PreetNama
ਰਾਜਨੀਤੀ/Politics

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਹਾਰ ਦੇ ਬੱਦਲ

ਅਮੇਠੀਕਾਂਗਰਸ ਦਾ ਗੜ੍ਹ ਕਹੇ ਜਾਣ ਵਾਲੀ ਅਮੇਠੀ ਲੋਕ ਸਭਾ ਸੀਟ ‘ਤੇ ਵੱਡਾ ਉੱਲਟ ਫੇਰ ਹੋ ਸਕਦਾ ਹੈ। ਜਿੱਥੇ ਕੇਂਦਰੀ ਮੰਤਰੀ ਤੇ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਚ ਮੁਕਾਬਲਾ ਹੈ। ਇੱਥੇ ਹੁਣ ਤੱਕ ਸਮ੍ਰਿਤੀ 15 ਹਜ਼ਾਰ ਵੋਟਾਂ ਤੋਂ ਅੱਗੇ ਚਲ ਰਹੀ ਹੈ। ਰਾਹੁਲ ਇੱਥੇ ਚੌਥੀ ਵਾਰ ਚੋਣ ਮੈਦਾਨ ‘ਚ ਹਨ। ਅਮੇਠੀ ਤੋਂ ਇਲਾਵਾ ਰਾਹੁਲ ਕੇਰਲ ਦੇ ਵਾਇਨਾਡ ਤੋਂ ਚੋਣ ਮੈਦਾਨ ‘ਚ ਉੱਤਰੇ ਸੀਜਿੱਥੇ ਉਹ ਜਿੱਤ ਰਹੇ ਹਨ।
ਸਮ੍ਰਿਤੀ ਇਰਾਨੀ ਨੂੰ ਹੁਣ ਤਕ 1,18,537 ਵੋਟ ਤੇ ਰਾਹੁਲ ਗਾਂਧੀ ਨੂੰ 1,06,517 ਵੋਟ ਮਿਲ ਰਹੇ ਹਨ। ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਕਰੀਬ 15 ਹਜ਼ਾਰ ਵੋਟਾਂ ਤੋਂ ਅੱਗੇ ਚੱਲ ਰਹੇ ਹਨ। ਅਮੇਠੀ ਸੀਟ ‘ਤੇ ਲਗਾਤਾਰ ਅੰਕੜੇ ਬਦਲ ਰਹੇ ਹਨ। ਦੋਵਾਂ ਉਮੀਦਵਾਰਾਂ ‘ਚ ਦਿਲਚਸਪ ਟੱਕਰ ਦੇਖਣ ਨੂੰ ਮਿਲ ਰਹੀ ਹੈ।
ਅਮੇਠੀ ਸੀਟ ‘ਤੇ ਹੁਣ ਤਕ 16 ਲੋਕ ਸਭਾ ਚੋਣਾਂ ਤੇ ਜ਼ਿਮਨੀ ਚੋਣਾਂ ਹੋਇਆ ਹਨ। ਇਨ੍ਹਾਂ ‘ਚ 16 ਵਾਰ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ। ਇਸ ਸੀਟ ‘ਤੇ 1977 ਤੇ 1998 ‘ਚ ਬੀਜੇਪੀ ਜਿੱਤ ਦਰਜ ਕਰ ਚੁੱਕੀ ਹੈ। ਸੋਨੀਆ ਨੇ ਆਪਣੇ ਰਾਜਨੀਤੀ ਕਰੀਅਰ ਦੀ ਸ਼ੁਰੂਆਤ ਵੀ ਇੱਥੋਂ ਜਿੱਤ ਪਹਿਲੀ ਵਾਰ ਸਾਂਸਦ ਬਣ ਸ਼ੁਰੂ ਕੀਤੀ ਸੀ।

Related posts

ਹਿਮਾਚਲ: ਪ੍ਰਾਇਵੇਟ ਬੱਸ ਖੱਡ ਵਿਚ ਡਿੱਗਣ ਕਾਰਨ 20 ਜ਼ਖਮੀ

On Punjab

ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਡਿੱਗਣ ਮਗਰੋਂ ਮੁੜ ਸੰਭਲਿਆ

On Punjab

ਬਾਜਵਾ ਨੇ ਰਾਜਪਾਲ ਨੂੰ ਪੱਤਰ ਲਿਖ ਕੇ ਪਾਰਟੀ ਫੰਡ ਘਪਲੇ ਦੀ ਜਾਂਚ ਮੰਗੀ

On Punjab