PreetNama
ਰਾਜਨੀਤੀ/Politics

ਕਿਸਾਨੀ ਅੰਦੋਲਨ ‘ਚ ਪਹੁੰਚੇ ਗੁਰਦਾਸ ਮਾਨ, ਅੱਗਿਓਂ ਲੋਕਾਂ ਨੇ ਕੀਤਾ ਇਹ ਹਾਲ

ਪੰਜਾਬੀ ਕਲਾਕਾਰ ਗੁਰਦਾਸ ਮਾਨ ਅੱਜ ਕਿਸਾਨਾਂ ਦਾ ਸਮਰਥਨ ਕਰਨ ਲਈ ਸਿੰਘੂ ਬਾਰਡਰ ‘ਤੇ ਪਹੁੰਚੇ ਪਰ ਇਸ ਦੌਰਾਨ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਕਿਸਾਨ ਜਥੇਬੰਦੀਆਂ ਵੱਲੋਂ ਗੁਰਦਾਸ ਮਾਨ ਨੂੰ ਸਟੇਜ ‘ਤੇ ਬੋਲਣ ਦਾ ਮੌਕਾ ਦਿੱਤਾ ਗਿਆ, ਪਰ ਜਦ ਉਹ ਸਟੇਜ ਵੱਲ ਜਾਣ ਲੱਗੇ ਤਾਂ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ।
ਇਸ ਤੋਂ ਬਾਅਦ ਉਨ੍ਹਾਂ ਨੂੰ ਸਟੇਜ ‘ਤੇ ਆਉਣ ਤੋਂ ਰੋਕ ਦਿੱਤਾ ਗਿਆ। ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਦੇ ਹੋਏ ਮਾਨ ਨੂੰ ਵਾਪਸ ਮੁੜਣਾ ਪਿਆ। ਦੱਸ ਦਈਏ ਕਿ ਬੀਤੇ ਸਮੇਂ ਗੁਰਦਾਸ ਮਾਨ ਦਾ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਸਮਰਥਨ ਕਰਨ ‘ਤੇ ਕਾਫੀ ਵਿਰੋਧ ਹੋਇਆ ਸੀ। ਇਸ ਦਾ ਗੁੱਸਾ ਲੋਕਾਂ ‘ਚ ਅਜੇ ਵੀ ਜਾਰੀ ਹੈ, ਜੋ ਅੱਜ ਸਿੰਘੂ ਬਾਰਡਰ ਪਹੁੰਚੇ ਗੁਰਦਾਸ ਮਾਨ ਨੂੰ ਦੁਬਾਰਾ ਝੱਲਣਾ ਪਿਆ।

Related posts

ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕਾਰਨੀ ਨੇ ਕਾਰਬਨ ਟੈਕਸ ਹਟਾਇਆ

On Punjab

ਗੁਈਲੇਨ-ਬੈਰੇ ਸਿੰਡਰੋਮ ਨਾਲ ਮੁੰਬਈ ਵਿਚ ਪਹਿਲੀ ਮੌਤ ਦਰਜ

On Punjab

Punjab Congress: ਐਕਸ਼ਨ ਮੋਡ ‘ਚ ਆਏ ਨਵਜੋਤ ਸਿੱਧੂ ! ਸਰਕਾਰ ਤੋਂ ਪੁੱਛੇ ਅਜਿਹੇ ਸਵਾਲ ਕਿ ਜਵਾਬ ਦੇਣਾ ਹੋ ਜਾਵੇਗਾ ਔਖਾ ?

On Punjab