PreetNama
ਫਿਲਮ-ਸੰਸਾਰ/Filmy

ਕਰੀਅਰ ਅਚੀਵਮੈਂਟ ਐਵਾਰਡ’ ਲੈਣ ਲਈ ਸ਼ਾਹਰੁਖ਼ ਸਵਿਟਜ਼ਰਲੈਂਡ ਰਵਾਨਾ

ਅਦਾਕਾਰ ਸ਼ਾਹਰੁਖ਼ ਖ਼ਾਨ 77ਵੇਂ ਲੋਕਾਰਨੋ ਫਿਲਮ ਫੈਸਟੀਵਲ ਲਈ ਅੱਜ ਸਵਿਟਜ਼ਰਲੈਂਡ ਰਵਾਨਾ ਹੋ ਗਿਆ ਹੈ, ਜਿੱਥੇ ਉਸ ਨੂੰ ‘ਕਰੀਅਰ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਉਸ ਨੂੰ 10 ਅਗਸਤ ਨੂੰ ਪੀਆਜ਼ਾ ਗਰੈਂਡ, ਲੋਕਾਰਨੋ ਵਿੱਚ ਇਸ ਐਵਾਰਡ ਨਾਲ ਸਨਮਾਨਿਆ ਜਾਵੇਗਾ। 59 ਸਾਲਾ ਅਦਾਕਾਰ ਨੂੰ ਅੱਜ ਮੁੰਬਈ ਹਵਾਈ ਅੱਡੇ ’ਤੇ ਦੇਖਿਆ ਗਿਆ। ਉਸ ਨੇ ਚਿੱਟੀ ਟੀ-ਸ਼ਰਟ, ਡੈਨਿਮਜ਼ ਅਤੇ ਜੈਕੇਟ ਪਹਿਨੀ ਹੋਈ ਸੀ। 2010 ਵਿੱਚ ਸ਼ੁਰੂ ਹੋਇਆ ਇਹ ਐਵਾਰਡ ਉਨ੍ਹਾਂ ਸ਼ਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਸਿਨੇਮਾ ਨੂੰ ਮੁੜ ਪਰਿਭਾਸ਼ਤ ਕਰਨ ਵਿੱਚ ਅਹਿਮ ਯੋਗਦਾਨ ਦਿੱਤਾ ਹੋਵੇ। ਜ਼ਿਕਰਯੋਗ ਹੈ ਕਿ ਲਗਪਗ ਤਿੰਨ ਦਹਾਕਿਆਂ ਵਿੱਚ ਸ਼ਾਹਰੁਖ਼ ਖਾਨ ਨੇ ‘ਡਰ’, ‘ਬਾਜ਼ੀਗਰ’, ‘ਦਿਲ ਤੋ ਪਾਗਲ ਹੈ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਦੇਵਦਾਸ’ ਅਤੇ ‘ਕੁਛ ਕੁਛ ਹੋਤਾ ਹੈ’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ।

Related posts

11 ਸਾਲ ਬਾਅਦ ਪ੍ਰਕਾਸ਼ ਰਾਜ ਨੇ ਦੁਬਾਰਾ ਕੀਤਾ ਪਤਨੀ ਪੋਨੀ ਵਰਮਾ ਨਾਲ ਵਿਆਹ, ਜਾਣੋ ਅਦਾਕਾਰ ਨੇ ਕਿਉਂ ਕੀਤਾ ਅਜਿਹਾ

On Punjab

ਮੰਗੀ ਮਾਹਲ ਦੀ ਖੂਬਸੂਰਤ ਅਵਾਜ ‘ਚ ‘ਲੰਗਰ ਛੱਕ ਕੇ ਜਾਇੳ ਜੀ ‘ ਗੀਤ ਹੋਇਆ ਰਿਲੀਜ਼

On Punjab

ਇਸ ਐਕਟਰ ਦੀ ਮਾਂ ਨੇ ਦਿੱਤਾ ਪੀਐੱਮ ਮੋਦੀ ਨੂੰ ਅਸ਼ੀਰਵਾਦ, ਬੋਲੀ-‘ਇਸ ਵਾਰ ਵੀ ਉਹੀ ਜਿੱਤਣਗੇ’

On Punjab