PreetNama
ਰਾਜਨੀਤੀ/Politics

ਕਿਸਾਨਾਂ ਨੇ ਅੱਜ ਕੀਤਾ ਵੱਡਾ ਐਲਾਨ, ਸੰਯੁਕਤ ਕਿਸਾਨ ਮੋਰਚਾ ਨੇ ਮੀਟਿੰਗ ਤੋਂ ਬਾਅਦ ਲਿਆ ਫੈਸਲਾ

 ਕਿਸਾਨਾਂ ਨੇ ਅੱਜ ਵੱਡਾ ਐਲਾਨ ਕੀਤਾ ਹੈ। ਸੰਯੁਕਤ ਕਿਸਾਨ ਮੋਰਚਾ ਨੇ ਫੈਸਲਾ ਲਿਆ ਹੈ ਕਿ ਉਹ ਫਸਲ ਵੇਚਣ ਲਈ ਆਪਣਾ ਲੈਂਡ ਰਿਕਾਰਡ ਨਹੀਂ ਦੇਣਗੇ। ਸੰਯੁਕਤ ਕਿਸਾਨ ਮੋਰਚਾ ਨੇ ਅੱਜ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਅੱਜ ਪ੍ਰੈਸ ਕਾਨਫਰੰਸ ‘ਚ ਸੰਯੁਕਤ ਕਿਸਾਨ ਮੋਰਚਾ ਨੇ ਕਈ ਐਲਾਨ ਕੀਤੇ।

 

ਉਨ੍ਹਾਂ ਐਲਾਨ ਕੀਤਾ ਕਿ 19 ਮਾਰਚ ਨੂੰ ਕਿਸਾਨ ਮੰਡੀਆਂ ‘ਚ ਪ੍ਰਦਰਸ਼ਨ ਕਰਨਗੇ ਤੇ ਮੈਮੋਰੰਡਮ ਦਿੱਤੇ ਜਾਣਗੇ। 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਦਿੱਲੀ ਦੇ ਬਾਰਡਰਾਂ ‘ਤੇ ਨੌਜਵਾਨਾਂ ਦਾ ਇਕੱਠ ਕੀਤਾ ਜਾਵੇਗਾ। 26 ਮਾਰਚ ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਮੁਕੰਮਲ ਬੰਦ ਕੀਤਾ ਜਾਵੇਗਾ। 28 ਮਾਰਚ ਨੂੰ ਹੋਲੀ ‘ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ।

 

ਖੇਤੀਬਾੜੀ ਕਾਨੂੰਨਾਂ (Farm Laws) ਵਿਰੁੱਧ ਕਿਸਾਨ ਅੰਦੋਲਨ (Farmers Protest) ਦਾ ਅੱਜ 112ਵਾਂ ਦਿਨ ਹੈਪਰ ਅਜੇ ਤਕ ਇਸ ਰੇੜਕੇ ਦਾ ਕੋਈ ਹੱਲ ਨਿਕਲਦਾ ਨਹੀਂ ਵਿਖਾਈ ਦੇ ਰਿਹਾ। ਇੱਕ ਪਾਸੇ ਕਿਸਾਨ ਆਪਣੀਆਂ ਮੰਗਾਂ ਤੇ ਅੜੇ ਹੋਏ ਹਨਜਦਕਿ ਦੂਜੇ ਪਾਸੇ ਸਰਕਾਰ ਪਿੱਛੇ ਹਟਣ ਲਈ ਤਿਆਰ ਨਹੀਂ। ਗਾਜੀਪੁਰਟਿਕਰੀ ਤੇ ਸਿੰਘੂ ਬਾਰਡਰਾਂ (Ghazipur and Tikri Border) ਤੇ ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਤੇ ਡਟੇ ਹੋਏ ਹਨ।

 

ਹਾਲਾਂਕਿ ਉਨ੍ਹਾਂ ਦੀ ਗਿਣਤੀ ਹੁਣ ਕਾਫ਼ੀ ਘੱਟ ਗਈ ਹੈ। ਆਪਣੇ ਅੰਦੋਲਨ ਨੂੰ ਦੁਬਾਰਾ ਤੇਜ਼ ਕਰਨ ਲਈ ਤੇ ਹੋਰ ਮਜ਼ਬੂਤੀ ਨਾਲ ਲੜਨ ਲਈ ਕਿਸਾਨ ਲਗਾਤਾਰ ਨਵੀਂ ਰਣਨੀਤੀ ਬਣਾ ਰਹੇ ਹਨ। ਇੰਨਾ ਹੀ ਨਹੀਂ, ਆਪਣੇ ਨਾਲ ਵੱਧ ਤੋਂ ਵੱਧ ਕਿਸਾਨਾਂ ਨੂੰ ਜੋੜਨ ਲਈ ਕਿਸਾਨ ਜੱਥੇਬੰਦੀਆਂ ਦੇ ਵੱਡੇ ਆਗੂ ਲਗਾਤਾਰ ਪੰਚਾਇਤਾਂ ਤੇ ਮਹਾਂ-ਪੰਚਾਇਤਾਂ ਕਰ ਰਹੇ ਹਨ।

 

ਖੇਤੀਬਾੜੀ ਕਨੂੰਨਾਂ ਵਿਰੁੱਧ ਪ੍ਰਦਰਸ਼ਨ ਨੂੰ ਕਿਸਾਨ ਹੋਰ ਮਜ਼ਬੂਤੀ ਦੇਣ ‘ਚ ਜੁਟੇ ਹੋਏ ਹਨ। ਸੜਕ ‘ਤੇ ਸ਼ੁਰੂ ਹੋਈ ਲੜਾਈ ਨੂੰ ਸੜਕ ‘ਤੇ ਹੀ ਲੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗਾਜੀਪੁਰ ਬਾਰਡਰ ‘ਤੇ ਕਿਸਾਨਾਂ ਨੇ ਨਵੀਂ ਰਣਨੀਤੀ ਤਹਿਤ ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ‘ਤੇ ਆਪਣੇ ਵਾਲੰਟੀਅਰ ਭੇਜਣਗੇ। ਇਹ ਵਾਲੰਟੀਅਰ ਆਮ ਲੋਕਾਂ ਨੂੰ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਦੇ ਨੁਕਸਾਨਾਂ ਬਾਰੇ ਜਾਗਰੂਕ ਕਰਨ।

 

ਅਕਸਰ, ਅਸੀਂ ਰੇਲਵੇ ਸਟੇਸ਼ਨਾਂ ਅਤੇ ਬੱਸ ਅੱਡਿਆਂ ‘ਤੇ ਸਾਮਾਨ ਵੇਚਣ ਵਾਲਿਆਂ ਨੂੰ ਵੇਖਦੇ ਹਾਂ, ਜੋ ਬੱਸ ਅੰਦਰ ਮੁਸਾਫ਼ਰਾਂ ਕੋਲ ਜਾ ਕੇ ਸਾਮਾਨ ਖਰੀਦਣ ਦੀ ਅਪੀਲ ਕਰਦੇ ਹਨ। ਉਸੇ ਤਰਜ਼ ‘ਤੇ ਕਿਸਾਨ ਹੁਣ ਖੇਤੀ ਕਾਨੂੰਨਾਂ ਨੂੰ ਲੈ ਕੇ ਆਪਣੇ ਵਾਲੰਟੀਅਰ ਭੇਜ ਰਹੇ ਹਨ, ਤਾਂ ਕਿ ਇਸ ਅੰਦੋਲਨ ਬਾਰੇ ਮੁਸਾਫ਼ਰਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ।

 

Related posts

ਸੁਧਾਰਾਂ ਦੀ ਸ਼ੁਰੂਆਤ: ਖੇਤੀਬਾੜੀ ਲਈ ਕਰਜ਼ਾ ਦੇਣ ਨੂੰ ਤਰਜੀਹ ਦੇਣਗੇ ਸਹਿਕਾਰੀ ਬੈਂਕ

On Punjab

PM Modi Childhood Friend Abbas : ਜਾਣੋ, ਪ੍ਰਧਾਨ ਮੰਤਰੀ ਮੋਦੀ ਦੇ ਬਚਪਨ ਦੇ ਦੋਸਤ ‘ਅੱਬਾਸ’ ਬਾਰੇ ਜਿਸ ਲਈ ਮਾਂ ਈਦ ‘ਤੇ ਖਾਸ ਬਣਾਉਂਦੀ ਸੀ ਪਕਵਾਨ

On Punjab

ਮਦੀਨਾ ਬੱਸ ਹਾਦਸਾ: ਭਿਆਨਕ ਹਾਦਸੇ ਵਿੱਚ ਡਰਾਈਵਰ ਨੇੜੇ ਬੈਠਾ ਸਿਰਫ਼ ਇੱਕ ਭਾਰਤੀ ਬਚਿਆ

On Punjab