PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਓਮਾਨ ਟੀਮ ਦੇ ਕਪਤਾਨ ਵਜੋਂ ਖੇਡ ਰਿਹੈ ਲੁਧਿਆਣਾ ਦਾ ਜਤਿੰਦਰ ਸਿੰਘ

ਓਮਾਨ-  ਏਸ਼ੀਆ ਕੱਪ ਵਿਚ ਇਸ ਵੇਲੇ ਓਮਾਨ ਦੇ ਕਪਤਾਨ ਵਜੋਂ ਜਤਿੰਦਰ ਸਿੰਘ ਖੇਡ ਰਿਹਾ ਹੈ ਜੋ ਲੁਧਿਆਣਾ ਦਾ ਮੂਲ ਵਾਸੀ ਹੈ। ਪਾਕਿਸਤਾਨ ਨੇ ਓਮਾਨ ਨੂੰ ਭਾਵੇਂ ਇਕ ਦਿਨਾ ਮੈਚ ਵਿਚ ਹਰਾ ਦਿੱਤਾ ਹੈ ਤੇ ਓਮਾਨ ਦਾ ਅਗਲਾ ਮੈਚ ਭਾਰਤ ਨਾਲ ਹੈ ਜਿਸ ਨੂੰ ਖੇਡਣ ਲਈ ਜਤਿੰਦਰ ਸਿੰਘ ਖਾਸਾ ਉਤਸ਼ਾਹਤ ਹੈ। ਜਤਿੰਦਰ ਨੇ ਏਸ਼ੀਆ ਕੱਪ ਵਿਚ ਓਮਾਨ ਦੀ ਨੁਮਾਇੰਦਗੀ ਕਰਕੇ ਇਤਿਹਾਸ ਸਿਰਜ ਦਿੱਤਾ ਹੈ। ਇਸ ਤੋਂ ਪਹਿਲਾਂ ਓਮਾਨ ਨੇ ਤਿੰਨ ਟੀ 20 ਵਿਸ਼ਵ ਕੱਪ ਖੇਡੇ ਹਨ। ਜਤਿੰਦਰ ਦਾ ਜਨਮ ਪੰਜਾਬ ਵਿਚ 5 ਮਾਰਚ 1989 ਨੂੰ ਹੋਇਆ ਤੇ ਉਹ ਆਪਣੇ ਪਰਿਵਾਰ ਨਾਲ 2003 ਵਿਚ ਓਮਾਨ ਚਲਾ ਗਿਆ।

ਜਤਿੰਦਰ ਦਾ ਕ੍ਰਿਕਟ ਸਫ਼ਰ ਓਮਾਨ ਵਿੱਚ ਸ਼ੁਰੂ ਹੋਇਆ, ਜਿੱਥੇ ਉਸਨੇ 2007 ਦੇ ਏਸੀਸੀ ਅੰਡਰ-19 ਏਲੀਟ ਕੱਪ ਦੌਰਾਨ ਅੰਡਰ-19 ਪੱਧਰ ‘ਤੇ ਦੇਸ਼ ਦੀ ਨੁਮਾਇੰਦਗੀ ਕੀਤੀ।

Related posts

ਯੂਬਾ ਸਿਟੀ ਗੁਰਦੁਆਰਾ ਟਿਆਰਾ ਬਿਊਨਾ ਚੋਣਾਂ ਲਈ ਤਿਆਰੀਆਂ ਮੁਕੰਮਲ

On Punjab

ਵਿਧਾਇਕ ਜ਼ੀਰਾ ਨੇ ਸਹੁੰ ਚੁੱਕ ਸਮਾਗਮ ਦਾ ਕੀਤਾ ਬਾਈਕਾਟ

Pritpal Kaur

ਯੂਪੀ: ਬੁਲੰਦਸ਼ਹਿਰ ਵਿਚ ਸ਼ਰਧਾਲੂਆਂ ਨੂੰ ਲਿਜਾ ਰਹੀ ਟਰੈਕਟਰ-ਟਰਾਲੀ ਨੂੰ ਟਰੱਕ ਨੇ ਪਿੱਛੋਂ ਟੱਕਰ ਮਾਰੀ; 8 ਮੌਤਾਂ, 43 ਜ਼ਖ਼ਮੀ

On Punjab