72.52 F
New York, US
August 5, 2025
PreetNama
ਸਿਹਤ/Health

ਕੀ ਕੋਰੋਨਾ ਤੋਂ ਪ੍ਰਭਾਵਿਤ ਨਹੀਂ ਹੁੰਦੇ ਬੱਚਿਆਂ ਤੇ ਨੌਜਵਾਨਾਂ ਦੇ ਫੇਫੜੇ! ਨਵੀਂ ਰਿਸਰਚ ’ਚ ਸਾਹਮਣੇ ਆਈ ਇਹ ਗੱਲ

ਕੋਰੋਨਾ ਤੋਂ ਬਾਅਦ ਇਨਫੈਕਸ਼ਨ ਨੂੰ ਲੈ ਕੇ ਪੂਰੀ ਦੁਨੀਆ ’ਚ ਚਿੰਤਾ ਬਣੀ ਹੋਈ ਹੈ। ਹੁਣ ਇਕ ਨਵੀਂ ਰਿਸਰਚ ’ਚ ਸਾਹਮਣੇ ਆਇਆ ਹੈ ਕਿ ਬੱਚਿਆਂ ਤੇ ਨੌਜਵਾਨਾਂ ਦੇ ਫੇਫੜੇ ਕੋਰੋਨਾ ਤੋਂ ਇਨਫੈਕਟਿਡ ਨਹੀਂ ਹੁੰਦੇ ਹਨ। ਇੱਥੇ ਤਕ ਕਿਸ ਇਸ ਉਮਰ ਵਰਗ ਦੇ ਲੋਕਾਂ ’ਚ ਅਸਥਮਾ (ਸਾਹ ਦੀ ਬਿਮਾਰੀ) ਦੇ ਮਰੀਜਾਂ ’ਤੇ ਕੀਤੇ ਗਏ ਅਧਿਐਨ ’ਚ ਵੀ ਕੋਰੋਨਾ ਵਾਇਰਸ ਨਾਲ ਕੋਈ ਵਿਸ਼ੇਸ਼ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਮਿਲੀ।

European Respiratory Society International Congress ’ਚ ਪੇਸ਼ ਕੀਤੇ ਗਏ ਅਧਿਐਨ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਹ ਅਧਿਐਨ ਸਵੀਡਨ ਦੇ ਸਟਾਕਹੋਮ ਸਥਿਤ Korolinska Institute ਨੇ ਕੀਤਾ ਹੈ। ਅਧਿਐਨ ਕਰਨ ਵਾਲੀ ਟੀਮ ਦੀ ਈਡਾ ਮੋਜੇਨਸੇਨ ਨੇ ਦੱਸਿਆ ਕਿ ਕੋਰੋਨਾ ਤੋਂ ਪੀੜਤ ਇਸ ਉਮਰ ਵਰਗ ’ਚ ਫੇਫੜਿਆਂ ’ਚ ਆਮ ਤੋਂ ਥੋੜ੍ਹਾ ਘੱਟ ਸਾਹ ਲੈਣ ਦੀ ਜ਼ਰੂਰ ਜਾਣਕਾਰੀ ਮਿਲੀ ਹੈ ਪਰ ਫੇਫੜੇ ਸਹੀ ਢੰਗ ਨਾਲ ਕੰਮ ਕਰ ਰਹੇ ਸਨ। ਕੋਰੋਨਾ ਤੋਂ ਪੀੜਤ ਬੱਚਿਆਂ ਤੇ ਨੌਜਵਾਨਾਂ ’ਚੋਂ ਸਾਹ ਦੀ ਬਿਮਾਰੀ ਦੇ 123 ਲੋਕਾਂ ’ਤੇ ਵੀ ਇਹ ਅਧਿਐਨ ਕੀਤੀ ਗਿਆ ਹੈ। ਸਾਰਿਆਂ ’ਚ ਕਿਸੇ ਵੀ ਤਰ੍ਹਾਂ ਦੀ ਸਾਹ ਸਬੰਧੀ ਦਿੱਕਤ ਨਹੀਂ ਮਿਲੀ ਪਰ ਫੇਫੜਿਆਂ ਦੀ ਕਾਰਜ ਸਮਰੱਥਾ ’ਚ ਕਮੀ ਦੇਖੀ ਗਈ ਹੈ। ਇਹ ਕਮੀ ਇੰਨੀ ਮਹੱਤਵਪੂਰਨ ਨਹੀਂ ਸੀ।

ਇਹ ਅਧਿਐਨ 22 ਸਾਲ ਦੀ ਉਮਰ ਵਾਲੇ 661 ਲੋਕਾਂ ’ਤੇ ਅਕਤੂਬਰ 2020 ਤੋਂ ਮਈ 2021 ਤਕ ਕੀਤਾ ਗਿਆ। ਸਾਰਿਆਂ ਦੇ ਫੇਫੜਿਆਂ ਦੇ ਕੰਮ ਕਰਨ ਦਾ ਪੂਰਾ ਡਾਟਾ ਇਕੱਠਾ ਕੀਤਾ ਗਿਆ। ਉਨ੍ਹਾਂ ਦਾ immune system ਵੀ ਨਿਰੰਤਰ ਜਾਂਚਿਆ ਗਿਆ।

ਸ਼ੁਰੂਆਤੀ ਤੌਰ ’ਤੇ ਕੀਤੇ ਗਏ ਇਸ ਅਧਿਐਨ ਤੋਂ ਬਾਅਦ ਹੁਣ ਜ਼ਿਆਦਾ ਲੋਕਾਂ ਨੂੰ ਇਸ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਦੇਖਿਆ ਜਾਵੇਗਾ ਕਿ ਸੀਮਤ ਲੋਕਾਂ ’ਤੇ ਕੀਤੇ ਗਏ ਅਧਿਐਨ ਤੋਂ ਬਾਅਦ ਨਤੀਜਾ ਕੀਤ ਨਿਕਲਦਾ ਹੈ। ਵਿਸ਼ੇਸ਼ ਤੌਰ ’ਤੇ ਕੋਰੋਨਾ ਪੀੜਤ ਸਾਹ ਦੀ ਬਿਮਾਰੀ ਵਾਲੇ ਮਰੀਜਾਂ ’ਤੇ ਹੋਰ ਅਧਿਐਨ ਕੀਤੇ ਜਾਣ ਦੀ ਜ਼ਰੂਰਤ ਹੈ।

Related posts

Hypertension Diet : ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਕਦੇ ਨਹੀਂ ਖਾਣੀਆਂ ਚਾਹੀਦੀਆਂ ਇਹ ਚੀਜ਼ਾਂ, ਅੱਜ ਤੋਂ ਹੀ ਕਰੋ ਪਰਹੇਜ਼!

On Punjab

ਬਾਜ਼ਾਰ ‘ਚੋਂ ਗਾਇਬ ਹੋ ਰਹੇ ਹਨ 10, 20 ਤੇ 50 ਰੁਪਏ ਦੇ ਨੋਟ, RBI ਨੇ ਬੰਦ ਕੀਤੀ ਛਪਾਈ ! Congress ਨੇ ਵਿੱਤ ਮੰਤਰੀ ਨੂੰ ਲਿਖਿਆ ਪੱਤਰ ਕਾਂਗਰਸੀ ਆਗੂ ਨੇ ਅੱਗੇ ਕਿਹਾ ਕਿ ਦਿਹਾੜੀਦਾਰ ਮਜ਼ਦੂਰ ਅਤੇ ਰੇਹੜੀ ਫੜ੍ਹੀ ਵਾਲੇ ਖਾਲੀ ਨਕਦੀ ‘ਤੇ ਨਿਰਭਰ ਹਨ, ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

On Punjab

ਇਨ੍ਹਾਂ ਤਿੰਨਾਂ ਚੀਜ਼ਾਂ ਨਾਲ ਚਿਹਰੇ ਦੀ ਸੁੰਦਰਤਾ ਨੂੰ ਰੱਖੋ ਬਰਕਰਾਰ

On Punjab