PreetNama
ਖਬਰਾਂ/News

ਕਿਸਾਨ ਮਜ਼ਦੂਰ ਜਥੇਬੰਦੀ ਨਾਲ S.S.P ਫਿਰੋਜ਼ਪੁਰ ਸਮੇਤ ਪੁਲਿਸ ਅਧਿਕਾਰੀਆਂ ਵੱਲੋਂ ਮੀਟਿੰਗ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਕਿਸਾਨ ਵਫਦ ਨਾਲ ਅੱਜ S.S.P ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਸਮੇਤ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਹਾਲ ਵਿੱਚ ਮੀਟਿੰਗ ਕਰਕੇ ਪੁਲਿਸ ਨਾਲ ਸਬੰਧਿਤ ਮਸਲੇ ਹੱਲ ਕਰਨ ਦੇ ਨਿਰਦੇਸ਼ ਹੇਠਲੇ ਅਧਿਕਾਰੀਆਂ ਨੂੰ ਕੀਤੇ ਤੇ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ। ਕਿਸਾਨ ਵਫ਼ਦ ਦੀ ਅਗਵਾਈ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕਲੀ ਵਾਲਾ, ਸਾਹਿਬ ਸਿੰਘ ਦੀਨੇਕੇ, ਰਣਬੀਰ ਸਿੰਘ ਰਾਣਾ ਕਰ ਰਹੇ ਸਨ ਤੇ ਹੋਰ ਆਗੂ ਮੀਟਿੰਗ ਵਿੱਚਮੌਜੂਦ ਸਨ। ਕਿਸਾਨ ਆਗੂਆਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਮੁਖੀ 306 ਧਾਰਾ ਅਧੀਨ ਰੱਦ ਕੀਤਾ ਪਰਚਾ No 113/19 ਤੇ 117/19 ਅਦਾਲਤ ਵਿੱਚ ਰਿਪੋਰਟ ਪੇਸ਼ ਕਰਨ ਲਈ D.S.P ਜ਼ੀਰਾ ਨੂੰ ਨਿਰਦੇਸ਼ ਦਿੱਤੇ। ਇਸ ਤਰ੍ਹਾਂ 40/19 ਤੇ 71/19 ਪਰਚਾ ਨੰਬਰ ਵਿੱਚ ਬਾਕੀ ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ S.P.O ਬਲਜੀਤ ਸਿੰਘ ਸਿੱਧੂ ਤੇ D.S.P ਜ਼ੀਰਾ ਦੀ ਡਿਊਟੀ ਲਗਾਈ, ਇਸ ਤਰ੍ਹਾਂ ਪਰਚਾ No 80/19 ਨੂੰ ਰੱਦ ਕਰਨ ਦੀ ਰਿਪੋਰਟ ਪੇਸ਼ ਕਰਨ,30/18 ਤੇ 35/19 ਪਰਚੇ ਰੱਦ ਕਰਨ, ਥਾਣਾ ਮੱਲਾਂਵਾਲਾ ਦੀ ਐਫ਼. ਆਈ. ਆਰ. 22/18,, 48/19,,,,, ਥਾਣਾ ਜ਼ੀਰਾ ਸਦਰ ਵਿੱਚ ਐੱਫ.ਆਈ.ਆਰ. ਨੰਬਰ 78/19 ਨੂੰ ਰੱਦ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ। ਇਸ ਤਰ੍ਹਾਂ D.S.P ਗੁਰੂ ਹਰ ਸਹਾਏ ਤੇ D.S.P ਸਿਟੀ ਨਾਲ ਸਬੰਧਿਤ ਮਸਲੇ ਹੱਲ ਕਰਨ ਲਈ ਕਿਹਾ ਗਿਆ। ਕਈ ਪੁਲਿਸ ਥਾਣਿਆਂ ਦੇ ਅਧਿਕਾਰੀਆਂ ਨੇ ਕਿਸਾਨਾਂ ਪਾਸੋਂ ਲਈ ਹੋਈ ਹਜ਼ਾਰਾਂ ਰੁਪਏ ਦੀ ਰਿਸ਼ਵਤ ਵੀ ਕਿਸਾਨਾਂ ਵਾਪਸ ਕਰ ਦਿੱਤੀ। ਕਿਸਾਨ ਆਗੂਆਂ ਨੂੰ ਕਿਹਾ ਗਿਆ ਕਿ ਅਗਲੀ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਬਾਕੀ ਰਹਿੰਦੇ ਮਸਲੇ ਵੀ ਹੱਲ ਕਰ ਲਏ ਜਾਣਗੇ। ਕਿਸਾਨ ਆਗੂਆਂ ਨੇ R.P.F ਵੱਲੋਂ ਕੀਤੇ 13 ਪਰਚੇ ਤੇ ਅਦਾਲਤ ਵਿੱਚ ਪਾਏ ਕੇਸ ਪੰਜਾਬ ਸਰਕਾਰ ਦੀ ਸਿਫ਼ਾਰਸ਼ ਅਨੁਸਾਰ ਰੱਦ ਕਰਕੇ ਅਦਾਲਤ ਵਿੱਚੋਂ ਵਾਪਸ ਲੈਣ ਲਈ ਮੰਗ ਕੀਤੀ ਹੈ ਤੇ ਜੇਕਰ ਟਾਲ ਮਟੋਲ ਹੋਇਆ ਤਾਂ ਸੰਘਰਸ਼ ਦਾ ਰਸਤਾ ਅਖ਼ਤਿਆਰ ਕਰਨ ਦੀ ਚਿਤਾਵਨੀ ਵੀ ਦਿੱਤੀ। ਇਸ ਮੌਕੇ ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ, ਅਮਨਦੀਪ ਸਿੰਘ ਕੱਚਰਭੰਨ, ਗੁਰਦਿਆਲ ਸਿੰਘ ਟਿੱਬੀ ਕਲਾਂ, ਗੁਰਨਾਮ ਸਿੰਘ ਅਲੀ ਕੇ ਝੁੱਗੀਆਂ, ਗੁਰਮੇਲ ਸਿੰਘ ਫੱਤੇਵਾਲ, ਲਖਵਿੰਦਰ ਸਿੰਘ ਜੋਗੇਵਾਲਾ ਤੇ ਹੋਰ ਆਗੂ ਵੀ ਮੌਜੂਦ ਸਨ।

Related posts

ਬਸਪਾ ਆਗੂ ਦੀ ਗੋਲੀ ਮਾਰ ਕੇ ਹੱਤਿਆ

On Punjab

ਤਾਜ਼ਾ ਫਿਡੇ ਰੈਂਕਿੰਗ ’ਚ ਚੌਥੇ ਸਥਾਨ ਨਾਲ ਗੁਕੇਸ਼ ਬਣਿਆ ਸਿਖਰਲੀ ਦਰਜਾਬੰਦੀ ਵਾਲਾ ਭਾਰਤੀ ਸ਼ਤਰੰਜ ਖਿਡਾਰੀ

On Punjab

Tornado in Arkansas : ਅਮਰੀਕਾ ਦੇ ਅਰਕਨਸਾਸ ‘ਚ ਤੂਫਾਨ ਨੇ ਮਚਾਈ ਭਾਰੀ ਤਬਾਹੀ, 2 ਲੋਕਾਂ ਦੀ ਮੌਤ; ਦਰਜਨਾਂ ਜ਼ਖ਼ਮੀ

On Punjab