PreetNama
ਖਬਰਾਂ/News

ਕਰਫਿਊ ਦੌਰਾਨ ਸਰਕਾਰੀ ਰਾਸ਼ਨ ਦੀ ਉਡੀਕ ਵਿੱਚ ਭੁੱਖੇ ਬੈਠੇ ਮਜ਼ਦੂਰਾਂ ਵੱਲੋਂ ਕਿਸਾਨ ਆਗੂ ਨੂੰ ਸੁਣਾਇਆ ਆਪਣਾ ਦੁੱਖੜਾ , ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਡੀਸੀ ਨੂੰ ਤੁਰੰਤ ਰਾਸ਼ਨ ਭੇਜਣ ਦੀ ਕੀਤੀ ਮੰਗ

ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ 14 ਅਪਰੈਲ ਤੱਕ ਲੌਕਡਾਊਨ ਅਤੇ ਕਰਫ਼ਿਊ ਲਗਾਇਆ ਗਿਆ ਹੈ । ਜਿਸ ਦੇ ਚੱਲਦਿਆਂ ਮਿਹਨਤ ਮਜ਼ਦੂਰੀ ਕਰਨ ਅਤੇ ਹਰ ਤਰ੍ਹਾਂ ਦੀਆਂ ਰੋਜਮਰਾ ਦੀਆਂ ਸਹੂਲਤਾਂ ਬੰਦ ਹਨ । ਬੇਸ਼ੱਕ ਸਰਕਾਰ ਵੱਲੋਂ ਗਰੀਬਾਂ ਤੇ ਲੋੜਵੰਦਾਂ ਨੂੰ ਮੁਫਤ ਰਾਸ਼ਨ ਵੰਡਣ ਦੇ ਲੰਮੇ ਚੌੜੇ ਭਾਸ਼ਣ ਅਤੇ ਹਰੇਕ ਜਿਲ੍ਹੇ ਨੂੰ ਕਰੋੜ ਰੂਪੈ ਫੰਡ ਦੇਣ ਬਿਆਨ ਦਿੱਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਬਹੁਤੇ ਪਿੰਡਾਂ ਤੱਕ ਹਾਲੇ ਤੱਕ ਸਹੂਲਤ ਨਹੀਂ ਪਹੁੰਚੀ ।
ਜਿਸ ਦੇ ਚੱਲਦਿਆਂ ਅੱਜ ਫਿਰੋਜ਼ਪੁਰ ਲਾਗੇ ਪਿੰਡ ਰੱਜੀ ਵਾਲਾ ਦੀਆਂ ਮਜ਼ਦੂਰ ਔਰਤਾਂ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਬਲਾਕ ਪ੍ਰਧਾਨ ਨਿਰਮਲ ਸਿੰਘ ਰੱਜੀ ਵਾਲਾ ਦੇ ਗ੍ਰਹਿ ਵਿਖੇ ਪਹੁੰਚ ਕੇ ਆਪਣੀਆਂ ਮੁਸ਼ਕਲਾਂ ਦੱਸੀਆਂ । ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਕਿਸਾਨ ਆਗੂ ਨੇ ਦੱਸਿਆ ਕਿ ਮਿਹਨਤ ਮਜ਼ਦੂਰੀ ਬੰਦ ਹੋ ਜਾਣ ਦੇ ਚੱਲਦਿਆਂ ਜੋ ਮਜ਼ਦੂਰ ਪਰਿਵਾਰਾਂ ਕੋਲ ਜੋ ਰਾਸ਼ਨ ਸੀ ਉਹ ਖਤਮ ਹੋ ਚੁੱਕਾ ਹੈ। ਜਿਸ ਦੇ ਚੱਲਦਿਆਂ ਗਰੀਬ ਲੋਕਾਂ ਦੇ ਭੁੱਖੇ ਮਰਨ ਦੀ ਨੌਬਤ ਆ ਗਈ ਹੈ , ਜਿਨ੍ਹਾਂ ਪਰਿਵਾਰਾਂ ਵਿੱਚ ਛੋਟੇ ਬੱਚੇ ਹਨ ਉਨ੍ਹਾਂ ਦੇ ਘਰਾਂ ਦੀ ਹਾਲਤ ਹੋਰ ਵੀ ਖਰਾਬ ਹੈ ।
ਉਨ੍ਹਾਂ ਨੇ ਡੀ ਸੀ ਫ਼ਿਰੋਜ਼ਪੁਰ ਤੋਂ ਮੰਗ ਕੀਤੀ ਕਿ ਤੁਰੰਤ ਇਨ੍ਹਾਂ ਗਰੀਬ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਇਆ ਜਾਵੇ । ਅਜਿਹਾ ਨਾ ਹੋਣ ਦੀ ਸੂਰਤ ਵਿੱਚ ਭੁੱਖੇ ਬੈਠੇ ਲੋਕ ਹਲਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਪਿੱਟ ਸਿਆਪਾ ਕਰਨ ਲਈ ਮਜਬੂਰ ਹੋਣਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਬੀਰ ਕੌਰ, ਪ੍ਰਕਾਸ਼ ਕੌਰ, ਬਲਵੀਰ ਕੌਰ, ਸ਼ਿੰਦਰ, ਸੁਖਪਾਲ, ਪਰਮਜੀਤ, ਗੀਤਾ, ਸ਼ਿਬੋ, ਵੀਰਪਾਲ, ਗੁੰਨਾ, ਆਰਤੀ, ਸੀਮਾ, ਮਾਇਆ, ਵੀਨਾ, ਨਿੰਦਰ ਆਦਿ ਅੌਰਤਾਂ ਹਾਜ਼ਰ ਸਨ ।

Related posts

ਚੋਣ ਕਮਿਸ਼ਨ ਬਾਅਦ ਦੁਪਹਿਰ 2 ਵਜੇ ਕਰੇਗਾ ਚੋਣ ਪ੍ਰੋਗਰਾਮ ਦਾ ਐਲਾਨ

On Punjab

ਰਾਜ ਸਭਾ: ਵਿਰੋਧੀ ਧਿਰ ਦੇ ਹੰਗਾਮੇ ਕਾਰਨ ਕਾਰਵਾਈ ਦਿਨ ਭਰ ਲਈ ਮੁਲਤਵੀ

On Punjab

ਪਾਕਿਸਤਾਨ ਦੇ ਲਾਹੌਰ ’ਚ ਕਬੱਡੀ ਖਿਡਾਰੀ ਨੂੰ ਅਣਖ ਦੀ ਖਾਤਰ ਚੱਲਦੇ ਮੈਚ ’ਚ ਮਾਰੀਆਂ ਗੋਲੀਆਂ, ਮੌਤ

On Punjab