PreetNama
ਫਿਲਮ-ਸੰਸਾਰ/Filmy

ਕਰੀਨਾ ਕਪੂਰ ਫਿਰ ਬਣਨ ਵਾਲੀ ਹੈ ਮਾਂ, ਘਰ ਆਉਣ ਵਾਲਾ ਹੈ ਛੋਟਾ ਮਹਿਮਾਨ

ਬਾਲੀਵੁੱਡ ਅਭਿਨੇਤਾ ਕਰੀਨਾ ਕਪੂਰ ਤੇ ਸੈਫ ਅਲੀ ਖਾਨ ਦੇ ਘਰ ਜਲਦ ਹੀ ਨਵਾਂ ਮਹਿਮਾਨ ਆਉਣ ਵਾਲਾ ਹੈ। ਕਰੀਨਾ ਕਪੂਰ ਪ੍ਰੇਗਨੈਂਟ ਹੈ ਅਤੇ ਇਸ ਕਪਲ ਨੇ ਇਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਨਵਾਂ ਮੈਂਬਰ ਜਲਦੀ ਹੀ ਉਨ੍ਹਾਂ ਦੇ ਘਰ ਆ ਰਿਹਾ ਹੈ।

ਕਰੀਨਾ ਅਤੇ ਸੈਫ ਨੇ ਦੱਸਿਆ ਕਿ “ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਇੱਕ ਹੋਰ ਮੈਂਬਰ ਬਹੁਤ ਜਲਦੀ ਸਾਡੇ ਘਰ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ। ਪਿਆਰ ਅਤੇ ਦੁਵਾਵਾਂ ਲਈ ਆਪ ਸਭ ਦਾ ਧੰਨਵਾਦ।” ਇਸ ਬਿਆਨ ਤੋਂ ਇਹ ਕਲੀਅਰ ਹੋ ਗਿਆ ਹੈ ਕਿ ਜਲਦੀ ਹੀ ਬਾਲੀਵੁੱਡ ਦਾ ਇਹ ਮਸ਼ਹੂਰ ਕਪਲ ਇਕ ਹੋਰ ਬੱਚੇ ਦਾ ਵੈਲਕਮ ਕਰਨ ਲਈ ਤਿਆਰ ਹੈ।ਕਰੀਨਾ ਅਤੇ ਸੈਫ ਦਾ ਵਿਆਹ 16 ਅਕਤੂਬਰ 2012 ‘ਚ ਵਿਆਹ ਹੋਇਆ ਸੀ, ਤੇ ਆਪਣੇ ਪਹਿਲੇ ਬੱਚੇ ਤੈਮੂਰ ਅਲੀ ਖਾਨ ਦਾ 20 ਦਸੰਬਰ, 2016 ਨੂੰ ਵੈਲਕਮ ਕੀਤਾ ਸੀ। ਉਨ੍ਹਾਂ ਦਾ ਬੇਟਾ ਤੈਮੂਰ ਟਿੰਸਲ ਟਾਊਨ ‘ਚ ਸਭ ਤੋਂ ਪਿਆਰੇ ਸਟਾਰ ਬੱਚਿਆਂ ‘ਚੋਂ ਇਕ ਹੈ ਜਿਸ ਦੀਆਂ ਤਸਵੀਰਾਂ ਥੋੜੇ ਸਮੇਂ ‘ਚ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀਆਂ ਹਨ।

Related posts

Shahrukh Khan ਨੇ ਫ਼ਿਲਮ ‘ਪਠਾਨ’ ਲਈ ਇੰਨੀ ਭਾਰੀ ਫੀਸ, ਇਸ ਮਾਮਲੇ ‘ਚ ਪਿੱਛੇ ਰਹਿ ਗਏ ਅਕਸ਼ੈ ਤੇ ਸਲਮਾਨ

On Punjab

ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ, ਮੀਰੀ ਪੀਰੀ ਤੇ ਸਿੱਖ ਇਤਿਹਾਸ ਨੂੰ ਦਰਸਾਏਗੀ ਫਿਲਮ “ਦਾਸਤਾਨ ਏ ਮੀਰੀ ਪੀਰੀ”

On Punjab

ਸ਼ਾਹਰੁਖ ਖਾਨ ਨੂੰ ਗੁਜਰਾਤ ਹਾਈਕੋਰਟ ਤੋਂ ਮਿਲੀ ਰਾਹਤ, ‘ਰਈਸ’ ਦੇ ਪ੍ਰਮੋਸ਼ਨ ਦੌਰਾਨ ਹਾਦਸੇ ‘ਚ ਵਿਅਕਤੀ ਦੀ ਹੋਈ ਮੌਤ

On Punjab