PreetNama
ਖਾਸ-ਖਬਰਾਂ/Important News

ਕਰਤਾਰਪੁਰ ਲਾਂਘੇ ਦੇ ਉਸਾਰੀ ਕਾਰਜਾਂ ‘ਚ ਪਿਆ ਵਿਘਨ

ਡੇਰਾ ਬਾਬਾ ਨਾਨਕ: ਸ੍ਰੀ ਕਰਤਾਰਪੁਰ ਸਾਹਿਬ ਦੇ ਕੌਰੀਡੋਰ ਦਾ ਕੰਮ ਠੱਪ ਹੋ ਗਿਆ ਹੈ, ਕਿਉਂਕਿ ਕਿਸਾਨਾਂ ਨੇ ਉਸਾਰੀ ਕਾਰਜ ਅੱਗੇ ਵਧਣ ਤੋਂ ਰੋਕ ਦਿੱਤੇ ਹਨ। ਕਿਸਾਨਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਨੂੰ ਮਿਲਣ ਵਾਲੇ ਮੁਆਵਜ਼ੇ ‘ਤੇ ਟੈਕਸ ਲਾਇਆ ਜਾ ਰਿਹਾ ਹੈ, ਜਿਸ ਕਾਰਨ ਮੁਆਵਜ਼ਾ ਪੂਰਾ ਨਹੀਂ ਮਿਲ ਰਿਹਾ।

ਡੇਰਾ ਬਾਬਾ ਨਾਨਕ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਿਲਣ ਵਾਲੇ ਮੁਆਵਜ਼ੇ ਵਿੱਚੋਂ ਸਰਕਾਰ ਟੀਡੀਐਸ ਕੱਟ ਰਹੀ ਹੈ, ਜਿਸ ਕਾਰਨ ਉਨ੍ਹਾਂ ਨੂੰ ਜ਼ਮੀਨ ਛੱਡਣ ਬਦਲੇ ਪੂਰਾ ਮੁਆਵਜ਼ਾ ਨਹੀਂ ਮਿਲੇਗਾ।

ਕਿਸਾਨਾਂ ਨੇ ਕਿਹਾ ਕਿ ਉਹ ਮੁਆਵਜ਼ਾ ਰਾਸ਼ੀ ਵਿੱਚੋਂ TDS ਨਹੀਂ ਕਟਵਾਉਣਾ ਚਾਹੁੰਦੇ। ਉਨ੍ਹਾਂ ਦਾ ਕਹਿਣਾ ਹੈ ਕਿ ਜ਼ਮੀਨ ਜਾਣ ਕਾਰਨ ਉਨ੍ਹਾਂ ਦੀ ਕਮਾਈ ਦਾ ਕੋਈ ਸਾਧਨ ਨਹੀਂ ਬਚਿਆ ਹੈ ਤੇ ਹੁਣ ਉਨ੍ਹਾਂ ਨੂੰ ਮੁਆਵਜ਼ਾ ਵੀ ਪੂਰਾ ਨਹੀਂ ਮਿਲ ਰਿਹਾ।

Related posts

ਨਾਭਾ BDPO ਦਾ ਤਬਾਦਲਾ: ਆਮ ਆਦਮੀ ਪਾਰਟੀ ਦੀ ਕਥਿਤ ਮਦਦ ਦੇ ਦੋਸ਼

On Punjab

World TB Day 2023: ਸ਼ੂਗਰ ਦੇ ਮਰੀਜ਼ਾਂ ‘ਚ ਚਾਰ ਗੁਣਾ ਵਧ ਜਾਂਦੈ ਟੀਬੀ ਦੀ ਲਾਗ ਦਾ ਖ਼ਤਰਾ

On Punjab

ਪੰਜਾਬ ਸਰਕਾਰ ਦਰਿਆ ਵਿੱਚ ਫਿਰ ਮਾਈਨਿੰਗ ਸ਼ੁਰੂ ਕਰਨ ਲਈ ਕਾਹਲੀ

On Punjab