PreetNama
ਫਿਲਮ-ਸੰਸਾਰ/Filmy

ਕਿਸੇ ਆਲੀਸ਼ਾਨ ਮਹਿਲ ਤੋਂ ਘੱਟ ਨਹੀਂ ਹੈ ਬਾਲੀਵੁਡ ਦੇ ਹੀ ਮੈਨ ਧਰਮਿੰਦਰ ਦਾ ‘ਫਾਰਮ ਹਾਊਸ’

Actor-dharmendra shared a video: ਬਾਲੀਵੁਡ ਦੇ ਹੀ ਮੈਨ ਧਰਮਿੰਦਰ ਏਨੀਂ ਦਿਨੀਂ ਆਪਣਾ ਵਿਹਲਾ ਸਮਾਂ ਆਪਣੇ ਫਾਰਮ ਹਾਊਸ ‘ਤੇ ਬਿਤਾ ਰਹੇ ਹਨ। ਫਾਰਮ ਹਾਊਸ ‘ਚ ਉਹ ਆਪਣੀ ਖੇਤੀ ਅਤੇ ਹੋਰਨਾਂ ਕੰਮਾਂ ‘ਚ ਰੁੱਝੇ ਹੋਏ ਨਜ਼ਰ ਆਉਂਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਆਪਣੇ ਫੈਨਸ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ । ਕੁਦਰਤ ਦੇ ਨਜ਼ਾਰਿਆਂ ਦੇ ਕਰੀਬ ਉਹ ਆਪਣੇ ਫਾਰਮ ਹਾਊਸ ‘ਤੇ ਆਪਣੇ ਪਿੰਡ ਵਰਗਾ ਅਹਿਸਾਸ ਪਾਉਂਦੇ ਹਨ । ਹਾਲ ਹੀ ‘ਚ ਧਰਮਿੰਦਰ ਨੇ ਆਪਣੇ ਫਾਰਮ ਹਾਊਸ ਤੋਂ ਇਕ ਵੀਡੀਓ ਸ਼ੇਅਰ ਕੀਤਾ ਹੈ।

ਇਸ ਵੀਡੀਓ ‘ਚ ਧਰਮਿੰਦਰ ਮੇਥੀ ਦੇ ਪਰਾਂਠੇ ਖਾਂਧੇ ਹੋਏ ਆਪਣਾ ਬੰਗਲਾ ਦਿਖਾ ਰਹੇ ਹਨ।ਜਿਸ ਕਾਰਨ ਉਹ ਆਪਣਾ ਜ਼ਿਆਦਾਤਰ ਸਮਾਂ ਇਸੇ ਫਾਰਮ ਹਾਊਸ ‘ਚ ਬਿਤਾਉਂਦੇ ਨਜ਼ਰ ਆ ਜਾਂਦੇ ਹਨ ।ਧਰਮਿੰਦਰ ਦੇ ਬੰਗਲਾ ਦਾ ਵੀਡੀਓ ਦੇਖ ਕੇ ਤੁਸੀਂ ਖੁਦ ਸਮਝ ਜਾਓਗੇ ਕਿ ਇਸ ਦੀ ਕੀਮਤ ਕਰੋੜਾਂ ‘ਚ ਹੀ ਹੋਵੇਗੀ। ਵੀਡੀਓ ‘ਚ ਵੱਡੀਆਂ-ਵੱਡੀਆਂ ਮੂਰਤੀਆਂ ਨਾਲ ਫਵਾਰੇ ਦਾ ਨਜ਼ਾਰਾ ਕਾਫੀ ਸ਼ਾਨਦਾਰ ਨਜ਼ਰ ਆ ਰਿਹਾ ਹੈ। ਇਸ ਵੀਡੀਓ ‘ਚ ਬੰਗਲਾ ਦਿਖਾਉਣ ਤੋਂ ਬਾਅਦ ਧਰਮਿੰਦਰ ਖੁਦ ਵੀ ਨਜ਼ਰ ਆਏ ਤੇ ਉਹ ਵੀ ਮੇਥੀ ਦੇ ਪਰਾਂਠਿਆਂ ਤੇ ਚਾਹ ਦਾ ਸਵਾਦ ਲੈਂਦੇ ਹੋਏ। ਉਹ ਆਪਣੇ ਚਾਹੁਣ ਵਾਲਿਆਂ ਨੂੰ ਵੀ ਕਹਿ ਰਹੇ ਨੇ ਕਿ ‘ਪਰੋਂਠੇ ਖਾ ਰਿਹਾ ਹਾਂ ਮੈਥੀ ਵਾਲੇ ਕੀ ਤੁਸੀਂ ਵੀ ਖਾਓਗੇ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਧਰਮਿੰਦਰ ਨੇ ਲਿਖਿਆ ਕਿ ਇਹ ਸਭ ਕੁਝ ਉਸ ਨੇ ਦਿੱਤਾ ਹੈ ਜੋ ਚੁੱਪਚਾਪ ਇੱਕ ਦਿਨ ਲੈ ਜਾਏਗਾ ਉਹ ….ਜ਼ਿੰਦਗੀ…ਬੜੀ ਖੂਬਸੂਰਤ ਹੈ ਦੋਸਤੋ ,ਜੀਓ ਇਸ ਨੁੰ ਜੀ ਜਾਨ ਨਾਲ ਲਵ ਯੂ’।

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਧਰਮਿੰਦਰ ਨੇ ਕੈਪਸ਼ਨ ‘ਚ ਲਿਖਿਆ, ”ਇਹ ਸਭ ਕੁਝ ਉਸ ਨੇ ਦਿੱਤਾ ਹੈ, ਜੋ ਚੁਪਚਾਪ ਇਕ ਦਿਨ ਲੈ ਜਾਵੇਗਾ। ਜ਼ਿੰਦਗੀ ਬਹੁਤ ਖੂਬਸੂਰਤ ਹੈ ਦੋਸਤੋਂ, ਇਸ ਨੂੰ ਸ਼ਾਨਦਾਰ ਢੰਗ ਨਾਲ ਜਿਓ। ਚੇਅਰ ਅੱਪ।”ਦੱਸ ਦਈਏ ਕਿ ਫੈਨਜ਼ ਧਰਮਿੰਦਰ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਜ਼ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। ਧਰਮਿੰਦਰ ਦਾ ਅਸਲੀ ਨਾਂ ਧਰਮ ਸਿੰਘ ਦਿਓਲ ਹੈ। ਉਨ੍ਹਾਂ ਨੇ ਆਪਣਾ ਬਚਪਨ ਸਾਹਨੇਵਾਲ ‘ਚ ਗੁਜਾਰਿਆ ਹੈ।ਧਰਮਿੰਦਰ ਦੇ ਫ਼ਿਲਮ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ ਅਤੇ ਇਹ ਪਰਿਵਾਰ ਲਾਈਮ ਲਾਈਟ ਤੋਂ ਕਾਫੀ ਦੂਰ ਰਹਿੰਦਾ ਹੈ । ਬਾਲੀਵੁੱਡ ਦੀਆਂ ਪਾਰਟੀਆਂ ‘ਚ ਅਕਸਰ ਇਹ ਪਰਿਵਾਰ ਦੂਰੀ ਬਣਾਈ ਰੱਖਦਾ ਹੈ ।

Related posts

ਰਿਤਿਕ ਰੌਸ਼ ਨੂੰ Ex Wife ਸੁਜੈਨ ਨੇ ਵਿਸ਼ ਕੀਤਾ ਬਰਥਡੇ , ਸ਼ੇਅਰ ਕੀਤੀ ਸਪੈਸ਼ਲ ਪੋਸਟ

On Punjab

ਆਪਣੇ ਵਿਵਾਦਿਤ ਵੈੱਬ ਸ਼ੋਅ ‘XXX-2’ ਨੂੰ ਲੈ ਕੇ ਆਈ ਅੱਗੇ ਏਕਤਾ ਕਪੂਰ, ਕਿਹਾ ਧਮਕੀਆਂ ਤੋਂ ਨਹੀਂ ਡਰਨ ਵਾਲੀ

On Punjab

ਕਪਿਲ ਦਾ ਸ਼ੋਅ ਵੇਖ ਰਹੀ ਬੱਚੀ ਤੋਂ ਪੁੱਛਿਆ ਕੌਣ ਹੈ ਇਹ ਤਾਂ ਮਿਲਿਆ ਇਹ ਮਜ਼ੇਦਾਰ ਜਵਾਬ

On Punjab