ ਤੋਂ ਕੀਤੀ ਸੀ। ਇਸ ਤੋਂ ਬਾਅਦ ਸ੍ਰਤੀ ਨੇ ਕਈ ਸੀਰੀਅਲਸ ਵਿੱਚ ਕੰਮ ਕੀਤਾ ਜਿਵੇਂ ਸੌਭਾਗਿਅਵਤੀ ਭਵ:, ਬਾਲਿਕਾ ਵਧੂ, ਕੁੰਡਲੀ ਭਾਗਿਆ ਇਨ੍ਹਾਂ ਦੇ ਫੇਮਸ ਸੀਰੀਅਲਸ ਹਨ।

ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਸ੍ਰਤਿ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਸ੍ਰਤਿ ਨੇ ਹੁਣ ਤੱਕ ਜਿੰਨੇ ਵੀ ਸੀਰੀਅਲਸ ‘ਚ ਕੰਮ ਕੀਤਾ ਹੈ ਉਹ ਸਭ ਸੁਪਰਹਿੱਟ ਸਾਬਿਤ ਹੋਏ ਹਨ। ਉਹਨਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।

Related posts

ਐਮੀ ਜੈਕਸਨ ਵਿਆਹ ਤੋਂ ਪਹਿਲਾਂ ਬਣੀ ਮਾਂ

On Punjab

ਅਜੇ ਦੇਵਗਨ ਨੇ ਸਿਆਸੀ ਐਂਟਰੀ ‘ਤੇ ਦਿੱਤਾ ਅਨੋਖਾ ਜਵਾਬ

On Punjab

ਅਨਿਲ ਕਪੂਰ ਨੇ ਸ਼ੇਅਰ ਕੀਤੀ ਆਪਣੇ ਸਕੂਲੀ ਦਿਨਾਂ ਦੀ ਥ੍ਰੋਬੈਕ ਤਸਵੀਰ, ਫੈਨਸ ਨੂੰ ਕਿਹਾ- ‘ਪਛਾਣ ਸਕਦੇ ਹੋ ਤਾਂ ਪਛਾਣੋ’

On Punjab