PreetNama
ਖਾਸ-ਖਬਰਾਂ/Important News

ਕਸ਼ਮੀਰ ਬਾਰੇ ਕੇਂਦਰ ਦਾ ਸੁਪਰੀਮ ਕੋਰਟ ਨੂੰ ਜਵਾਬ, ਹੌਲੀ-ਹੌਲੀ ਪਾਬੰਦੀਆਂ ਹੋ ਰਹੀਆਂ ਖ਼ਤਮ

ਨਵੀਂ ਦਿੱਲੀਸੁਪਰੀਮ ਕੋਰਟ ‘ਚ ਧਾਰਾ 370 ਖ਼ਤਮ ਹੋਣ ਵਿਰੁੱਧ ਪਾਈਆਂ ਗਈਆਂ ਪਟੀਸ਼ਨਾਂ ‘ਤੇ 16 ਅਗਸਤ ਨੂੰ ਸੁਣਵਾਈ ਕੀਤੀ ਗਈ। ਇਸ ‘ਚ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰੰਜਨ ਗਗੋਈ ਨੇ ਧਾਰਾ 370 ਨੂੰ ਚੁਣੌਤੀ ਦੇਣ ਵਾਲੇ ਸ਼ਿਕਾਇਤਕਰਤਾਵਾਂ ਨੂੰ ਫਟਕਾਰ ਲਾਈ। ਉਨ੍ਹਾਂ ਨੇ ਗਲਤ ਫਾਰਮੈਟ ‘ਚ ਸ਼ਿਕਾਇਤ ਦੇਣ ਵਾਲੇ ਵਕੀਲ ਐਮਐਲ ਸ਼ਰਮਾ ਨੂੰ ਕਿਹਾ, “ਤੁਸੀਂ ਇੰਨੇ ਗੰਭੀਰ ਮਸਲੇ ‘ਤੇ ਡਿਫੈਕਟਿਵ ਅਰਜ਼ੀ ਕਿਉਂ ਦਾਖਲ ਕੀਤੀਕੁਲ ਛੇ ਪਟੀਸ਼ਨਾਂ ਦਾਖਲ ਹੋਈਆਂਸਭ ਡਿਫੈਕਟਿਵ ਹਨ। ਅਸੀਂ ਅਯੋਧਿਆ ਸੁਣਵਾਈ ਰੋਕ ਕੇ ਬੈਠੇ ਹਾਂ। ਅੱਗੇ ਦੀ ਸੁਣਵਾਈ ‘ਤੇ ਬਾਅਦ ‘ਚ ਆਦੇਸ਼ ਜਾਰੀ ਕਰਾਂਗੇ।”

ਸ਼ਰਮਾ ਨੇ ਸੱਟ ਲੱਗਣ ਕਾਰਨ ਕਮਜ਼ੋਰ ਪਟੀਸ਼ਨ ਦਾ ਹਵਾਲਾ ਦਿੱਤਾ। ਇਸ ‘ਤੇ ਕੋਰਟ ਨੇ ਕਿਹਾ ਕਿ ਤੁਸੀਂ ਜ਼ਖ਼ਮੀ ਹੋ ਤਾਂ ਰਹਿਣ ਦਿਓ। ਇੱਕ ਹੋਰ ਵਕੀਲ ਨੇ ਕਿਹਾ ਕਿ ਅਜਿਹੇ ਲੋਕ ਗੰਭੀਰ ਮਸਲੇ ਦਾ ਨੁਕਸਾਨ ਕਰਦੇ ਹਨ। ਕੋਰਟ ਇਨ੍ਹਾਂ ਦੀ ਨਾ ਸੁਣੇ।

ਕਸ਼ਮੀਰ ਟਾਈਮਜ਼ ਦੇ ਸੰਪਾਦਕ ਦੀ ਪਟੀਸ਼ਨ ‘ਤੇ ਸੀਜੇਆਈ ਨੇ ਕਿਹਾ ਕਿ ਮੈਂ ਅਖ਼ਬਾਰ ‘ਚ ਪੜ੍ਹਿਆ ਹੈ ਕਿ ਕਸ਼ਮੀਰ ‘ਚ ਟੈਲੀਫੋਨ ਸੇਵਾ ਬਹਾਲ ਹੋਣ ਲੱਗੀ ਹੈ। ਇਸ ‘ਤੇ ਵਕੀਲ ਨੇ ਕਿਹਾ ਕਿ ਮੀਡੀਆ ਪਾਸ ਵਾਲੇ ਪੱਤਰਕਾਰਾਂ ਨੂੰ ਰੋਕਿਆ ਨਾ ਜਾਵੇਉਨ੍ਹਾਂ ਨੂੰ ਕੰਮ ਕਰਨ ਦਿੱਤਾ ਜਾਵੇ। ਸਿਰਫ ਸੀਨੀਅਰ ਅਧਿਕਾਰੀਆਂ ਦੇ ਫੋਨ ਚੱਲ ਰਹੇ ਹਨ। ਆਟਾਰਨੀ ਜਨਰਲ ਨੇ ਕਿਹਾ ਕਸ਼ਮੀਰ ਟਾਈਮਜ਼ ਜੰਮੂ ਤੋਂ ਛਪ ਰਿਹਾ ਹੈਸ੍ਰੀਨਗਰ ਤੋਂ ਨਹੀਂ ਕਿਉਂਦੂਜੇ ਅਖ਼ਬਾਰ ਵੀ ਤਾਂ ਛਪ ਰਹੇ ਹਨ। ਇਹ ਮਾਮਲੇ ਨੂੰ ਦੂਜਾ ਰੂਪ ਦੇਣਾ ਚਾਹੁੰਦੇ ਹਨ। ਸਾਲਿਸਟਰ ਜਨਰਲ ਨੇ ਕਿਹਾ ਕਿ ਰੋਜ਼ ਸੁਰੱਖਿਆ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤੇ ਪੁਖ਼ਤਾ ਕਦਮ ਚੁੱਕੇ ਜਾ ਰਹੇ ਹਨ।

ਇਸ ਦੇ ਨਾਲ ਕੋਰਟ ਨੇ ਸ਼ਰਮਾ ਨੂੰ ਪਟੀਸ਼ਨ ਸੁਧਾਰਨ ਲਈ ਕਿਹਾ ਹੈਜਦਕਿ ਕਸ਼ਮੀਰ ਟਾਈਮਜ਼ ਦੀ ਅਰਜ਼ੀ ‘ਤੇ ਫਿਲਹਾਲ ਕੋਈ ਆਦੇਸ਼ ਜਾਰੀ ਨਹੀਂ ਕੀਤਾ। ਇਸ ਤੋਂ ਪਹਿਲਾਂ ਕੋਰਟ ਨੇ ਸ਼ਰਮਾ ਨੂੰ ਫਟਕਾਰ ਲਾਉਂਦੇ ਹੋਏ ਕਿਹਾ ਕਿ ਅੱਧਾ ਘੰਟਾ ਪਟੀਸ਼ਨ ਪੜ੍ਹਨ ਤੋਂ ਬਾਅਦ ਵੀ ਸਮਝ ਨਹੀਂ ਆਇਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋਤੁਸੀਂ ਅਰ਼ੀ ਵਾਪਸ ਲਓ।

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਤੋਂ ਜੰਮੂਕਸ਼ਮੀਰ ‘ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਮੰਗ ਕਰਨ ਵਾਲੀਆਂ ਸਾਰੀਆਂ ਪਟੀਸ਼ਨਾਂ ‘ਤੇ ਸੁਣਵਾਈ ਦੌਰਾਨ ਕਿਹਾ ਕਿ ਸੂਬੇ ‘ਚ ਦਿਨਦਿਨ ਹਾਲਾਤ ਆਮ ਹੋ ਰਹੇ ਹਨ। ਪਾਬੰਦੀਆਂ ਨੂੰ ਹੌਲੀਹੌਲੀ ਹਟਾਇਆ ਜਾ ਰਿਹਾ ਹੈ। ਉਧਰ ਕੋਰਟ ਨੇ ਵਕੀਲਾਂ ਨੂੰ ਪਟੀਸ਼ਨਾਂ ਦੀਆਂ ਖਾਮੀਆਂ ਦੂਰ ਕਰਨ ਲਈ ਕਹਿ ਸੁਣਵਾਈ ਟਾਲ ਦਿੱਤੀ ਹੈ।

Related posts

Punjab ਗਲਤ ਲਿਖਣ ‘ਤੇ ਟ੍ਰੋਲ ਹੋਣ ‘ਤੇ ਦਿਲਜੀਤ ਦੋਸਾਂਝ ਨੂੰ ਆਇਆ ਗੁੱਸਾ, ਸਾਜ਼ਿਸ਼ਕਾਰਾਂ ਨੂੰ ਦਿੱਤਾ ਕਰਾਰਾ ਜਵਾਬ

On Punjab

ਮਨਮੋਹਨ ਸਿੰਘ ਦਾ ਵੱਡਾ ਹਮਲਾ: ਮੋਦੀ ਦੇ 5 ਸਾਲ ਬੇਹੱਦ ਭਿਆਨਕ ਤੇ ਡਰਾਉਣੇ, ਉਸ ਨੂੰ ਬਾਹਰ ਕੱਢੋ

On Punjab

ਪਰਵਾਸੀਆਂ ਲਈ ਅਮਰੀਕਾ ਦੇ ਦਰਵਾਜ਼ੇ ਬੰਦ, ਟਰੰਪ ਨੇ ਇਮੀਗ੍ਰੇਸ਼ਨ ਸਸਪੈਂਡ ਕਰਨ ਦੇ ਹੁਕਮਾਂ ‘ਤੇ ਕੀਤੇ ਦਸਤਖਤ

On Punjab