PreetNama
ਸਿਹਤ/Health

ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰਜ਼ ਟੂਰਨਾਮੈਂਟ ਦਾ ਪ੍ਰੋਗਰਾਮ ਐਲਾਨਿਆ

ਨੌਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰਜ਼ ਹਾਕੀ ਫੈਸਟੀਵਲ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਚੇਅਰਮੈਨ ਨਰਿੰਦਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਮੰਗਲਵਾਰ ਨੂੰ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਦੀ ਮੀਟਿੰਗ ਹੋਈ। ਇਸ ਵਿੱਚ ਹਾਕੀ ਫੈਸਟੀਵਲ ਦੀਆਂ ਤਿਆਰੀਆਂ ਦਾ ਅੰਤਿਮ ਜਾਇਜ਼ਾ ਲਿਆ ਗਿਆ। ਇਹ ਫੈਸਟੀਵਲ ਫਲੱਡ ਲਾਈਟਾਂ ਦੀ ਰੌਸ਼ਨੀ ‘ਚ 4 ਮਈ ਤੋਂ 2 ਜੂਨ ਤਕ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਦੇ ਐਸਟਰੋਟਰਫ ਦੇ ਬਲਾਕ ‘ਤੇ ਹੋ ਰਿਹਾ ਹੈ। ਟੂਰਨਾਮੈਂਟ ਦੇ ਸਾਰੇ ਮੈਚ ਸ਼ਨੀਵਰ ਤੇ ਐਤਵਾਰ ਨੂੰ ਖੇਡੇ ਜਾਣਗੇ।

ਜੂਨੀਅਰ ਹਾਕੀ ਮੁਕਾਬਲਿਆਂ ਨਾਲ ਟੂਰਨਾਮੈਂਟ ਦਾ ਪਹਿਲਾ ਗੇੜ 4 ਤੇ 5 ਮਈ, ਦੂਜਾ ਗੇੜ 11 ਤੇ 12 ਮਈ, ਤੀਜਾ ਗੇੜ 20 ਮਈ ਨੂੰ ਹੋਏਗਾ। ਇਸ ਦਿਨ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 36ਵੀਂ ਬਰਸੀ ਮਨਾਈ ਜਾਵੇਗੀ। ਅਗਲਾ ਗੇੜ 25 ਤੇ 26 ਮਈ, 29 ਤੇ 30 ਮਈ ਨੂੰ ਕ੍ਰਾਸਓਵਰ ਮੈਚ, ਪਹਿਲੀ ਜੂਨ ਨੂੰ ਸੈਮੀਫਾਈਨਲ ਤੇ 2 ਜੂਨ ਨੂੰ ਫਾਈਨਲ ਮੈਚ ਖੇਡੇ ਜਾਣਗੇ।

ਇਸ ਫੈਸਟੀਵਲ ‘ਚ ਅੰਡਰ-10 ਸਾਲ ਉਮਰ ਵਰਗ ‘ਚ 6 ਟੀਮਾਂ- ਰਾਮਪੁਰ ਸੈਂਟਰ, ਕਿਲ੍ਹਾ ਰਾਏਪੁਰ ਸੈਂਟਰ, ਪੀਪੀਐਸ ਨਾਭਾ ਸੈਂਟਰ, ਅਮਰਗੜ੍ਹ ਸੰਗਰੂਰ, ਬਾਗੜੀਆਂ ਹਾਕੀ ਸੈਂਟਰ ਸੰਗਰੂਰ ਤੇ ਜਰਖੜ ਹਾਕੀ ਸੈਂਟਰ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ ਅੰਡਰ-17 ਸਾਲ ਹਾਕੀ ਤੇ ਸੀਨੀਅਰ ਹਾਕੀ ਦੇ ਮੁਕਾਬਲੇ ਕਰਾਏ ਜਾਣਗੇ। ਸੀਨੀਅਰ ਵਰਗ ਦਾ ਉਦਘਾਟਨੀ ਮੈਚ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਤੇ ਅਕਾਲਗੜ੍ਹ ਵਿਚਾਲੇ ਸ਼ਾਮ 7 ਵਜੇ ਖੇਡਿਆ ਜਾਵੇਗਾ।

ਦੂਸਰਾ ਮੈਚ ਸ਼ੇਰੇ ਸੁਲਤਾਨਪੁਰ ਤੇ ਨੀਟ੍ਹਾ ਕਲੱਬ ਰਾਮਪੁਰ ਵਿਚਕਾਰ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਉਦਘਾਟਨ ਉੱਘੇ ਸਮਾਜ ਸੇਵੀ ਬਾਬਾ ਭੁਪਿੰਦਰ ਸਿੰਘ ਭਿੰਦਾ, ਹਾਕੀ ਓਲੰਪੀਅਨ ਗੁਰਬਾਜ ਸਿੰਘ ਕਰਨਗੇ। ਇਸ ਮੌਕੇ ਅਫਰੀਕਨ ਵਿਦਿਆਰਥੀਆਂ ਦਾ ਵਿਰਾਸਤੀ ਸੱਭਿਆਚਾਰਕ ਨਾਚ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਵੇਗਾ।

ਓਲੰਪੀਅਨ ਪ੍ਰਿਥੀਪਾਲ ਹਾਕੀ ਦੇ ਸੀਨੀਅਰ ਗਰੁੱਪ ਦੇ ਮੈਚਾਂ ਦਾ ਵੇਰਵਾ-

ਪੂਲ- ਏ

1. ਗਰੇਵਾਲ ਕਲੱਬ ਕਿਲ੍ਹਾ ਰਾਏਪੁਰ
2. ਫਰਿਜ਼ਨੋ ਫੀਲਡ ਹਾਕੀ ਕਲੱਬ
3. ਸ਼ੇਰੇ ਸੁਲਤਾਨਪੁਰ
4. ਅਕਾਲਗੜ੍ਹ

ਪੂਲ- ਬੀ ਨੌਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰਜ਼ ਹਾਕੀ ਫੈਸਟੀਵਲ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਚੇਅਰਮੈਨ ਨਰਿੰਦਪਾਲ ਸਿੰਘ ਸਿੱਧੂ ਦੀ ਅਗਵਾਈ ਹੇਠ ਮੰਗਲਵਾਰ ਨੂੰ ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਦੀ ਮੀਟਿੰਗ ਹੋਈ। ਇਸ ਵਿੱਚ ਹਾਕੀ ਫੈਸਟੀਵਲ ਦੀਆਂ ਤਿਆਰੀਆਂ ਦਾ ਅੰਤਿਮ ਜਾਇਜ਼ਾ ਲਿਆ ਗਿਆ। ਇਹ ਫੈਸਟੀਵਲ ਫਲੱਡ ਲਾਈਟਾਂ ਦੀ ਰੌਸ਼ਨੀ ‘ਚ 4 ਮਈ ਤੋਂ 2 ਜੂਨ ਤਕ ਮਾਤਾ ਸਾਹਿਬ ਕੌਰ ਖੇਡ ਕੰਪਲੈਕਸ ਦੇ ਐਸਟਰੋਟਰਫ ਦੇ ਬਲਾਕ ‘ਤੇ ਹੋ ਰਿਹਾ ਹੈ। ਟੂਰਨਾਮੈਂਟ ਦੇ ਸਾਰੇ ਮੈਚ ਸ਼ਨੀਵਰ ਤੇ ਐਤਵਾਰ ਨੂੰ ਖੇਡੇ ਜਾਣਗੇ।

ਜੂਨੀਅਰ ਹਾਕੀ ਮੁਕਾਬਲਿਆਂ ਨਾਲ ਟੂਰਨਾਮੈਂਟ ਦਾ ਪਹਿਲਾ ਗੇੜ 4 ਤੇ 5 ਮਈ, ਦੂਜਾ ਗੇੜ 11 ਤੇ 12 ਮਈ, ਤੀਜਾ ਗੇੜ 20 ਮਈ ਨੂੰ ਹੋਏਗਾ। ਇਸ ਦਿਨ ਓਲੰਪੀਅਨ ਪ੍ਰਿਥੀਪਾਲ ਸਿੰਘ ਦੀ 36ਵੀਂ ਬਰਸੀ ਮਨਾਈ ਜਾਵੇਗੀ। ਅਗਲਾ ਗੇੜ 25 ਤੇ 26 ਮਈ, 29 ਤੇ 30 ਮਈ ਨੂੰ ਕ੍ਰਾਸਓਵਰ ਮੈਚ, ਪਹਿਲੀ ਜੂਨ ਨੂੰ ਸੈਮੀਫਾਈਨਲ ਤੇ 2 ਜੂਨ ਨੂੰ ਫਾਈਨਲ ਮੈਚ ਖੇਡੇ ਜਾਣਗੇ।

ਇਸ ਫੈਸਟੀਵਲ ‘ਚ ਅੰਡਰ-10 ਸਾਲ ਉਮਰ ਵਰਗ ‘ਚ 6 ਟੀਮਾਂ- ਰਾਮਪੁਰ ਸੈਂਟਰ, ਕਿਲ੍ਹਾ ਰਾਏਪੁਰ ਸੈਂਟਰ, ਪੀਪੀਐਸ ਨਾਭਾ ਸੈਂਟਰ, ਅਮਰਗੜ੍ਹ ਸੰਗਰੂਰ, ਬਾਗੜੀਆਂ ਹਾਕੀ ਸੈਂਟਰ ਸੰਗਰੂਰ ਤੇ ਜਰਖੜ ਹਾਕੀ ਸੈਂਟਰ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਤੋਂ ਇਲਾਵਾ ਅੰਡਰ-17 ਸਾਲ ਹਾਕੀ ਤੇ ਸੀਨੀਅਰ ਹਾਕੀ ਦੇ ਮੁਕਾਬਲੇ ਕਰਾਏ ਜਾਣਗੇ। ਸੀਨੀਅਰ ਵਰਗ ਦਾ ਉਦਘਾਟਨੀ ਮੈਚ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਤੇ ਅਕਾਲਗੜ੍ਹ ਵਿਚਾਲੇ ਸ਼ਾਮ 7 ਵਜੇ ਖੇਡਿਆ ਜਾਵੇਗਾ।

ਦੂਸਰਾ ਮੈਚ ਸ਼ੇਰੇ ਸੁਲਤਾਨਪੁਰ ਤੇ ਨੀਟ੍ਹਾ ਕਲੱਬ ਰਾਮਪੁਰ ਵਿਚਕਾਰ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਉਦਘਾਟਨ ਉੱਘੇ ਸਮਾਜ ਸੇਵੀ ਬਾਬਾ ਭੁਪਿੰਦਰ ਸਿੰਘ ਭਿੰਦਾ, ਹਾਕੀ ਓਲੰਪੀਅਨ ਗੁਰਬਾਜ ਸਿੰਘ ਕਰਨਗੇ। ਇਸ ਮੌਕੇ ਅਫਰੀਕਨ ਵਿਦਿਆਰਥੀਆਂ ਦਾ ਵਿਰਾਸਤੀ ਸੱਭਿਆਚਾਰਕ ਨਾਚ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਵੇਗਾ।

ਓਲੰਪੀਅਨ ਪ੍ਰਿਥੀਪਾਲ ਹਾਕੀ ਦੇ ਸੀਨੀਅਰ ਗਰੁੱਪ ਦੇ ਮੈਚਾਂ ਦਾ ਵੇਰਵਾ-

ਪੂਲ- ਏ

1. ਗਰੇਵਾਲ ਕਲੱਬ ਕਿਲ੍ਹਾ ਰਾਏਪੁਰ
2. ਫਰਿਜ਼ਨੋ ਫੀਲਡ ਹਾਕੀ ਕਲੱਬ
3. ਸ਼ੇਰੇ ਸੁਲਤਾਨਪੁਰ
4. ਅਕਾਲਗੜ੍ਹ

ਪੂਲ- ਬੀ

Related posts

Moral Values : ਜ਼ਿੰਦਗੀ ਦਾ ਆਧਾਰ ਹਨ ਨੈਤਿਕ ਕਦਰਾਂ-ਕੀਮਤਾਂ

On Punjab

ਧੁੱਪ ਤੋਂ ਮਿਲਣ ਵਾਲਾ ਵਿਟਾਮਿਨ ਕਿਉਂ ਹੈ ਸਭ ਤੋਂ ਜ਼ਰੂਰੀ? ਜਾਣੋਂ ਇਸ ਦੀ ਕਮੀ ਦੇ ਸੰਕੇਤ

On Punjab

ਸੰਗਰਾਮ ਸਿੰਘ ਨੇ ਰਚਿਆ ਇਤਿਹਾਸ, ਪਾਕਿਸਤਾਨੀ ਪਹਿਲਵਾਨ ਨੂੰ ਹਰਾ ਕੇ MMA Fight ਜਿੱਤਣ ਵਾਲਾ ਪਹਿਲਾ ਭਾਰਤੀ ਪਹਿਲਵਾਨ ਬਣਿਆ ਭਾਰਤੀ ਪਹਿਲਵਾਨ ਸੰਗਰਾਮ ਸਿੰਘ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਉਸ ਨੇ ਗਾਮਾ ਇੰਟਰਨੈਸ਼ਨਲ ਫਾਈਟਿੰਗ ਚੈਂਪੀਅਨਸ਼ਿਪ ਵਿੱਚ 93 ਕਿਲੋ ਵਰਗ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ।

On Punjab