PreetNama
ਸਮਾਜ/Social

ਕਾਲਜ ਮੂਹਰੇ ਲੱਗਿਆ 29 ਹਜ਼ਾਰ ਕਿੱਲੋ ਗਾਜਰਾਂ ਦਾ ਪਹਾੜ, ਆਖਰ ਕੀ ਸੀ ਵਜ੍ਹਾ

ਇੰਗਲੈਂਡ: ਲੰਡਨ ‘ਚ ਗੋਲਡਸਮਿੱਥ ਕਾਲਜ ਬਾਹਰ ਟਰੱਕ ਭਰ ਕੇ 29 ਹਜ਼ਾਰ ਕਿੱਲੋ ਗਾਜਰਾਂ ਲਿਆਂਦੀਆਂ ਗਈਆਂ ਤੇ ਕੈਂਪਸ ਬਾਹਰ ਸੜਕ ‘ਤੇ ਸੁੱਟ ਦਿੱਤੀਆਂ ਗਈਆਂ। ਇੱਕ ਸ਼ਖਸ ਨੇ ਟਵਿੱਟਰ ‘ਤੇ ਸੜਕ ‘ਤੇ ਪਈਆਂ ਭਾਰੀ ਤਾਦਾਦ ‘ਚ ਗਾਜਰਾਂ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆਂ ਕਿ ਕੀ ਕੋਈ ਜਾਣਦਾ ਹੈ ਕਿ ਯੂਨੀਵਰਸਿਟੀ ਕੈਂਪਸ ਬਾਹਰ ਸੜਕ ‘ਤੇ ਇੰਨੀ ਵੱਡੀ ਤਾਦਾਦ ‘ਚ ਗਾਜਰਾਂ ਕਿਉਂ ਸੁੱਟੀਆਂ ਗਈਆਂ।

ਅਜਿਹਾ ਕਿਉਂ ਕੀਤਾ ਗਿਆ, ਇਸ ਦੀ ਜਾਣਕਾਰੀ ਉਸ ਵੇਲੇ ਹੋਈ ਜਦੋਂ ਗੋਲਡਸਮਿੱਥ ਕਾਲਜ ਨੇ ਦੱਸਿਆ ਕਿ ਇਹ ਉਨ੍ਹਾਂ ਦੇ ਕਾਲਜ ਦੇ ਇੱਕ ਵਿਦਿਆਰਥੀ ਵੱਲੋਂ ਕੀਤੀ ਕਲਾ ਦਾ ਹਿੱਸਾ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲਜ ਦੇ ਵਿਦਿਆਰਥੀ ਰਫੀਲ ਪਰਵੇਜ਼ ਦੇ ਪ੍ਰੋਜੈਕਟ ਦਾ ਹਿੱਸਾ ਹੈ।

ਇਸ ਤੋਂ ਬਾਅਦ ਖੁਦ ਪਰਵੇਜ਼ ਨੇ ਦੱਸਿਆ ਕਿ ਇਹ ਉਹ ਗਾਜਰਾਂ ਹਨ ਜਿਸ ਦੀ ਯੂਕੇ ਦੇ ਖੁਰਾਕ ਉਦਯੋਗ ਨੂੰ ਲੋੜ ਨਹੀਂ। ਇਸ ਦੁਆਰਾ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਕੰਮ ‘ਚ ਲੋਕਾਂ ਦੀ ਕਮਾਈ ਨਹੀਂ ਹੋ ਰਹੀ। ਇਸ ਨੂੰ ਹੁਣ ਇੱਥੋਂ ਹਟਾ ਦਿੱਤਾ ਜਾਵੇਗਾ ਤੇ ਐਨੀਮਲ ਫਾਰਮ ‘ਚ ਵੰਡ ਦਿੱਤਾ ਜਾਵੇਗਾ। ਇਸ ਮਾਮਲੇ ‘ਤੇ ਤਣਾਅ ਦੀ ਸਥਿਤੀ ਉਸ ਵੇਲੇ ਬਣਦੀ ਦਿਖੀ ਜਦੋਂ ਕਿਸਾਨਾਂ ਨੂੰ ਇਹ ਬਿਲਕੁਲ ਚੰਗਾ ਨਹੀਂ ਲੱਗਿਆ ਕਿ ਉਨ੍ਹਾਂ ਦੀ ਮਿਹਨਤ ਨੂੰ ਇਸ ਤਰ੍ਹਾਂ ਦੇ ਪ੍ਰਦਰਸ਼ਨ ਦੇ ਤੌਰ ‘ਤੇ ਇਸਤੇਮਾਲ ਕੀਤਾ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਕਾਲਜ ਪ੍ਰਸ਼ਾਸਨ ਨੇ ਗਾਜਰਾਂ ਨੂੰ ਉੱਥੋਂ ਹਟਾ ਦਿੱਤਾ ਹੈ ਤੇ ਜਾਨਵਰਾਂ ਲਈ ਭੇਜ ਦਿੱਤਾ ਹੈ। ਉੱਥੇ ਹੀ ਇਸ ਪੂਰੇ ਮਾਮਲੇ ‘ਤੇ ਸੋਸ਼ਲ ਮੀਡੀਆ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਹੁੰਦੀਆਂ ਦਿਖੀਆਂ।

Related posts

ਭਵਾਨੀਗੜ੍ਹ: ਝੋਨੇ ਦੀ ਖਰੀਦ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ: ਬਰਸਟ

On Punjab

ਭਾਰਤ ਵੱਲੋਂ ਹਮਲਾ ਕਰਨ ਜਾਂ ਪਾਣੀ ਰੋਕਣ ’ਤੇ ਪਾਕਿ ਨੇ ਦਿੱਤੀ ਪਰਮਾਣੂ ਹਮਲੇ ਦੀ ਧਮਕੀ

On Punjab

ਕਸ਼ਮੀਰੀ ਧੀਆਂ-ਭੈਣਾਂ ਵੱਲ ‘ਅੱਖ ਚੁੱਕਣ’ ਵਾਲਿਆਂ ਦੀ ਖ਼ੈਰ ਨਹੀਂ, ਅਕਾਲ ਤਖ਼ਤ ਸਾਹਿਬ ਤੋਂ ਫੁਰਮਾਨ ਜਾਰੀ

On Punjab