PreetNama
ਸਿਹਤ/Health

ਕਾਂਟੈਕਟ ਲੈਂਜ਼ ਲਗਾਉਣੇ ਹਨ ਅੱਖਾਂ ਲਈ ਹਾਨੀਕਾਰਕ,ਜਾਣੋ ਵਜ੍ਹਾ

Contact lens eyes: ਇਕ ਤਾਜ਼ਾ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਂਟੈਕਟ ਲੈਂਜ਼ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੀਆਂ ਅੱਖਾਂ ਵਿਚ ਇਕ ਪ੍ਰਕਾਰ ਦਾ ਇਨਫੈਕਸ਼ਨ ਪਾਇਆ ਗਿਆ ਹੈ, ਜਿਸ ਨਾਲ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ। ਯੂਨੀਵਰਸਿਟੀ ਕਾਲਜ ਲੰਡਨ ਅਤੇ ਮੂਰਫੀਲਡਸ ਆਈ ਹਸਪਤਾਲ ਦੇ ਵਿਗਿਆਨੀਆਂ ਦੀ ਟੀਮ ਨੇ 273 ਲੋਕਾਂ ‘ਤੇ ਅਧਿਐਨ ਕੀਤਾ ਅਤੇ ਇਸ ਨਤੀਜੇ ‘ਤੇ ਪਹੁੰਚੀ।

ਟੀਮ ਨੇ ਕਿਹਾ ਕਿ ਕਾਂਟੈਕਟ ਲੈਂਜ਼ ਲਗਾਉਣ ਵਾਲੇ ਲੋਕਾਂ ਦੀਆਂ ਅੱਖਾਂ ਵਿਚ ‘ਅਕਨਛਾਮੋਈਬਾ ਕੇਰਾਟਿਟਿਸ’ ਇਨਫੈਕਸ਼ਨ ਪਾਇਆ ਗਿਆ ਹੈ ਅਤੇ ਇਸ ਇਨਫੈਕਸ਼ਨ ਵਿਚ ਸਾਲ 2011 ‘ਚ 3 ਗੁਣਾ ਵਾਧਾ ਹੋਇਆ ਹੈ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਾਂਟੈਕਟ ਲੈਂਸ ਲਗਾਉਣ ਵਾਲੇ ਉਨ੍ਹਾਂ ਲੋਕਾਂ ‘ਚ ਇਹ ਇਨਫੈਕਸ਼ਨ ਹੋ ਸਕਦਾ ਹੈ, ਜੋ ਲੈਂਸ ਦੀ ਸਾਫ-ਸਫਾਈ ਸਹੀ ਤਰੀਕੇ ਨਾਲ ਨਹੀਂ ਕਰਦੇ ਹਨ।
ਲੈਂਸ ਦੀ ਖਰਾਬ ਗੁਣਵੱਤਾ ਵੀ ਖਤਰਨਾਕ ਇਨਫੈਕਸ਼ਨ ਲਈ ਓਨੀ ਹੀ ਜ਼ਿੰਮੇਦਾਰ ਹੈ। ਲੈਂਜ਼ ਦੀ ਵਰਤੋਂ ਕਰਨ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ ਨਾ ਕਰਨ ਨਾਲ ਇਸ ਇਨਫੈਕਸ਼ਨ ਹੋਣ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ। ਯੂਨੀਵਰਸਿਟੀ ਕਾਲਜ ਲੰਡਨ ਦੇ ਪ੍ਰੋਫੈਸਰ ਜੌਨ ਡਾਰਟ ਨੇ ਕਿਹਾ ਕਿ ਕਾਂਟੈਕਟ ਲੈਂਜ਼ ਦੇ ਇਸਤੇਮਾਲ ਤੋਂ ਪਹਿਲਾਂ ਇਸ ਦੇ ਦਿਸ਼ਾ-ਨਿਰਦੇਸ਼ਾਂ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਹੈ ਅਤੇ ਉਸ ‘ਤੇ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਇਸ ਖਤਰਨਾਕ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ।

ਹਮੇਸ਼ਾ ਅਪਣੀ ਅੱਖਾਂ ਦੇ ਨਜ਼ਦੀਕ ਆਉਣ ਵਾਲੇ ਕੱਪੜਿਆਂ ਅਤੇ ਅਪਣੇ ਹੱਥਾਂ ਨੂੰ ਸਾਫ਼ ਰੱਖੋ। ਆਪਣੇ ਨਿੱਜੀ ਸਾਮਾਨ ਜਿਵੇਂ ਤੌਲੀਆ, ਚਸ਼ਮਾ, ਕਾਂਟੈਕਟ ਲੈਂਜ਼ ਆਦਿ ਕਿਸੇ ਦੇ ਨਾਲ ਸਾਂਝਾ ਨਾ ਕਰੋ। ਜਦੋਂ ਵੀ ਤੁਸੀਂ ਅਪਣੇ ਘਰ ਤੋਂ ਬਾਹਰ ਜਾਂਦੇ ਹੋ, ਤਾਂ ਧੁੱਪ ਦਾ ਚਸ਼ਮਾ ਜਾਂ ਚਸ਼ਮਾ ਪਾ ਕੇ ਜਾਓ।ਉਹ ਬਾਹਰੀ ਤੱਤਾਂ ਨੂੰ ਸਾਡੀਆਂ ਅੱਖਾਂ ਵਿਚ ਜਾਣ ਤੋਂ ਰੋਕਦਾ ਹੈ। ਅਪਣੀਆਂ ਅੱਖਾਂ ਦਾ ਬਹੁਤ ਸਾਵਧਾਨੀ ਨਾਲ ਇਲਾਜ ਕਰੋ। ਰੋਜ਼ਾਨਾ ਠੰਡੇ ਪਾਣੀ ਨਾਲ ਆਪਣੀਆਂ ਅੱਖਾਂ ਸਾਫ਼ ਕਰੋ। ਜਾਗਣ ਜਾਂ ਕਾਂਟੈਕਟ ਲੈਂਜ਼ ਨੂੰ ਹਟਾਉਣ ਤੋਂ ਬਾਅਦ ਆਪਣੀਆਂ ਅੱਖਾਂ ਨੂੰ ਜ਼ੋਰ ਦੀ ਨਾ ਰਗੜੋ।

Related posts

Dandruff Reducing Oil : ਡੈਂਡਰਫ ਤੋਂ ਰਾਹਤ ਦਿਵਾਉਣਗੇ ਇਹ ਨੈਚੁਰਲ ਹੇਅਰ ਆਇਲਸ, ਵਾਲ਼ ਵੀ ਹੋਣਗੇ ਸੰਘਣੇ

On Punjab

ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ਲਈ ਕਰੋ ਹਲਦੀ ਦਾ ਸੇਵਨ !

On Punjab

Fitness Tips: ਹਫ਼ਤੇ ‘ਚ ਦੋ ਦਿਨ ਵਰਕਆਊਟ ਕਰ ਕੇ ਰਹਿ ਸਕਦੇ ਹੋ ਫਿੱਟ, ਇਸ ਤਰ੍ਹਾਂ ਦਾ ਬਣਾਓ ਪਲਾਨ

On Punjab