PreetNama
ਫਿਲਮ-ਸੰਸਾਰ/Filmy

ਕਰਵਾ ਚੌਥ ‘ਤੇ ਟ੍ਰਾਈ ਕਰ ਸਕਦੇ ਹੋ ਦੀਪਿਕਾ-ਪ੍ਰਿਯੰਕਾ ਦੇ ਇਹ ਮਹਿੰਦੀ ਡਿਜਾਈਨ

Bollywood actresses Mehendi designs: ਕਰਵਾ ਚੌਥ ਦਾ ਵਰਤ ਇਸ ਵਾਰ 17 ਅਕਤੂਬਰ ਦੇ ਦਿਨ ਹੈ। ਇਸ ਦਿਨ ਸੁਹਾਗਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਦੇ ਲਈ ਵਰਤ ਰੱਖਦੀਆਂ ਹਨ।ਬਾਲੀਵੁਡ ਇੰਡਸਟਰੀ ਵਿੱਚ ਵੀ ਕਰਵਾ ਚੌਥ ਦਾ ਤਿਓਹਾਰ ਬਹੁਤ ਗ੍ਰੈਂਡ ਤਰੀਕੇ ਨਾਲ ਮਨਾਇਆ ਜਾਂਦਾ ਹੈ।

ਕਈ ਅਦਾਕਾਰਾਂ ਆਪਣੇ ਹਸਬੈਂਡ ਦੇ ਲਈ ਕਰਵਾ ਚੌਥ ਦਾ ਵਰਤ ਰੱਖਦੀਆਂ ਹਨ।ਕਰਵਾ ਚੌਥ ਦੇ ਤਿਓਹਾਰ ਤੋਂ ਪਹਿਲਾਂ ਹੀ ਮਹਿਲਾਵਾਂ ਤਿਆਰਿਆਂ ਸ਼ੁਰੂ ਕਰ ਦਿੰਦੀਆਂ ਹਨ। ਕੱਪੜਿਆਂ ਤੋਂ ਲੈ ਕੇ ਮਹਿੰਦੀ ਲਗਵਾਉਣ ਤੱਕ , ਸਾਰੀਆਂ ਮਹਿਲਾਵਾਂ ਇਸ ਵਰਤ ਦੇ ਲਈ ਬੇਹੱਦ ਐਕਸਾਈਟਿਡ ਰਹਿੰਦੀਆਂ ਹਨ ਕਿਉਂਕਿ ਅਜਿਹੀ ਮਾਨਿਅਤਾ ਹੈ ਕਿ ਮਹਿੰਦੀ ਦੇ ਰੰਗ ਜਿੰਨਾ ਗਹਿਰਾ ਹੁੰਦਾ ਹੈ, ਕਪਲ ਦੇ ਵਿੱਚ ਪਿਆਰ ਵੀ ਓਨਾ ਹੀ ਗਹਿਰਾ ਹੁੰਦਾ ਹੈ।

ਇਸਲਈ ਮਹਿੰਦੀ ਦੇ ਬਿਨ੍ਹਾਂ ਕਰਵਾ ਚੌਥ ਦਾ ਵਰਤ ਅਧੂਰਾ ਹੁੰਦਾ ਹੈ।ਬਾਲੀਵੁਡ ਵਿੱਚ ਵੀ ਮਹਿੰਦੀ ਲਗਾਉਣ ਦੀ ਪ੍ਰਥਾ ਹੈ। ਕਰਬਾ ਚੌਥ ਤੇ ਬਾਲੀਵੁਡ ਅਦਾਕਾਰਾਂ ਦੀ ਤਰ੍ਹਾਂ ਆਪਣੇ ਹੱਥਾਂ ਨੂੰ ਇਨ੍ਹਾਂ ਖੂਬਸੂਰਤ ਮਹਿੰਦੀ ਦੇ ਡਿਜ਼ਾਈਨਜ਼ ਨਾਲ ਸਜਾ ਸਕਦੇ ਹਨ।

ਦੀਪਿਕਾ ਪਾਦੁਕੋਣ– ਦੀਪਿਕਾ ਪਾਦੁਕੋਣ ਦੀ ਮਹਿੰਦੀ ਉਨ੍ਹਾਂ ਦੇ ਵਿਆਹ ਦੀ ਤਰ੍ਹਾਂ ਬੇਹੱਦ ਸ਼ਾਨਦਾਰ ਹੈ। ਦੀਪਿਕਾ ਨੇ ਆਪਣੇ ਵਿਆਹ ਤੇ ਬਹੁਤ ਹੈਵੀ ਡਿਜਾਈਨ ਵਾਲੀ ਮਹਿੰਦੀ ਲਗਵਾਈ ਸੀ।ਜੇਕਰ ਵਿਆਹ ਤੋਂ ਬਾਅਦ ਇਹ ਤੁਹਾਡਾ ਪਹਿਲਾ ਕਰਵਾ ਚੌਥ ਹੈ ਤਾਂ ਤੁਸੀਂ ਦੀਪਿਕਾ ਦੀ ਤਰ੍ਹਾਂ ਆਪਣੇ ਹੱਥਾਂ ਨੂੰ ਮਹਿੰਦੀ ਦੇ ਇਨ੍ਹਾਂ ਰਾਇਲ ਡਿਜਾਈਨ ਨਾਲ ਸਜਵਾ ਸਕਦੀ ਹੈ।

ਅਨੁਸ਼ਕਾ ਸ਼ਰਮਾ– ਜੇਕਰ ਤੁਸੀਂ ਜਿਆਦਾ ਹੈਵੀ ਮਹਿੰਦੀ ਲਗਵਾਉਣਾ ਚਾਹੁੰਦੇ ਹੋ ਤਾਂ ਇਸ ਕਰਵਾ ਚੌਥ ਤੇ ਤੁਸੀਂ ਅਨੁਸ਼ਕਾ ਸ਼ਰਮਾ ਦੀ ਤਰ੍ਹਾਂ ਇਸ ਡਿਜਾਈਨ ਦੀ ਮਹਿੰਦੀ ਲਗਵਾ ਸਕਦੇ ਹੋ। ਅਨੁਸ਼ਕਾ ਦੀ ਮਹਿੰਦੀ ਦਾ ਡਿਜਾਈਨ ਬੇਹੱਦ ਸਿੰਪਲ ਅਤੇ ਖੂਬਸੂਰਤ ਹੈ।

ਪ੍ਰਿਯੰਕਾ ਚੋਪੜਾ– ਪ੍ਰਿਯੰਕਾ ਚੋਪੜਾ ਦੇ ਵਿਆਹ ਤੇ ਦੁਨੀਆ ਭਰ ਦੀ ਨਜ਼ਰਾਂ ਟਿਕੀਆਂ ਸਨ। ਪ੍ਰਿਯੰਕਾ ਦੇ ਵਿਆਹ ਵਿੱਚ ਉਨ੍ਹਾਂ ਦੇ ਲਹਿੰਗੇ ਦੇ ਨਾਲ ਉਨ੍ਹਾਂ ਦੇ ਮਹਿੰਦੀ ਡਿਜਾਈਨ ਨੇ ਵੀ ਖੂਬ ਸੁਰਖੀਆਂ ਬਟੋਰੀਆਂ ਸਨ।ਪ੍ਰਿਯੰਕਾ ਨੇ ਕੇਵਲ ਬਾਜੂ ਤੱਕ ਹੀ ਮਹਿੰਦੀ ਲਗਵਾਈ ਸੀ ਪਰ ਉਨ੍ਹਾਂ ਦੇ ਮਹਿੰਦੀ ਦੇ ਡਿਜਾਈਨ ਵਿੱਚ ਮੋਰ, ਫੁੱਲ ਪੱਤੇ ਬੇਹੱਦ ਖੂਬਸੂਰਤ ਤਰੀਕੇ ਨਾਲ ਬਣਾਇਆ ਗਿਆ ਸੀ।

ਬਿਪਾਸ਼ਾ ਬਾਸੂ-ਬਿਪਾਸ਼ਾ ਬਾਸੂ ਨੇ ਆਪਣੇ ਵਿਆਹ ਵਿੱਚ ਆਪਣੇ ਹੱਥਾਂ ਨੂੰ ਖੂਬਸੂਰਤ ਮਹਿੰਦੀ ਦੇ ਡਿਜਾਈਨ ਨਾਲ ਸਜਾਇਆ ਸੀ।ਬਿਪਾਸ਼ਾ ਦੀ ਮਹਿੰਦੀ ਦੇ ਡਿਜਾਈਨ ਉਨ੍ਹਾਂ ਦੀ ਵੈਡਿੰਗ ਦੀ ਤਰ੍ਹਾਂ ਹੀ ਬੇਹੱਦ ਖੂਬਸੂਰਤ ਹੈ।ਬਿਪਾਸ਼ਾ ਦੀ ਮਹਿੰਦੀ ਦੇ ਡਿਜਾਈਨ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਡਿਜਾਈਨ ਨਾ ਤਾਂ ਜਿਆਦਾ ਹੈਵੀ ਅਤੇ ਨਾ ਜਿਆਦਾ ਸਿੰਪਲ। ਜੇਕਰ ਤੁਸੀਂ ਮਹਿੰਦੀ ਦੀ ਸ਼ੌਕੀਨ ਹੋ ਤਾਂ ਇਹ ਡਿਜਾਈਨ ਤੁਹਾਡੇ ਲਈ ਪਰਫੈਕਟ ਹੈ।

Related posts

Hum Do Hamare Barah : ਅਨੂੰ ਕਪੂਰ ਦੀ ਫਿਲਮ ਦੇ ਪੋਸਟਰ ਨੂੰ ਲੋਕਾਂ ਨੇ ਕਿਹਾ ਇਸਲਾਮੋਫੋਬਿਕ, ਡਾਇਰੈਕਟਰ ਨੇ ਦਿੱਤੀ ਸਫ਼ਾਈ

On Punjab

Shehnaaz Gill Video : ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦਾ ਗੀਤ ‘ਦਿਲ ਕੋ ਕਰਾਰ ਆਇਆ’ ਗਾਇਆ, ਪ੍ਰਸ਼ੰਸਕਾਂ ਦੀਆਂ ਅੱਖਾਂ ਹੋਈਆਂ ਨਮ

On Punjab

ਹਾਲੀਵੁੱਡ ਫ਼ਿਲਮ ‘ਐਵੈਂਜਰਸ’ ਨੇ ਤੋੜੇ ਸਾਰੇ ਰਿਕਾਰਡ, ਪਹਿਲੇ ਦਿਨ ਕਮਾਏ 2100 ਕਰੋੜ

On Punjab