PreetNama
ਫਿਲਮ-ਸੰਸਾਰ/Filmy

ਕਰੀਨਾ ਕਪੂਰ ਨੂੰ Troll ਕਰਨ ਵਾਲਿਆਂ ’ਤੇ ਭੜਕੀ ਤਾਪਸੀ ਪੰਨੂ, ਅਦਾਕਾਰਾ ਨੇ ਟ੍ਰੋਲ ਕਰਨ ਵਾਲਿਆਂ ਨੂੰ ਕਹੀ ਇਹ ਗੱਲ

ਬਾਲੀਵੁੱਡ ਅਦਾਕਾਰਾ ਤਾਪਸੀ ਪਨੂੰ (Tapsee Pannu) ਆਪਣੀ ਆਉਣ ਵਾਲੀ ਫਿਲਮ ਹਸੀਨ ਦਿਲਰੂਬਾ (Haseen Dillruba) ਦੀ ਪ੍ਰਮੋਸ਼ਨ (Promotion)

ਚ ਲਗੀ ਹੋਈ ਹੈ। ਇਸ ਦੌਰਾਨ ਉਹ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਕਰੀਨਾ ਕਪੂਰ (Kareena Kapoor) ਦਾ ਖੁੱਲ੍ਹ ਕੇ ਸਮਰਥਨ ਕਰਦੀ ਹੋਈ ਨਜ਼ਰ ਆਈ। ਦਰਅਸਲ, ਕਰੀਨਾ ਨੂੰ ਹਾਲ ਹੀ ‘ਚ ਇਕ ਮਿਥਿਹਾਸਕ ਫਿਲਮ (Mythological Film) ‘ਚ ਸੀਤਾ ਦਾ ਕਿਰਦਾਰ ਆਫਰ ਹੋਇਆ ਹੈ ਤੇ ਇਸ ਕਿਰਦਾਰ ਲਈ ਆਪਣੀ ਫੀਸ ਵਧਾਉਣ ਨੂੰ ਲੈ ਕੇ ਕਰੀਨਾ ਨੂੰ ਟ੍ਰੋਲ (Troll) ਕੀਤਾ ਗਿਆ ਸੀ।

ਤਾਪਸੀ ਨੇ ਟ੍ਰੋਲ ਕਰਨ ਵਾਲਿਆਂ ‘ਤੇ ਨੂੰ ਕਾਫੀ ਕੁਝ ਸੁਣਾਇਆ ਦਿੱਤਾ। ਤਾਪਸੀ ਨੇ ਇਕ ਨਿਊਜ਼ ਪੋਰਟਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇਕਰ ਜ਼ਿਆਦਾ ਫੀਸ ਮੰਗਣ ਤਾਂ ਲੋਕ ਕਹਿਣਗੇ ਇਸ ਦਾ ਬਾਜ਼ਾਰ ‘ਚ ਮੁੱਲ ਵੱਧ ਗਿਆ ਹੈ। ਨਾਲ ਹੀ ਉਨ੍ਹਾਂ ਕਿਹਾ ਕਿ, ਕਿਉਂਕਿ ਇਕ ਔਰਤ ਫੀਸ ਵਧਾਉਣ ਨੂੰ ਕਹਿ ਰਹੀ ਹੈ ਤਾਂ ਡਿਮਾਡਿੰਗ (Demanding) ਦੱਸ ਦਿੰਦੇ ਹਨ।

ਪੁਰਸ਼ ਕੀ ਅਜਿਹਾ ਰੋਲ ਮੁਫਤ ‘ਚ ਕਰਦੇ ਹਨ?ਤਾਪਸੀ ਨੇ ਅਗੇ ਕਿਹਾ ਕਿ, ‘ਤੁਸੀਂ ਹਮੇਸ਼ਾ ਔਰਤਾਂ ਦੀ ਤਨਖ਼ਾਹ ਵਧਾਉਣ ਦੀਆਂ ਸਮੱਸਿਆਵਾਂ ਬਾਰੇ ਪੜ੍ਹਦੇ ਹੋ, ਪਰ ਅਜਿਹਾ ਕਿਉਂ ਹੁੰਦਾ ਹੈ? ਕਰੀਨਾ ਸਾਡੇ ਦੇਸ਼ ਦੀ ਸਭ ਤੋਂ ਵੱਡੀ ਸੁਪਰਸਟਾਰ (Superstar) ਹੈ ਤੇ ਜੇ ਉਹ ਆਪਣੇ ਸਮੇਂ ‘ਚ ਵੱਧ ਤਨਖ਼ਾਹ ਮੰਗ ਰਹੀ ਹੈ ਤਾਂ ਉਹ ਉਨ੍ਹਾਂ ਦਾ ਕੰਮ ਹੈ।’ ਉਨ੍ਹਾਂ ਇਹ ਵੀ ਕਹਿ ਦਿੱਤਾ ਕਿ ਪੁਰਸ਼ ਮਿਥਿਹਾਸਕ ਕਿਰਦਾਰ ਨਿਭਾਉਣ ਲਈ ਕਦੇ ਫ੍ਰੀ ‘ਚ ਰੋਲ ਨਹੀਂ ਕਰਦੇ।

Related posts

ਕੰਗਨਾ ਵੱਲੋਂ ਸਰਕਾਰ ਨੂੰ ਬੇਨਤੀ, ਕਿਹਾ- ਕਰਨ ਜੌਹਰ ਤੋਂ ਵਾਪਸ ਲਿਆ ਜਾਵੇ ਪਦਮਸ਼੍ਰੀ

On Punjab

ਡਰੱਗਸ ਕੇਸ ‘ਚ ਨਾਂ ਆਉਣ ਤੋਂ ਬਾਅਦ ਦੀਆ ਮਿਰਜ਼ਾ ਆਈ ਸਾਹਮਣੇ, ਕਿਹਾ ਮੈਂ ਜ਼ਿੰਦਗੀ ‘ਚ ਕਦੇ ਡਰੱਗਸ ਨਹੀਂ ਲਏ

On Punjab

Raju Shrivastava Health Latest Update : ਰਾਜੂ ਸ਼੍ਰੀਵਾਸਤਵ ਨੂੰ ਕਦੋਂ ਆਵੇਗਾ ਹੋਸ਼ ? ਏਮਜ਼ ਤੋਂ ਆਈ ਤਾਜ਼ਾ ਅਪਡੇਟ ; ਜਾਣੋ ਡਾਕਟਰਾਂ ਨੇ ਕੀ ਕਿਹਾ

On Punjab