PreetNama
ਰਾਜਨੀਤੀ/Politics

ਓਮ ਪ੍ਰਕਾਸ਼ ਚੌਟਾਲਾ ਨੂੰ 3 ਸਾਲ ਤੱਕ ਨਹੀਂ ਮਿਲੇਗੀ ਜ਼ਮਾਨਤ…

chautala will not get parole: ਤਿਹਾੜ ਜੇਲ੍ਹ ਵਿੱਚ ਬੰਦ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਹੁਣ ਤਿੰਨ ਸਾਲਾਂ ਲਈ ਜ਼ਮਾਨਤ ਨਹੀਂ ਮਿਲੇਗੀ। ਚੌਟਾਲਾ ਨੂੰ ਫਰਵਰੀ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮਿਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਏਗੀ। ਹਾਲਾਂਕਿ, ਉਨ੍ਹਾਂ ਦੀ ਸਜ਼ਾ ਇਸ ਸਾਲ ਦਸੰਬਰ ਵਿੱਚ ਪੂਰੀ ਹੋ ਰਹੀ ਹੈ। ਤਿਹਾੜ ਜੇਲ੍ਹ-ਪ੍ਰਸ਼ਾਸਨ ਨੇ ਜੇਲ੍ਹ ਵਿੱਚ ਚੌਟਾਲਾ ਦੇ ਸੈੱਲ ਤੋਂ ਮੋਬਾਈਲ ਮਿਲਣ ਤੋਂ ਬਾਅਦ ਜੂਨ 2019 ਵਿੱਚ ਅਦਾਲਤ ਤੋਂ ਸਜ਼ਾ ਦੀ ਸਿਫਾਰਸ਼ ਕੀਤੀ ਸੀ।

ਤਿਹਾੜ ਜੇਲ ਨੰਬਰ ਦੋ ਵਿੱਚ ਬੰਦ ਚੌਟਾਲਾ ਦੇ ਸੈੱਲ ਤੋਂ ਮੋਬਾਈਲ ਬਰਾਮਦ ਹੋਇਆ ਸੀ, ਉਸੇ ਸੈੱਲ ਦੇ ਇੱਕ ਹੋਰ ਕੈਦੀ ਨੇ ਮੋਬਾਈਲ ਨੂੰ ਆਪਣਾ ਦੱਸਿਆ ਸੀ। ਇਸ ਤੋਂ ਬਾਅਦ, ਤਿਹਾੜ ਜੇਲ੍ਹ-ਪ੍ਰਸ਼ਾਸਨ ਦੁਆਰਾ ਦਿੱਲੀ ਪੁਲਿਸ ਦੀ ਸਹਾਇਤਾ ਨਾਲ ਫੋਨ ਕਾਲ ਦੀ ਜਾਂਚ ਕੀਤੀ ਗਈ, ਜਿਸ ਤੋਂ ਪਤਾ ਲਗਿਆ ਸੀ ਕਿ ਫੋਨ ਓਮ ਪ੍ਰਕਾਸ਼ ਚੌਟਾਲਾ ਦਾ ਹੈ। ਇਸ ਤੋਂ ਬਾਅਦ, ਜੇਲ੍ਹ-ਪ੍ਰਸ਼ਾਸਨ ਨੇ ਪਰਿਵਾਰਕ ਮੈਂਬਰਾਂ ਨੂੰ ਮਿਲਣ ‘ਤੇ ਰੋਕ ਦੀ ਸਿਫਾਰਸ਼ ਕੀਤੀ ਸੀ। ਕੈਦੀ ਨੂੰ ਫਾਰਲੋ ਜੇਲ੍ਹ ਦੇ ਵਲੋਂ ਅਤੇ ਜ਼ਮਾਨਤ ਦਿੱਲੀ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ।

ਤਿਹਾੜ ਜੇਲ ਦੇ ਏ.ਆਈ.ਜੀ ਰਾਜਕੁਮਾਰ ਨੇ ਕਿਹਾ, ਜੇਲ੍ਹ ਦੀ ਸਿਫਾਰਸ਼ ਨੂੰ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ। ਜੇਲ੍ਹ ਦੇ ਡੀ.ਜੀ ਸੰਦੀਪ ਗੋਇਲ ਨੇ ਦੱਸਿਆ ਕਿ ਅਜੈ ਚੌਟਾਲਾ ਦੇ ਕੋਲੋਂ ਵੀ ਮੋਬਾਈਲ ਬਰਾਮਦ ਹੋਇਆ ਸੀ, ਉਨ੍ਹਾਂ ਦਾ ਕੇਸ ਵੀ ਅਦਾਲਤ ਨੂੰ ਭੇਜਿਆ ਗਿਆ ਸੀ। ਪਰ ਇਸ ਮਾਮਲੇ ਵਿੱਚ ਅਦਾਲਤ ਨੇ ਤਿਹਾੜ ਜੇਲ੍ਹ ਤੋਂ ਕੁਝ ਹੋਰ ਜਾਣਕਾਰੀ ਮੰਗੀ ਹੈ, ਜੋ ਜੇਲ੍ਹ ਪ੍ਰਸਾਸ਼ਨ ਵਲੋਂ ਉਪਲੱਬਧ ਕਰਵਾਈ ਜਾਏਗੀ।

Related posts

ਚਿਦਾਂਬਰਮ ਨੂੰ ਤਿਹਾੜ ਜੇਲ੍ਹ ਮਿਲਣ ਪਹੁੰਚੇ ਰਾਹੁਲ ਤੇ ਪ੍ਰਿਯੰਕਾ ਗਾਂਧੀ

On Punjab

ਪੰਜਾਬ ’ਚ ਸਿਆਸੀ ਹਲਚਲ; ਅਚਾਨਕ ਪ੍ਰਿਯੰਕਾ ਗਾਂਧੀ ਨੂੰ ਮਿਲੇ ਨਵਜੋਤ ਸਿੱਧੂ !

On Punjab

ਕੌਮਾਂਤਰੀ ਨਿਸ਼ਾਨੇਬਾਜ਼ ਨੇ ਗ੍ਰਹਿ ਮੰਤਰੀ ਨੂੰ ਖੂਨ ਨਾਲ ਚਿੱਠੀ ਲਿਖ ਕਿਹਾ- ਮੈਂ ਦੇਵਾਂਗੀ ਦੋਸ਼ੀਆਂ ਨੂੰ ਫਾਂਸੀ

On Punjab