PreetNama
ਸਿਹਤ/Health

ਕੀ ਖਾਂਦਾ ਹੈ ਭਾਰਤ? ਸਮੋਸਾ…ਨਹੀਂ ਵਿਸ਼ਵਾਸ ਤਾਂ ਦੇਖੋ ਸਵਿੱਗੀ ਦੀ ਇਹ ਰਿਪੋਰਟ

ਖਾਣ ਪੀਣ ਦੇ ਮਾਮਲੇ ’ਚ ਭਾਰਤ ਵੱਖ ਵੱਖ ਪਰੰਪਰਾਵਾਂ ਵਾਲਾ ਦੇਸ਼ ਹੈ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਡੋਸੇ ਤੋਂ ਲੈ ਕੇ ਸਮੋਸਿਆਂ ਦੇ ਨਾਲ ਨਾਲ ਖਿਚੜੀ ਤੋਂ ਲੈ ਕੇ ਬਰਿਆਨੀ ਤਕ ਹਜ਼ਾਰਾਂ ਪਕਵਾਨ ਕਈ ਤਰੀਕਿਆਂ ਨਾਲ ਤਿਆਰ ਜਾਂਦੇ ਹਨ ਪਰ ਜੇ ਇਹ ਪੁੱਛਿਆ ਜਾਵੇ ਕਿ ਇੰਡੀਆ ਸਭ ਤੋਂ ਜ਼ਿਆਦਾ ਕੀ ਖਾਂਦਾ ਹੈ ਤਾਂ ਸਮੋਸਾ ਹੋਰ ਸਾਰੇ ਪਕਵਾਨਾਂ ਨੂੰ ਪਿਛੇ ਛੱਡ ਦਿੰਦਾ ਹੈ। ਸਵਿੱਗੀ ਦੀ ਇਕ ਹਾਲੀਆ ਰਿਪੋਰਟ ਤੋਂ ਤਾਂ ਇਹੀ ਪਤਾ ਚਲਦਾ ਹੈ।

ਸਭ ਤੋਂ ਜ਼ਿਆਦਾ ਆਰਡਰ ਹੋਈਆਂ ਇਹ ਆਈਟਮਾਂ

ਸਵਿੱਗੀ ਨੇ ਹਾਲ ਵਿਚ ਆਪਣੀ ਸਾਲਾਨਾ ਸਟੈਟਿਕਸ ਰਿਪੋਰਟ ਦਾ ਛੇਵਾਂ ਐਡੀਸ਼ਨ ਜਾਰੀ ਕੀਤਾ ਹੈ। ਇਸ ਰਿਪੋਰਟ ਦੇ ਦਿਲਚਸਪ ਅੰਕੜੇ ਦੱਸਦੇ ਹਨ ਕਿ ਭਾਰਤੀ ਲੋਕਾਂ ਨੇ 2021 ਦੌਰਾਨ ਕਿਹੜੀਆਂ ਡਿਸ਼ੇਜ਼ ਦਾ ਆਰਡਰ ਕੀਤਾ ਅਤੇ ਦੇਸ਼ ਵਿਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਪਕਵਾਨ ਕੀ ਹਨ। ਅੰਕਡ਼ਿਆਂ ਮੁਤਾਬਕ 2021 ਵਿਚ ਭਾਰਤੀ ਲੋਕਾਂ ਨੇ ਹਰ ਮਿੰਟ ਵਿਚ 115 ਆਰਡਰ ਕੀਤੇ। ਇਸ ਤੋਂ ਇਲਾਵਾ ਸਾਲ ਭਰ ਵਿਚ ਭਾਰਤੀਆਂ ਨੇ ਏਨੇ ਸਮੋਸੇ ਖਾ ਲਏ ਜੋ ਨਿਊਜ਼ੀਲੈਂਡ ਦੀ ਪੂਰੀ ਆਬਾਦੀ ਦਾ ਕਈ ਗੁਣਾ ਹੈ। ਟਮਾਟਰ ਕਈ ਡਿਸ਼ਾਂ ਦਾ ਜ਼ਰੂਰੀ ਹਿੱਸਾ ਹੈ ਅਤੇ 2021 ਵਿਚ ਭਾਰਤੀਆਂ ਨੇ ਏਨੇ ਟਮਾਟਰ ਮੰਗਵਾਏ, ਜਿਸ ਨਾਲ 11 ਸਾਲ ਤਕ ਸਪੇਨ ਦਾ ਟੋਮੈਟੀਨਾ ਫੈਸਟੀਵਲ ਮਨਾਇਆ ਜਾ ਸਕਦਾ ਹੈ।

Related posts

ਕਰੀਅਰ ਲਈ ਵਿਸ਼ਿਆਂ ਦੀ ਚੋਣ ਦਾ ਮਹੱਤਵ

On Punjab

Diabetic Symptoms : ਡਾਇਬਟੀਜ਼ ਦੇ ਮਰੀਜ਼ਾਂ ਦੀ ਕਿਉਂ ਰੋਜ਼ਾਨਾ ਸਵੇਰੇ 3 ਵਜੇ ਟੁੱਟਦੀ ਹੈ ਨੀਂਦ ?

On Punjab

ਕੋਰੋਨਾ ਮਹਾਮਾਰੀ ਦੌਰਾਨ ਚੰਗੀ ਖ਼ਬਰ! ਇਲਾਜ ‘ਚ ਬਹੁਤ ਲਾਭਦਾਇਕ ਇਹ ਦਵਾਈ, ਇਸ ਮਹੀਨੇ ਹੋਵੇਗੀ ਉਪਲਬਧ

On Punjab