ਮੁੰਬਈ- ਇੱਕ 158 ਸਾਲ ਪੁਰਾਣੀ ਯੂਕੇ ਟਰਾਂਸਪੋਰਟ ਕੰਪਨੀ ‘KNP LOGISTICS’ ਉੱਤੇ ਰੈਨਸਮਵੇਅਰ ਅਟੈਕ ਹੋਇਆ, ਜਿਸ ਕਰ ਕੇ ਕੰਪਨੀ ਬੰਦ ਹੋ ਗਈ ਅਤੇ 700 ਵਿਅਕਤੀਆਂ ਦਾ ਰੁਜ਼ਗਾਰ ਖੁੱਸ ਗਿਆ।
ਰਿਪੋਰਟ ਅਨੁਸਾਰ ਅਕੀਰਾ ਹੈਕਰ ਗਰੁੱਪ ਨੇ ਕਥਿਤ ਤੌਰ ‘ਤੇ ਇੱਕ ਕਰਮਚਾਰੀ ਦੇ ਪਾਸਵਰਡ ਦਾ ਅੰਦਾਜ਼ਾ ਲਗਾ ਕੇ ਕੰਪਨੀ ਦੇ ਡੇਟਾ ਨੂੰ ਐਨਕ੍ਰਿਪਟ ਕੀਤਾ ਅਤੇ ਅੰਦਾਜ਼ਨ 50 ਲੱਖ ਪੌਂਡ ਫਿਰੌਤੀ ਦੀ ਮੰਗ ਕੀਤੀ। KNP ਡਾਇਰੈਕਟਰ ਪੌਲ ਅਬੌਟ ਦੇ ਮੁਤਾਬਿਕ, ਹੈਕਰ ਕਰਮਚਾਰੀ ਦਾ ਕਮਜ਼ੋਰ ਪਾਸਵਰਡ ਹੋਣ ਕਰਕੇ ਕੰਪਨੀ ਦੇ ਨੈੱਟਵਰਕ ਤਕ ਪਹੁੰਚਿਆ।ਸਾਇਬਰ ਇਨਸ਼ੋਰੈਂਸ ਹੋਣ ਦੇ ਬਾਵਜੂਦ ਕੰਪਨੀ ਇਸਨੁੂੰ ਰਿਕਵਰ ਕਰਨ ਵਿੱਚ ਅਸਫਲ ਰਹੀ। ਕੰਪਨੀ ਦਾ ਕੰਮਕਾਜ ਪ੍ਰਭਾਵਿਤ ਹੋਇਆ, ਜਿਸ ਕਰਕੇ ਕੰਪਨੀ ਬੰਦ ਹੋ ਗਈ। ਨੈਸ਼ਨਲ ਸਾਈਬਰ ਸੁਰੱਖਿਆ ਕੇਂਦਰ (NCSC) ਨੂੰ ਚਿੰਤਾ ਹੈ ਕਿ ਸਾਲ 2025 ਯੂਕੇ ਵਿੱਚ ਅਜਿਹੇ ਹਮਲਿਆਂ ਲਈ ਸਭ ਤੋਂ ਭੈੜਾ ਸਾਲ ਬਣ ਸਕਦਾ ਹੈ।