PreetNama
ਸਮਾਜ/Social

ਕਾਬੁਲ ਦੇ 3 ਏਅਰਪੋਰਟ ਗੇਟਾਂ ’ਤੇ ਤਾਲਿਬਾਨ ਨੇ ਕੀਤਾ ਕਬਜ਼ਾ, ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕੀ ਫ਼ੌਜ ਹਟੀ

ਅਫ਼ਗਾਨਿਸਤਾਨ ਦੇ ਕਾਬੁਲ ਏਅਰਪੋਰਟ ਤੋਂ ਬਾਹਰ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਲਾ ਹੀ ਅਮਰੀਕਾ ਨੇ ਡਰੋਨ ਹਮਲੇ ਨੂੰ ਜਵਾਬ ਦਿੱਤਾ ਹੈ, ਪਰ ਤਾਲਿਬਾਨ ਦਾ ਫੈਲਾਅ ਲਗਾਤਾਰ ਵਧਦਾ ਜਾ ਰਿਹਾ ਹੈ। ਹੁਣ ਖ਼ਬਰ ਹੈ ਕਿ ਕਾਬੁਲ ਏਅਰਪੋਰਟ ਦੇ 3 ਗੇਟ ਸਣੇ ਕੁਝ ਇਲਾਕਿਆਂ ਨੂੰ ਅਮਰੀਕੀ ਫ਼ੌਜ ਨੇ ਛੱਡ ਦਿੱਤਾ ਹੈ, ਜਿਸ ਤੋਂ ਬਾਅਦ ਇੱਥੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਗਰੁੱਪ ਦੇ ਇਕ ਅਧਿਕਾਰੀ ਨੇ ਐਤਵਾਰ ਨੂੰ ਸਥਾਨਕ ਮੀਡੀਆ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।

ਰਿਪੋਰਟ ਅਨੁਸਾਰ, ਅਜੇ ਅਮਰੀਕੀ ਫ਼ੌਜ ਦਾ ਹਵਾਈ ਅੱਡਾ ਇਕ ਛੋਟੇ ਜਿਹੇ ਹਿੱਸੇ ‘ਚ ਬਣਿਆ ਹੈ, ਜਿਸ ’ਚ ਇਕ ਇਸ ਤਰ੍ਹਾਂ ਦਾ ਵੀ ਖੇਤਰ ਸ਼ਾਮਲ ਹੈ, ਜਿੱਥੇ ਹਵਾਈ ਅੱਡੇ ਦਾ ਰਡਾਰ ਸਿਸਟਮ ਸਥਿਤ ਹੈ। ਅਧਿਕਾਰੀ ਨੇ ਦੱਸਿਆ ਕਿ ਤਾਲਿਬਾਨ ਨੇ ਕਰੀਬ ਦੋ ਹਫ਼ਤੇ ਹਵਾਈ ਅੱਡੇ ਦੇ ਮੁੱਖ ਦਰਵਾਜ਼ੇ ’ਤੇ ਵਿਸ਼ੇਸ਼ ਬਲ਼ਾਂ ਦੀ ਇਕ ਇਕਾਈ ਤਾਇਨਾਤ ਕੀਤੀ ਸੀ। ਨਾਲ ਹੀ ਕਿਹਾ ਤਾਲਿਬਾਨ ਹਵਾਈ ਅੱਡੇ ਦੀ ਸੁਰੱਖਿਆ ਤੇ ਤਕਨੀਕੀ ਜ਼ਿਮੇਵਾਰੀ ਸੰਭਾਲਣ ਲਈ ਤਿਆਰ ਹੈ।

ਮੀਡੀਆ ਰਿਪੋਰਟ ਅਨੁਸਾਰ ਐਤਵਾਰ ਨੂੰ ਕਾਬੁਲ ਏਅਰਪੋਰਟ ਤੋਂ ਬਾਹਰ ਆਈਐੱਸਆਈਐੱਸ ਦੁਆਰਾ ਕੀਤੇ ਹਮਲੇ ਤੋਂ ਬਾਅਦ ਇਨ੍ਹਾਂ ਗੇਟਾਂ ’ਤੇ ਕਬਜ਼ਾ ਕੀਤਾ। ਦੱਸ ਦਈਏ ਕਿ ਇਸ ਅੱਤਵਾਦੀ ਹਮਲੇ ’ਚ ਘੱਟ ਤੋਂ ਘੱਟ 13 ਅਮਰੀਕੀ ਫ਼ੌਜ ਦੇ ਨਾਲ ਕਰੀਬ 170 ਲੋਕਾਂ ਦੀ ਜਾਨ ਗਈ ਸੀ। ਇਸ ਤੋਂ ਪਹਿਲਾਂ ਤਾਲਿਬਾਨ ਦੇ ਇਕ ਅਧਿਕਾਰੀ ਨੇ ਕਥਿਤ ਤੌਰ ’ਤੇ ਕਿਹਾ ਸੀ ਕਿ ਅਮਰੀਕੀ ਬਲਾਂ ਦੇ ਜਾਣ ਤੋਂ ਬਾਅਦ ਗਰੁੱਪ ਦੇ ਵਿਸ਼ੇਸ਼ ਹਲ ਤੇ ਤਕਨੀਕੀ ਪੇਸ਼ੇਵਰਾਂ ਤੇ ਯੋਗ ਇੰਜੀਨੀਅਰਾਂ ਦੀ ਇਕ ਟੀਮ ਹਵਾਈ ਅੱਡੇ ਦੇ ਸਾਰੇ ਖਰਚੇ ਚੁੱਕਣ ਲਈ ਤਿਆਰ ਸੀ। ਇਸ ਦੇ ਨਾਲ ਹੀ ਫੌਜ ਜਹਾਜ਼ਾਂ ਸਣੇ ਦਰਜਨ ਜਹਾਜ਼ਾਂ ਨੇ ਏਅਰਪੋਟ ’ਤੇ ਉਡਾਣ ਭਰੀ ਸੀ।

Related posts

Omicron enters India: 6 ਸੂਬਿਆਂ ‘ਚ ਓਮੀਕ੍ਰੋਨ ਦੇ ਇਨਫੈਕਟਿਡ ਮਰੀਜ਼, ਇਕੱਲੇ ਮਹਾਰਾਸ਼ਟਰ ‘ਚ 28, ਦੇਖੇ ਲਿਸਟ

On Punjab

ਚਾਰ ਸਾਲਾ ਬਿ੍ਟਿਸ਼ ਸਿੱਖ ਬੱਚੀ ਆਈਕਿਊ ਕਲੱਬ ‘ਚ ਸ਼ਾਮਲ

On Punjab

ਸੋਸ਼ਲ ਮੀਡੀਆ ਪੋਸਟ ਪਾਉਣੀ ਪਈ ਮਹਿੰਗੀ, ਪੇਜ ਐਡਮਿਨ ਵਿਰੁੱਧ ਐਫਆਈਆਰ ਦਰਜ

On Punjab