PreetNama
ਫਿਲਮ-ਸੰਸਾਰ/Filmy

ਕਰੀਨਾ-ਸੈਫ ਕਰਵਾ ਰਹੇ ਸਨ ਫੋਟੋਸ਼ੂਟ,ਤੈਮੂਰ ਨੇ ਬੰਦੂਕ ਨਾਲ ਕੀਤਾ ਕੁਝ ਅਜਿਹਾ (ਦੇਖੋ ਵੀਡੀਓ)

taimur-ali-khan-video-viral: ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦਾ ਬੇਟਾ ਤੈਮੂਰ ਅਲੀ ਖਾਨ ਇੰਟਰਨੈਟ ਦੀ ਇਕ ਸਨਸਨੀ ਬਣ ਗਿਆ ਹੈ। ਤੈਮੂਰ ਦੇ ਨਾਮ ‘ਤੇ ਬਹੁਤ ਸਾਰੇ ਫੈਨ ਪੇਜ ਹਨ ਅਤੇ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ’ ਤੇ ਜੰਗਲ ਦੀ ਅੱਗ ਵਾਂਗ ਫੈਲੀਆਂ ਰਹਿੰਦੀਆਂ ਹਨ। ਤੈਮੂਰ ਦੀਆਂ ਤਸਵੀਰਾਂ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਫੋਟੋਗ੍ਰਾਫਰ ਉਸ ਦੀ ਜ਼ਿੰਦਗੀ ਨਾਲ ਜੁੜੇ ਹਰ ਪਲ ਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ।ਇਸ ਵਾਰ ਤੈਮੂਰ ਆਪਣੀ ਇਸ ਵੀਡੀਓ ਨੂੰ ਲੈ ਕੇ ਸੁਰਖੀਆਂ ਵਿਚ ਹਨ।

ਜੀ ਹਾਂ ਇਸ ਵੀਡੀਓ ਵਿੱਚ ਤੈਮੂਰ ਅਲੀ ਖਾਨ ਬੰਦੂਕ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਤੈਮੂਰ ਦੇ ਇਸ ਵੀਡੀਓ ਨੂੰ ਉਹਨਾਂ ਦੇ ਫੈਨ ਕਲੱਬ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਤੈਮੂਰ ਅਲੀ ਖਾਨ ਕਰੀਨਾ ਕਪੂਰ ਅਤੇ ਸੈਫ ਦੇ ਫੋਟੋਸ਼ੂਟ ਦੌਰਾਨ ਸੈੱਟ ‘ਤੇ ਮਸਤੀ ਕਰ ਰਹੇ ਹਨ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਫੈਨ ਕਲੱਬ ਨੇ ਕੈਪਸ਼ਨ ਵਿੱਚ ਲਿਖਿਆ, “ਤੈਮੂਰ ਅਲੀ ਖਾਨ ਆਪਣੇ ਮਾਪਿਆਂ ਲਈ ਸ਼ੂਟਿੰਗ ਦੇ ਸੈੱਟ ‘ਤੇ ਮਸਤੀ ਕਰਦੇ ਹੋਏ।”

ਤੈਮੂਰ ਅਲੀ ਖਾਨ ਦੀ ਇਸ ਵੀਡੀਓ ‘ਤੇ ਪ੍ਰਸ਼ੰਸਕ ਕਾਫੀ ਟਿੱਪਣੀਆਂ ਕਰ ਰਹੇ ਹਨ ਅਤੇ ਆਪਣੀ ਫੀਡਬੈਕ ਦੇ ਰਹੇ ਹਨ। ਇਸ ਤੋਂ ਇਲਾਵਾ ਤੈਮੂਰ ਦਾ ਇਕ ਵੀਡੀਓ ਵੀ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿਚ ਤੈਮੂਰ ਧਰਮ ਡਰੰਮ ਵਜਾਉਦੇ ਦਿਖਾਏ ਦੇ ਰਹੇ ਹਨ। ਤੈਮੂਰ ਅਲੀ ਖਾਨ ਦੀ ਗੱਲ ਕਰੀਏ ਤਾਂ ਉਹ ਫੋਟੋਗ੍ਰਾਫ਼ਰਾਂ ਨਾਲ ਇੰਨਾ ਗੁੱਸੇ ਹੋ ਗਿਆ ਹੈ ਕਿ ਉਹ ਹੁਣ ਖੁਦ ਹੀ ਕਹਿ ਰਿਹਾ ਹੈ ਕਿ- No Pictures। ਹਾਲ ਹੀ ਵਿੱਚ ਗੌਰੀ ਖਾਨ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਬੇਟੇ ਅਬਰਾਮ ਤੇ ਫਟੋਗ੍ਰਾਫਰਜ਼ ਦਾ ਪ੍ਰਭਾਵ ਪੈਂਦਾ ਹੈ।

ਇਸ ਤੋਂ ਇਲਾਵਾ ਤੈਮੂਰ ਦਾ ਬਿਲਕੁਲ ਨਵਾਂ ਅੰਦਾਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਉਸਦੀ ਇਕ ਤਸਵੀਰ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿਚ ਤੈਮੂਰ ਅਲੀ ਖਾਨ ਲਿਟਿਨ ਲਾਇਨ ਬਣੇ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿਚ ਤੈਮੂਰ ਬਹੁਤ ਕਿਊਟ ਨਜ਼ਰ ਆ ਰਹੇ ਹਨ। ਇਸ ਫੋਟੋ ਵਿਚ ਤੈਮੂਰ ਦੇ ਚਿਹਰੇ ਤੇ ਲਾਇਨ ਦਾ ਮੇਕਅਪ ਕੀਤਾ ਗਿਆ ਹੈ ।

Related posts

46 ਸਾਲ ਦੀ ਉਮਰ ‘ਚ ਜੁੜਵਾ ਬੱਚਿਆਂ ਦੀ ਮਾਂ ਬਣੀ Preity Zinta, ਜਾਣੋ ਕੀ ਰੱਖਿਆ ਹੈ ਨਾਂ

On Punjab

ਸੋਨੂੰ ਸੂਦ ਲਿਖਣਗੇ ਆਪਣੇ ਸੰਘਰਸ਼ ਤੋਂ ਲੈ ਕੇ ਪਰਵਾਸੀ ਮਜ਼ਦੂਰਾਂ ਦੀ ਮਦਦ ‘ਤੇ ਕਿਤਾਬ

On Punjab

Big Boss 14 ’ਚ ਆ ਸਕਦੇ ਹਨ ਰਾਹੁਲ ਵੈਦਿਆ ਦੀ ਗਰਲਫਰੈਂਡ ਦਿਸ਼ਾ ਪਰਮਾਰ ਤੇ ਰਾਖੀ ਸਾਵੰਤ ਦਾ ਪਤੀ ਰਿਤੇਸ਼

On Punjab