PreetNama
ਫਿਲਮ-ਸੰਸਾਰ/Filmy

ਕਰਿਸ਼ਮਾ ਕਪੂਰ ਦੇ ਬੱਚਿਆਂ ਨੇ ਪਿਤਾ ਸੰਜੇ ਕਪੂਰ ਨਾਲ ਸੈਲੀਬ੍ਰੇਟ ਕੀਤੀ ਦੀਵਾਲੀ

Karishma Childrens Celebrate Diwali Step Mother : ਕਰਿਸ਼ਮਾ ਕਪੂਰ ਦਾ ਫਿਲਮੀ ਕਰੀਅਰ ਬੇਹੱਦ ਸ਼ਾਨਦਾਰ ਰਿਹਾ ਪਰ ਉਨ੍ਹਾਂ ਨੂੰ ਆਪਣੀ ਪਰਸਨਲ ਲਾਈਫ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।ਸਾਲ 2003 ਵਿੱਚ ਕਰਿਸ਼ਮਾ ਨੇ ਬਿਲਨੈਸਮੈਨ ਸੰਜੇ ਕਪੂਰ ਦੇ ਨਾਲ ਵਿਆਹ ਕੀਤਾ ਸੀ।ਇਸ ਵਿਆਹ ਤੋਂ ਕਰਿਸ਼ਮਾ ਦੇ ਦੋ ਬੱਚੇ ਵੀ ਹੋਏ। ਸਾਲ 2016 ਵਿੱਚ ਦੋਹਾਂ ਦਾ ਤਲਾਕ ਹੋ ਗਿਆ। ਹਾਲ ਹੀ ਵਿੱਚ ਦੀਵਾਲੀ ਦੇ ਮੌਕੇ ਤੇ ਕਰਿਸ਼ਮਾ ਕਪੂਰ ਦੇ ਦੋਵੇਂ ਬੱਚੇ ਆਪਣੇ ਪਿਤਾ ਸੰਜੇ ਕਪੂਰ ਦੇ ਨਾਲ ਨਜ਼ਰ ਆਏ।ਕਰਿਸ਼ਮਾ ਤੋਂ ਰਿਸ਼ਤਾ ਖਤਮ ਹੋਣ ਤੋਂ ਬਾਅਦ ਵੀ ਸੰਜੇ ਕਪੂਰ ਆਪਣੇ ਦੋਵੇਂ ਬੱਚੇ ਕਿਆਨ ਅਤੇ ਸਮਾਇਰਾ ਦਾ ਖਿਆਲ ਰੱਖਦੇ ਹਨ। ਉਹ ਅਕਸਰ ਬੱਚਿਆਂ ਦੇ ਨਾਲ ਸਮਾਂ ਬਤੀਤ ਕਰਦੇ ਹੋਏ ਦੇਖੇ ਜਾਂਦੇ ਹਨ। ਕਰਿਸ਼ਮਾ ਅਤੇ ਸੰਜੇ ਦੇ ਰਿਸ਼ਤੇ ਵੀ ਹੁਣ ਸੁਧਰ ਚੁੱਕੇ ਹਨ।

ਤੁਹਾਨੂੰ ਦੱਸ ਦੇਈਏ ਕਿ ਕਰਿਸ਼ਮਾ ਨਾਲ ਵਿਆਹ ਟੁੱਟਣ ਤੋਂ ਬਾਅਦ ਸੰਜੇ ਕਪੂਰ ਨੇ ਪ੍ਰਿਆ ਸਚਦੇਵ ਨਾਲ ਤੀਜਾ ਵਿਆਹ ਕੀਤਾ ਸੀ। ਹੁਣ ਦੋਹਾਂ ਦਾ ਇੱਕ ਬੇਟਾ ਵੀ ਹੈ। ਦੀਵਾਲੀ ਦੇ ਮੌਕੇ ਤੇ ਕਰਿਸ਼ਮਾ ਨੂੰ ਛੱਡ ਪੂਰਾ ਪਰਿਵਾਰ ਨਜ਼ਰ ਆਇਆ।

ਉੱਥੇ ਹੀ ਸੋਸ਼ਲ ਮੀਡੀਆ ਤੇ ਸੰਜੇ ਕਪੂਰ ਦੀ ਪਤਨੀ ਪ੍ਰਿਆ ਨੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ।ਜਿੱਥੇ ਸਮਾਇਰਾ ਕਿਆਨ ਆਪਣੇ ਪਾਪਾ ਸੰਜੇ ਦੇ ਨਾਲ ਦਿਖਾਈ ਦੇ ਰਹੇ ਹਨ। ਸੰਜੇ ਅਤੇ ਪ੍ਰਿਆ ਦੇ ਬੇਟੇ ਅਜਰਿਆ ਦੀ ਇਹ ਪਹਿਲੀ ਦੀਵਾਲੀ ਸੀ।ਦੱਸ ਦੇਈਏ ਕਿ ਸੰਜੇ ਅਤੇ ਪ੍ਰਿਆ ਪਿਛਲੇ ਪੰਜ ਸਾਲਾਂ ਤੋਂ ਰਿਲੇਸ਼ਨਸ਼ਿੱਪ ਵਿੱਚ ਸਨ। ਇਸ ਤੋਂ ਬਾਅਦ ਹੀ 13 ਅਪ੍ਰੈਲ 2017 ਨੂੰ ਦੋਹਾਂ ਨੇ ਵਿਆਹ ਕਰ ਲਿਆ ਸੀ। ਤੁਹਾਨੂੰ ਦੱਸ ਦੇਈਏ ਕਿ ਪ੍ਰਿਆ ਦਾ ਸੰਜੇ ਕਪੂਰ ਨਾਲ ਦੂਜਾ ਵਿਆਹ ਹੈ, ਉਨ੍ਹਾਂ ਦੀ ਪਹਿਲੇ ਵਿਆਹ ਤੋਂ ਇੱਕ ਬੇਟੀ ਸਫੀਰਾ ਹੈ।

ਇਸ ਨਾਲ ਜੇਕਰ ਪ੍ਰਿਆ ਸਚਦੇਵ ਦੇ ਕਰੀਅਰ ਦੀ ਗੱਲ ਕਰੀਏ ਤਾਂ ਪ੍ਰਿਆ ਸਚਦੇਵ ਕਈ ਪੰਜਾਬੀ ਮਿਊਜਿਕ ਵੀਡੀਓ ਅਤੇ ਟੀਵੀ ਐਡ ਵਿੱਚ ਕੰਮ ਕਰ ਚੁੱਕੀ ਹੈ।

ਫਿਲਹਾਲ ਪ੍ਰਿਆ ਲਾਈਮਲਾਈਟ ਤੋਂ ਦੂਰ ਹੈ।ਅਜੇ ਉਹ ਆਪਣੇ ਐਕਟਿੰਗ ਕਰੀਅਰ ਤੋਂ ਦੂਰ ਆਪਣੇ ਪਰਿਵਾਰ ਨੂੰ ਪੂਰਾ ਸਮਾਂ ਦੇ ਰਹੀ ਹੈ।ਤੁਹਾਨੂੰ ਦੱਸ ਦੇਈਏ ਕਿ ਪ੍ਰਿਆ ਸਚਦੇਵ 43 ਸਾਲ ਦੀ ਹੋ ਗਈ ਹੈ ਅਤੇ ਉਹ ਆਪਣੀ ਫਿਟਨੈੱਸ ਤੇ ਪੂਰਾ ਧਿਆਨ ਵੀ ਦਿੰਦੀ ਹੈ।ਪ੍ਰਿਆ ਇੰਸਟਾਗ੍ਰਾਮ ਤੇ ਐਕਟਿਵ ਹੈ।ਉਹ ਜਿੰਮ ਅਤੇ ਯੋਗਾ ਕਰਦੇ ਹੋਏ ਸੋਸ਼ਲ ਮੀਡੀਆ ਤੇ ਕਈ ਵੀਡੀਓ ਸ਼ੇਅਰ ਕਰਦੀ ਹੀ ਰਹਿੰਦੀ ਹੈ।

Related posts

ਬਿੱਗ ਬੌਸ ਫੇਮ ਏਜਾਜ਼ ਖ਼ਾਨ ਗ੍ਰਿਫ਼ਤਾਰ, ਟਿਕ-ਟੌਕ ‘ਤੇ ਵੀਡੀਓ ਦਾ ਵਿਵਾਦ

On Punjab

ਵਿਧੂ ਵਿਨੋਦ ਚੋਪੜਾ ‘ਤੇ ਚੇਤਨ ਭਗਤ ਨੇ ਲਾਏ ਗੰਭੀਰ ਇਲਜ਼ਾਮ

On Punjab

ਗੁਰਨਾਮ ਭੁੱਲਰ ਲੈ ਕੇ ਆ ਰਹੇ ਨੇ ਨਵਾਂ ਗੀਤ ‘I Don’t Quit’

On Punjab