PreetNama
ਖਾਸ-ਖਬਰਾਂ/Important News

ਕਬਾਬ ਦਾ ਮੋਹ ISIS ਅੱਤਵਾਦੀ ਨੂੰ ਪਿਆ ਮਹਿੰਗਾ, ਆਰਡਰ ਵੇਲੇ ਪੁਲਿਸ ਨੇ ਦਬੋਚਿਆ

ਖਾਣੇ ਨਾਲ ਪਿਆਰ ਕਈ ਵਾਰ ਤਹਾਨੂੰ ਮੁਸੀਬਤ ‘ਚ ਵੀ ਪਾ ਸਕਦਾ ਹੈ। ਜੇਕਰ ਤੁਸੀਂ ਭਗੌੜੇ ਹੋ ਤਾਂ ਤੁਹਾਡੇ ਲਈ ਆਨਲਾਈਨ ਖਾਣਾ ਆਰਡਰ ਕਰਨਾ ਵੱਡੀ ਮੁਸ਼ਕਿਲ ਬਣ ਸਕਦਾ ਹੈ। ਅਜਿਹਾ ਹੀ ਹੋਇਆ ISIS ਦੇ ਤੀਹ ਸਾਲਾ ਅੱਤਵਾਦੀ ਅਬਦੈਲ ਮਾਜਿਦ ਨਾਲ। ਉਹ ISIS ‘ਚ ਸ਼ਾਮਿਲ ਹੋ ਗਿਆ ਸੀ ਤੇ ਇਕ ਅਸਾਈਨਮੈਂਟ ‘ਤੇ ਸਪੇਨ ਗਿਆ ਸੀ। ਜਿੱਥੇ ਉਸ ਨੂੰ ਕਬਾਬ ਮੰਗਵਾਉਂਦਿਆਂ ਪੁਲਿਸ ਨੇ ਫੜ ਲਿਆ।

 

ਸਾਬਕਾ ਰੈਪਰ ਅਬਦੈਲ ਮਾਜਿਦ ਅਬਦੈਲ ਬੇਰੀ 2013 ਤੋਂ ਪਹਿਲਾਂ ਸੀਰੀਆ ਭੱਜ ਗਿਆ ਸੀ। ਕੁਝ ਸਾਲਾਂ ਬਾਅਦ ਉਹ ਅਲਮੇਰੀਆ, ਸਪੇਨ ਭੱਜ ਗਿਆ। ਸਪੈਨਿਸ਼ ਪੁਲਿਸ ਇੰਟੈਲੀਜੈਂਸ ਵਿਭਾਗ ਨੂੰ ਸੂਚਿਤ ਕੀਤਾ ਗਿਆ ਸੀ। ਪਰ ਉਹ ਉਦੋਂ ਤਕ ਨਹੀਂ ਫੜਿਆ ਗਿਆ ਜਦੋਂ ਤਕ ਉਸ ਨੇ ਕਬਾਬ ਔਰਡਰ ਨਹੀਂ ਕੀਤਾ।

 

ਸਪੈਨਿਸ਼ ਅਖ਼ਬਾਰ El Pais ਦੇ ਮੁਤਾਬਕ ਬੈਰੀ ਦੇ ਦੋਸਤ ਐਡਬੇਇਰਜ਼ਕ ਸੇਦਿਕੀ ਨੇ ਗ੍ਰਿਫ਼ਤਾਰੀ ਤੋਂ ਪੰਜ ਦਿਨ ਪਹਿਲਾਂ, ‘ਦ ਕਬਾਬ ਸ਼ੌਪ’ ਨਾਂਅ ਦੇ ਰੈਸਟੋਰੈਂਟ ਤੋਂ 15 ਅਪ੍ਰੈਸ, 2020 ਨੂੰ ਸਥਾਨਕ ਸਮੇ ਮੁਤਾਬਕ ਰਾਤ 10:46 ਵਜੇ ਬੈਰੀ ਵੱਲੋਂ ਆਰਡਰ ਦਿੱਤਾ ਸੀ।

 

ਦੂਜਾ ਆਰਡਰ ਅਗਲੇ ਦਿਨ ਰਾਤ 10 ਵਜੇ ਮੈਕਰੋ ਡੋਨਰ ਤੋਂ ਦਿੱਤਾ ਗਿਆ ਸੀ। ਤੀਜਾ ਆਰਡਰ 18 ਅਪ੍ਰੈਲ ਨੂੰ ਦੁਪਹਿਰ 2:48 ਵਜੇ ਉਬੇਰ ਈਟਸ ਡਿਲੀਵਰੀ ਰਾਹੀਂ ਦਿੱਤਾ ਗਿਆ ਸੀ। ਪੁਲਿਸ ਨੇ ਇਸ ਥਾਂ ਦਾ ਪਤਾ ਲਾਇਆ। ਜਿੱਥੇ ਜਾਸੂਸਾਂ ‘ਚੋਂ ਇਕ ਨੇ ਉਸ ਦੇ ਕੰਨਾਂ ਦੀ ਪਛਾਣ ਕੀਤੀ। ਉਸ ਦੇ ਦੋ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਜਿੰਨ੍ਹਾਂ ‘ਤੇ 43 ਹਜ਼ਾਰ ਪੌਂਡ ਦੇ ਬਿਟਕੌਇਨ ਮਿਲੇ ਹਨ।

ਮੌਜੂਦਾ ਸਮੇਂ ਬੈਰੀ ਨੂੰ ਮੈਡਰਿਡ ਨੇੜੇ ਸੋਤੋ ਡੇਲ ਰੀਅਲ ਜੇਲ੍ਹ (Soto del Real prison) ‘ਚ ਰੱਖਿਆ ਗਿਆ ਹੈ। ਅਬਦੈਲ ਬੇਰੀ ਮਸ਼ਹੂਰ ਅੱਤਵਾਦੀ ਅਦੇਲ ਅਬਦੇਲ ਬੇਰੀ ਦਾ ਪੁੱਤ ਹੈ ਜੋ ਅਫਰੀਕਾ ‘ਚ ਬੰਬ ਧਮਾਕੇ ‘ਚ 200 ਲੋਕਾਂ ਦੀ ਹੱਤਿਆ ਦੇ ਦੋਸ਼ ‘ਚ ਜੇਲ੍ਹ ‘ਚ ਹੈ।

Related posts

ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਝੀਂਡਾ ਖ਼ਿਲਾਫ਼ ਬਗਾਵਤ

On Punjab

ਹਿੰਦ ਪ੍ਰਸ਼ਾਂਤ ਖੇਤਰ ‘ਚ ਚੀਨ ਖ਼ਿਲਾਫ਼ ਤਿੰਨ ਪ੍ਰਮੁੱਖ ਦੇਸ਼ਾਂ ਨੇ ਕੀਤਾ ਗਠਜੋੜ, ਆਸਟ੍ਰੇਲੀਆ ਨੂੰ ਪਰਮਾਣੂ ਪਣਡੁੱਬੀ ਦੇਵੇਗਾ ਅਮਰੀਕਾਇਸ ਸੰਗਠਨ ਦੀ ਇਕ ਵੱਡੀ ਪਹਿਲ ਤਹਿਤ ਆਸਟ੍ਰੇਲੀਆ ਨੂੰ ਪਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦਾ ਬੇੜਾ ਉਪਲਬਧ ਕਰਾਇਆ ਜਾਵੇਗਾ। 18 ਮਹੀਨਿਆਂ ‘ਚ ਤਿੰਨੋਂ ਦੇਸ਼ਾਂ ਦੇ ਤਕਨੀਕੀ ਤੇ ਜਲ ਸੈਨਿਕ ਮਾਹਿਰ ਆਸਟ੍ਰੇਲੀਆ ਦੀ ਤਾਕਤ ਵਧਾਉਣ ਲਈ ਕੰਮ ਕਰਨਗੇ। ਇਸ ਸਮਝੌਤੇ ‘ਚ ਸਭ ਤੋਂ ਜ਼ਿਆਦਾ ਫ਼ਾਇਦਾ ਆਸਟ੍ਰੇਲੀਆ ਨੂੰ ਹੀ ਮਿਲਣ ਜਾ ਰਿਹਾ ਹੈ। ਸਮਝੌਤੇ ਦੌਰਾਨ ਹੀ ਆਸਟ੍ਰੇਲੀਆ ਦਾ ਫਰਾਂਸ ਨਾਲ 2016 ‘ਚ ਹੋਇਆ 40 ਅਰਬ ਡਾਲਰ ਦਾ ਪਣਡੁੱਬੀ ਸੌਦਾ ਰੱਦ ਕਰ ਦਿੱਤਾ ਹੈ। ਹੁਣ ਇਹ ਪਣਡੁੱਬੀ ਅਮਰੀਕਾ ਦੇਵੇਗਾ।ਏਯੂਕੇਯੂਐੱਸ ਦੇ ਗਠਨ ਦਾ ਐਲਾਨ ਕਵਾਡ ‘ਚ ਸ਼ਾਮਲ ਦੇਸ਼ਾਂ ਦੇ ਆਗੂਆਂ ਦੀ 24 ਸਤੰਬਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਕੀਤਾ ਗਿਆ ਹੈ। ਕਵਾਡ ਦੀ ਬੈਠਕ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ ਮੇਜ਼ਬਾਨੀ ‘ਚ ਹੋਵੇਗੀ, ਇਸ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਾਪਾਨੀ ਪ੍ਰਧਾਨ ਮੰਤਰੀ ਯੋਸ਼ਿਹਿਦਾ ਸੁਗਾ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਬੈਠਕ ਕਰਨਗੇ। ———- ਪਣਡੁੱਬੀ ਸੌਦਾ ਰੱਦ ਹੋਣ ‘ਤੇ ਭੜਕਿਆ ਫਰਾਂਸ਼ ਰਾਇਟਰ ਮੁਤਾਬਕ, ਆਸਟ੍ਰੇਲੀਆ ਤੋਂ 2016 ‘ਚ ਹੋਇਆ ਪਣਡੁੱਬੀ ਸੌਦਾ ਰੱਦ ਹੋਣ ‘ਤੇ ਫਰਾਂਸ ਭੜਕ ਗਿਆ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਯਵੇਸ ਲੇ ਡਿ੍ਆਨ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਸਟ੍ਰੇਲੀਆ ਨਾਲ ਉਨ੍ਹਾਂ ਦਾ ਪਣਡੁੱਬੀ ਸੌਦਾ ਰੱਦ ਕਰਾ ਕੇ ਉਹੀ ਕੰਮ ਕੀਤਾ ਹੈ ਜਿਹੜਾ ਉਨ੍ਹਾਂ ਤੋਂ ਪਹਿਲਾਂ ਰਾਸ਼ਟਰਪਤੀ ਟਰੰਪ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ 40 ਅਰਬ ਡਾਲਰ ਦਾ ਉਨ੍ਹਾਂ ਦਾ ਪਣਡੁੱਬੀ ਸੌਦਾ ਰੱਦ ਕਰਨਾ ਅਮਰੀਕਾ ਦਾ ਇਕ ਪਾਸੜ ਫੈਸਲਾ ਹੈ। ਹਾਲੇ ਦੋ ਹਫਤੇ ਪਹਿਲਾਂ ਹੀ ਆਸਟ੍ਰੇਲੀਆ ਦੇ ਰੱਖਿਆ ਤੇ ਵਿਦੇਸ਼ ਮੰਤਰੀ ਨੇ ਆਪਣੇ ਹਮਰੁਤਬਿਆਂ ਨਾਲ ਇਸ ਸੌਦੇ ਦੀ ਪੁਸ਼ਟੀ ਕੀਤੀ ਸੀ।

On Punjab

ਗਣਤੰਤਰ ਦਿਵਸ ਜਸ਼ਨਾਂ ਨੂੰ ਨਿਸ਼ਾਨਾ ਬਣਾਉਣ ਦੀ ਵਡੇਰੀ ਅਤਿਵਾਦੀ ਸਾਜ਼ਿਸ਼ ਦਾ ਹਿੱਸਾ ਸੀ, ਲਾਲ ਕਿਲ੍ਹੇ ਦੇ ਬਾਹਰ ਧਮਾਕਾ ਕਾਹਲੀ ਵਿਚ ਕੀਤੀ ਕਾਰਵਾਈ

On Punjab