32.18 F
New York, US
January 22, 2026
PreetNama
ਸਮਾਜ/Socialਖਬਰਾਂ/News

ਕਿਸਾਨ ਦੀ ਫ਼ਸਲ ਨੂੰ ਫਰਿਆਦ

ਵੇਖੀ ਕਿਤੇ ਧੋਖਾ ਨਾ ਦੇ ਦੇਈ ਕਰਮਾਂ ਵਾਲੀਏ
ਤੇਰੇ ਤੋਂ ਬੜੀਆ ਆਸਾ ਉਮੀਦਾਂ ਨੇ ਅੰਨਦਾਤੇ ਨੂੰ
ਕਿਸੇ ਦੀ ਤੇਰੇ ਸਿਰ ਤੋਂ ਹੀ ਬੁੱਢੇ ਮਾਂ ਬਾਪ ਦੀ ਦਵਾਈ ਆਉਣੀ ਏ
ਕਿਸੇ ਨੇ ਬੂਹੇ ਬੈਠੀ ਜਵਾਨ ਧੀ ਜਾ ਭੈਣ ਵਿਆਉਣੀ ਏ
ਬੱਚਿਆਂ ਦੇ ਕੱਪੜੇ ਸਕੂਲਾਂ ਦੀਆਂ ਫੀਸਾਂ ਭਰਨੀਆ ਨੇ
ਕਿਸੇ ਨੇ ਪਤਾ ਨਹੀਂ ਕੀ ਕੀ ਰੀਝਾਂ ਪੂਰੀਆ ਕਰਨੀਆ ਨੇ
ਕਿਸੇ ਨੇ ਨਿੱਤ ਗੇੜੇ ਮਾਰਦੇ ਸਾਹੂਕਾਰ ਦਾ ਕਰਜ਼ਾ ਮੋੜਨਾ ਏ
ਕਿਸੇ ਨੇ ਆਪਣਾ ਬੇਰੁਜ਼ਗਾਰ ਫਿਰਦਾ ਪੁੱਤ ਪ੍ਰਦੇਸੀਂ ਤੋਰਨਾ ਏ
ਕਿਸੇ ਨੇ ਬੈਂਕ ਕੋਲ ਪਈ ਜ਼ਮੀਨ ਦਾ ਮੁੱਲ ਤਾਰਨਾ ਏ
ਕਿਸੇ ਦੇ ਘਰ ਤੇਰੇ ਕਰਕੇ ਖੁਸ਼ੀਆ ਨੇ ਗੇੜਾ ਮਾਰਨਾ ਏ
ਕਿਸੇ ਨੇ ਸਿਰ ਢਕਣ ਲਈ ਘਰ ਬਣਾਉਣ ਦੀ ਆਸ ਵੀ ਕੀਤੀ ਏ
ਕਿਸੇ ਨੇ ਪੋਹ ਮਾਘ ਜੇਠ ਹਾੜ ਵਿੱਚ ਹੰਡਭੰਨਵੀ ਮਿਹਨਤ ਕੀਤੀ ਏ
ਕਿਤੇ ਹਜਾਰਾਂ ਪਰਿਵਾਰਾਂ ਦੇ ਤੇਰੇ ਨਾਲ ਹੀ ਚੇਹਰੇ ਤੇ ਹਾਸੇ ਨੇ
ਕਿਤੇ ਸਬਰ ਹੈ ਕਿਤੇ ਦਿਲਾਂ ਨੂੰ ਦੇ ਕੇ ਰੱਖੇ ਹਾਲੇ ਦਿਲਾਸੇ ਨੇ
ਕਿਸੇ ਗਰੀਬ ਮਜਦੂਰ ਦਾ ਤੇਰੇ ਸਿਰ ਤੋਂ ਹੀ ਪਰਿਵਾਰ ਪਲਦਾ ਏ
ਮੁੱਕਦੀ ਗੱਲ ਆ ਸੰਧੂਆਂ ਇਹ ਤਾਣਾ-ਬਾਣਾ ਸਾਰਾ ਫਸਲ ਤੋਂ ਚੱਲਦਾ ਏ
ਬਲਤੇਜ ਸਿੰਘ ਸੰਧੂ
ਬੁਰਜ ਲੱਧਾ
 ਬਠਿੰਡਾ
9465818158

Related posts

International Youth Day 2020 ਦੀ ਇਹ ਥੀਮ, ਜਾਣੋ ਕਿਉਂ ਮਨਾਇਆ ਜਾਂਦਾ ?

On Punjab

ਬਾਂਦ੍ਰਾ ਸਟੇਸ਼ਨ ਮਾਮਲੇ ‘ਚ ਵੱਡੀ ਕਾਰਵਾਈ, ਗੁਮਰਾਹ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ, 1000 ਲੋਕਾਂ ‘ਤੇ FIR

On Punjab

ਸਿੱਧੂ ਮੂਸੇਵਾਲਾ ‘ਤੇ ਗੋਲ਼ੀਆਂ ਚਲਾਉਣ ਵਾਲੇ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਤੇ ਨਵਨਾਥ ਸੂਰਿਆਵੰਸ਼ੀ ਗੁਜਰਾਤ ਤੋਂ ਗ੍ਰਿਫ਼ਤਾਰ

On Punjab