ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹੀ ਹੈ। ਦੂਜੇ ਅਕਸਰ ਆਪਣੀ ਤਸਵੀਰਾਂ ਸ਼ੇਅਰ ਕਰਦੀ ਹੈ ਪਰ ਬੀਤੇ ਕੁਝ ਸਮੇਂ ਤੋਂ ਉਨ੍ਹਾਂ ਦੇ ਕੋਈ ਪੋਸਟ ਫੈਂਨਜ਼ ਨੂੰ ਹੈਰਾਨ ਕਰ ਰਹੇ ਸੀ। ਉਹ ਦੱਬੇ ਸ਼ਬਦਾਂ ‘ਚ ਸ਼ਾਇਦ ਬਹੁਤ ਕੁਝ ਕਹਿਣਾ ਚਾਹੁੰਦੀ ਸੀ। ਸ਼ਾਲਿਨੀ ਨੇ ਪਹਿਲਾ ਪੋਸਟ 30 ਮਈ 2021 ਨੂੰ ਕੀਤਾ ਸੀ। ਇਸ ਪੋਸਟ ‘ਚ ਸ਼ਾਲਿਨੀ ਨੇ ਇਕ ਰਾਈਟਰ ਦੀ ਕਹੀ ਹੋਈ ਗੱਲ ਨੂੰ ਦੋਹਰਾਇਆ ਸੀ। ਇਸ ‘ਚ ਲਿਖਿਆ ਸੀ। ਇਮੋਸ਼ਨ ਸੋਸ਼ਣ ਕਿਸੇ ਦੀ ਪਛਾਣ ਨੂੰ ਖਤਮ ਕਰਦਾ ਹੈ। ਉਨ੍ਹਾਂ ਦੇ ਮਨੋਵਿਗਿਆਨਕ ਤੇ ਭਾਵਨਾਤਮਕ ਸੋਚ ਨਾਲ ਇਹ ਗਲਤ ਹੈ। 

ਸ਼ਾਲਿਨੀ ਨੇ ਦੇਰ ਰਾਤ ਕੀਤਾ ਇਹ ਪੋਸਟ

 

ਹਨੀ ਸਿੰਘ ਦੀ ਪਤਨੀ ਸ਼ਾਲਿਨੀ ਤਲਵਾਰ ਨੇ ਅੱਜ ਦੇਰ ਰਾਤ ਭਾਵ 4 ਅਗਸਤ 2021 ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਕ ਪੋਸਟ ਸ਼ੇਅਰ ਕਰ ਕੇ ਬਿਆਨ ਕੀਤਾ। ਇਸ ਪੋਸਟ ‘ਚ ਉਨ੍ਹਾਂ ਦਰਦ ਨੂੰ ਬਰਦਾਸ਼ਤ ਕਰਨ ਦੀ ਗੱਲ ਕਹੀ ਹੈ।