PreetNama
ਫਿਲਮ-ਸੰਸਾਰ/Filmy

ਕਾਰ ਐਕਸੀਡੈਂਟ ‘ਚ ਹੋਈ ਸਪਨਾ ਚੌਧਰੀ ਦੀ ਮੌਤ! ਜਾਣੋ ਇਸ ਖ਼ਬਰ ਦੀ ਪੂਰੀ ਸੱਚਾਈ

 ਅੱਜ ਦੇ ਸਮੇਂ ‘ਚ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ ਜਿੱਥੇ ਕਿਸੇ ਵੀ ਖ਼ਬਰ ਨੂੰ ਫੈਲਣ ‘ਚ ਸਿਰਫ਼ ਮਿੰਟਾਂ ਦਾ ਸਮਾਂ ਲੱਗਦਾ ਹੈ। ਜ਼ਰੂਰੀ ਨਹੀਂ ਸੋਸ਼ਲ ਮੀਡੀਆ ‘ਤੇ ਆਉਣ ਵਾਲੀ ਹਰ ਖ਼ਬਰ ਸਹੀ ਹੋਵੇ। ਇਸ ‘ਤੇ ਕਈ ਵਾਰ ਝੂਠੀਆਂ ਖ਼ਬਰਾਂ ਵੀ ਜੰਗਲ ‘ਚ ਲੱਗੀ ਅੱਗ ਦੀ ਤਰ੍ਹਾਂ ਫੈਲਦੀ ਹੈ। ਇਕ ਅਜਿਹੀ ਹੀ ਝੂਠੀ ਖ਼ਬਰ ਨੇ ਹਾਲ ਹੀ ‘ਚ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਹ ਖ਼ਬਰ ਹਰਿਆਣਵੀ ਡਾਂਸਰ ਸਪਨਾ ਚੌਧਰੀ ਨਾਲ ਜੁੜੀ ਸੀ। ਲੋਕ ਅਜੇ ਸਿਧਾਰਥ ਸ਼ੁਕਲਾ ਦੇ ਦੇਹਾਂਤ ਦੀਆਂ ਖ਼ਬਰਾਂ ਤੋਂ ਉਭਰ ਨਹੀਂ ਪਾਏ ਸਨ ਕਿ ਸਪਨਾ ਚੌਧਰੀ ਦੀ ਮੌਤ ਦੀ ਝੂਠੀ ਖ਼ਬਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਹਰ ਕੋਈ ਸੋਸ਼ਲ ਮੀਡੀਆ ‘ਤੇ ਪੋਸਟ ਰਾਹੀਂ ਹਰਿਆਣਵੀਂ ਕਵੀਨ ਨੂੰ ਸ਼ਰਧਾਂਜਲੀ ਦੇਣ ਲੱਗੇ। ਉੱਥੇ ਕਈ ਪੋਸਟ ਰਾਹੀਂ ਇਸ ਗੱਲ ਦਾ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਆਓ ਜਾਣਦੇ ਹਾਂ ਕਿ ਕੀ ਹੈ ਪੂਰਾ ਮਾਮਲਾ….

ਦਰਅਸਲ, ਸੋਸ਼ਲ ਮੀਡੀਆ ‘ਤੇ ਸਪਨਾ ਚੌਧਰੀ ਦੀ ਮੌਤ ਨੂੰ ਲੈ ਕੇ ਇਕ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ‘ਚ ਦਾਅਵਾ ਕੀਤਾ ਗਿਆ ਸੀ ਕਿ ਸਪਨਾ ਚੌਧਰੀ ਦਾ ਦੇਹਾਂਤ ਇਕ ਸੜਕ ਹਾਦਸੇ ‘ਚ ਹੋਇਆ ਹੈ। ਉੱਥੇ ਫੇਸਬੁੱਕ ‘ਤੇ ਉਨ੍ਹਾਂ ਦੀ ਮੌਤ ਨਾਲ ਜੁੜੀ ਕਈ ਪੋਸਟ ਇਕ ਤੋਂ ਬਾਅਦ ਇਕ ਤੇਜ਼ੀ ਨਾਲ ਵਾਇਰਲ ਹੋਣ ਲੱਗੀ ਸੀ। ਇਸ ‘ਚ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਦੀ ਗੱਲ ਲਿਖੀ ਜਾ ਰਹੀ ਸੀ।ਉੱਥੇ ਇਕ ਪੋਸਟ ‘ਚ ਸਪਨਾ ਦੀ ਤਸਵੀਰ ਨਾਲ ਲਿਖਿਆ ਗਿਆ, ‘ਬਹੁਤ ਹੀ ਦੁਖਦ ਖ਼ਬਰ ਕਾਰ ਹਾਦਸੇ ‘ਚ ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੀ ਮੌਤ… ਕੋਟੀ-ਕੋਟੀ ਪ੍ਰਣਾਮ।’ ਉੱਥੇ ਅਜਿਹੇ ਦਾਅਵੇ ਸਨ ਕਿ ਉਨ੍ਹਾਂ ਦਾ ਐਕਸੀਡੈਂਟ ਸਿਰਸਾ ‘ਚ ਹੋਇਆ ਹੈ ਤੇ ਇਸ ਸੜਕ ਹਾਦਸੇ ‘ਚ ਉਨ੍ਹਾਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਹ ਸਿਰਫ਼ ਇਕ ਝੂਠ ਹੈ। ਉਨ੍ਹਾਂ ਦਾ ਕੋਈ ਐਕਸੀਡੈਂਟ ਨਹੀਂ ਹੋਇਆ ਹੈ। ਉਹ ਆਪਣੇ ਪਰਿਵਾਰ ਨਾਲ ਪੂਰੀ ਤਰ੍ਹਾਂ ਨਾਲ ਸਿਹਤਮੰਦ ਹੈ।

Related posts

ਬਿਕਨੀ ਵਿੱਚ ਸ਼ਮਾ ਸਿਕੰਦਰ ਦਾ ਬੋਲਡ ਅਵਤਾਰ, ਸ਼ੇਅਰ ਕੀਤੀਆਂ Monochrome ਤਸਵੀਰਾਂ

On Punjab

20ਵੀਂ ਸਦੀ ਦੀ ਸਭ ਤੋਂ ਮਹਿੰਗੀ ਬੁੱਕ Harry Potter and the Philosopher’s Stone, 3.5 ਕਰੋੜ ਤੋਂ ਜ਼ਿਆਦਾ ‘ਚ ਵਿਕਿਆ ਪਹਿਲਾ ਐਡੀਸ਼ਨ

On Punjab

ਜਲਦ ਮਾਂ ਬਣਨ ਵਾਲੀ ਹੈ ਬਿਪਾਸ਼ਾ ਬਾਸੂ? ਐਕਟ੍ਰੈਸ ਨੂੰ ਦੇਖ ਕੇ ਫੈਨਜ਼ ਬੋਲੇ- ‘ਸਾਨੂੰ ਤਾਂ ਖੁਸ਼ੀ ਹੈ’

On Punjab