PreetNama
ਖਾਸ-ਖਬਰਾਂ/Important News

ਕਰਤਾਰਪੁਰ ਲਾਂਘਾ ਖੋਲ੍ਹ ਕੇ ਇਮਰਾਨ ਖਾਨ ਨੇ ਯਾਰੀ ਨਿਭਾਈ : ਨਵਜੋਤ ਸਿੱਧੂ

Imran Khan Fulfill his Promise: ਲਾਹੌਰ, ਸਿੱਧੂ ਨੇ ਕਿਹਾ ਕਿ ਸਿੱਖ ਕੌਮ ਇਕ ਫੀਸਦ ਹੈ ਪਰ ਇਸ ਦਾ ਦਬਦਬਾ 50 ਫੀਸਦੀ ਹੈ। ਸਿੱਖ ਕੌਮ ਲਈ ਜੋ ਕੰਮ ਇਮਰਾਨ ਖਾਨ ਨੇ ਕੀਤਾ ਉਨ੍ਹਾਂ ਲਈ ਸਾਰੀ ਕੌਮ ਸ਼ੁਕਰਗੁਜਾਰ ਹੈ। ਉਨ੍ਹਾਂ ਕਿਹਾ ਕਿ ਅੱਜ ਤਕ ਸਿੱਖ ਇਸ ਥਾਂ ਉਤੇ ਆਉਣ ਲਈ ਬਹੁਤ ਤਰਸੇ ਹਨ। ਚਾਰ ਪੀੜੀਆ ਇਥੇ ਆਉਣ ਲਈ ਤਰਸਦੀਆ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ 10 ਮਹੀਨੇ ਵਿਚ ਬਾਬਾ ਨਾਨਕ ਦੇ ਘਰ (ਕਰਤਾਰਪੁਰ ਸਾਹਿਬ) ਨੂੰ ਸਵਰਗ ਦੇ ਬਰਾਬਰ ਬਣਾ ਦਿੱਤਾ ਗਿਆ ਹੈ।

ਅੱਜ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਮਰਾਨ ਖਾਨ ਨੇ ਮਿਲ ਕੇ ਸਿੱਖਾਂ ਦੇ ਜ਼ਖਮਾਂ ਉਤੇ ਮਰਹਮ ਲਗਾਉਣ ਵਾਲਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਧੂ ਦੀ ਜੱਫੀ ਕੰਮ ਲਿਆਈ ਹੈ। ਅੱਜ ਸਿੱਧੂ ਇਕ ਵਾਰ ਫਿਰ ਇਮਰਾਨ ਖਾਨ ਨੂੰ ਮੈਂ ਬੇਨਤੀ ਕਰਦਾਂ ਹਾਂ ਕਿ ਭਾਜੀ ਬਾਰਡਰ ਖੋਲ੍ਹੋ। ਨਵਜੋਤ ਸਿੰਘ ਸਿੱਧੂ ਨੇ ਖੁਦ ਨੂੰ ਬਾਬਾ ਨਾਨਕ ਦਾ ਨੌਕਰ ਦੱਸਦੇ ਹੋਏ ਕਿਹਾ ਕਿ ਮੈਂ ਇਮਰਾਨ ਖਾਨ ਦਾ ਧੰਨਵਾਦ ਕਰਦਾ ਹਾਂ। ਸਿੱਧੂ ਨੇ ਕਿਹਾ ਕਿ ਇਮਰਾਨ ਖਾਨ ਨੇ ਯਾਰੀ ਨਿਭਾਈ ਹੈ।

ਉਨ੍ਹਾਂ ਕਿਹਾ ਕਿ ਮੇਰਾ ਸੁਪਨਾ ਹੈ ਕਿ ਸਵੇਰੇ ਕੋਈ ਅੰਮ੍ਰਿਤਸਰ ਤੋਂ ਮੱਕੀ ਦੀ ਰੋਟੀ ਤੇ ਸਾਗ ਖਾ ਕੇ ਤੁਰੇ ਤੇ ਦੁਪਿਹਰ ਦੇ ਸਮੇਂ ਲਾਹੌਰ ਆ ਕੇ ਬਿਰਆਨੀ ਖਾ ਕੇ ਸ਼ਾਮ ਨੂੰ ਵਾਪਸ ਅੰਮ੍ਰਿਤਸਰ ਪਰਤੇ। ਸਿੱਧੂ ਨੇ ਇਸ ਮੌਕੇ ਭਾਰਤੀ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਾਹਿਬ ਮੈਂ ਤਹਾਨੂੰ ਵੀ ਇਸ ਕੰਮ ਕਾਰਨ ਮੁੰਨਾ ਭਾਈ ਐੱਮ. ਬੀ. ਬੀ. ਐੱਸ. ਵਾਲੀ ਜੱਫੀ ਭੇਜ ਰਿਹਾ ਹਾਂ।

Related posts

ਡੌਨਲਡ ਟਰੰਪ ਨੇ ਕਮਲਾ ਹੈਰਿਸ ਦੀ ਚੋਣ ‘ਤੇ ਚੁੱਕੇ ਸਵਾਲ, ਜੋ ਬਾਇਡੇਨ ਦੇ ਫੈਸਲੇ ਨੂੰ ਦੱਸਿਆ ਅਜੀਬ

On Punjab

ਅਮਰੀਕਾ ‘ਚ ਭਾਰਤੀਆਂ ਲਈ ਖੁਸ਼ਖਬਰੀ! ਇੱਕ ਕਰੋੜ ਪਰਵਾਸੀਆਂ ਨੂੰ ਮਿਲੇਗੀ ਨਾਗਰਿਕਤਾ

On Punjab

ਐਨਐਸਯੂਆਈ ਪੰਜਾਬ ਦੇ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਿੱਧੂ ਨੇ ਨਵੀਂ ਦਿੱਲੀ ’ਚ ਰਾਸ਼ਟਰੀ ਕਨਵੈਂਸ਼ਨ ’ਚ ਲਿਆ ਹਿੱਸਾ

On Punjab