PreetNama
ਖਾਸ-ਖਬਰਾਂ/Important News

ਕਾਰ ਬੰਬ ਧਾਮਕੇ ‘ਚ 12 ਲੋਕਾਂ ਦੀ ਮੌਤ

ਕਾਬੁਲ: ਮੱਧ ਅਫ਼ਗਾਨਿਸਤਾਨ ‘ਚ ਐਤਵਾਰ ਨੂੰ ਇੱਕ ਕਾਰ ਬੰਬ ਧਾਮਕਾ ਹੋਇਆ। ਇਸ ‘ਚ ਕਰੀਬ 12 ਲੋਕਾਂ ਦੀ ਮੌਤ ਹੋ ਗਈ ਜਦਕਿ 50 ਦੇ ਕਰੀਬ ਜ਼ਖ਼ਮੀ ਹੋਏ। ਮ੍ਰਿਤਕਾਂ ‘ਚ ਅੱਠ ਅਫ਼ਗਾਨ ਸਿਕਿਓਰਟੀ ਫੋਰਸ ਦੇ ਮੈਂਬਰ ਤੇ ਚਾਰ ਆਮ ਨਾਗਰਿਕ ਸ਼ਾਮਲ ਹਨ।

ਤਾਲਿਬਾਨ ਵੱਲੋਂ ਗਾਜ਼ੀ ‘ਚ ‘ਨੈਸ਼ਨਲ ਡਾਇਰੈਕਟੋਰੇਟ ਆਫ਼ ਸਿਕਿਰਓਟੀ’ ਦੀ ਇਮਾਰਤ ਨੇੜੇ ਕਾਰ ਬੰਬ ਧਾਮਕੇ ਦੀ ਜ਼ਿੰਮੇਵਾਰੀ ਲਈ ਗਈ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਦਾਅਵਾ ਕੀਤਾ ਕਿ ਕਈ ਖ਼ੁਫੀਆ ਏਜੰਟ ਮਾਰੇ ਗਏ।

ਉਧਰ ਗਾਜ਼ੀ ‘ਚ ਸਰਕਾਰੀ ਬੁਲਾਰੇ ਆਰਿਫ਼ ਨੂਰੀ ਨੇ 8 ਅਫ਼ਗਾਨ ਸਿਕਿਓਰਟੀ ਫੋਰਸ ਦੇ ਮੈਂਬਰ ਤੇ ਚਾਰ ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 50 ਤੋਂ ਵੱਧ ਲੋਕ ਇਸ ਬਲਾਸਟ ‘ਚ ਜ਼ਖ਼ਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

Related posts

Big News : ਪੁਤਿਨ ਖ਼ਿਲਾਫ਼ ਬਗਾਵਤ ਕਰਨ ਵਾਲੇ ਵੈਗਨਰ ਚੀਫ ਯੇਵਗੇਨੀ ਪ੍ਰਿਗੋਜਿਨ ਦੀ ਹਵਾਈ ਹਾਦਸੇ ‘ਚ ਮੌਤ ਦਾ ਦਾਅਵਾ

On Punjab

ਪਾਕਿਸਤਾਨ ’ਚ ਕਿਸੇ ਵੀ ਪਰਮਾਣੂ ਟਿਕਾਣੇ ਤੋਂ ਕੋਈ ਰੇਡੀਏਸ਼ਨ ਲੀਕ ਨਹੀਂ ਹੋਇਆ

On Punjab

ਕੋਰੋਨਾ ਮਹਾਮਾਰੀ ਕਾਰਨ ਥੱਕ ਚੁੱਕਿਆ ਹੈ ਅਮਰੀਕਾ : ਬਾਇਡੇਨ

On Punjab