72.52 F
New York, US
August 5, 2025
PreetNama
ਖਾਸ-ਖਬਰਾਂ/Important News

ਓਕ ਕਰੀਕ ਗੁਰਦੁਆਰਾ ਗੋਲੀਬਾਰੀ ਦੀ 12ਵੀਂ ਬਰਸੀ: ਅਮਰੀਕੀ ਸੰਸਦ ਮੈਂਬਰਾਂ ਵੱਲੋਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ

ਅਮਰੀਕੀ ਸੰਸਦ ਮੈਂਬਰਾਂ ਨੇ ਮਿਲਵੌਕੀ ਗੁਰਦੁਆਰੇ ਵਿੱਚ 12 ਸਾਲ ਪਹਿਲਾਂ ਹੋਏ ਹੱਤਿਆਕਾਂਡ ਵਿੱਚ ਮਾਰੇ ਗਏ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਉਨ੍ਹਾਂ ਕੱਟੜਵਾਦ ਨੂੰ ਨਕਾਰਨ ਅਤੇ ਨਫਰਤ ਤੇ ਨਸਲਵਾਦ ਖ਼ਿਲਾਫ਼ ਲੜਨ ਲਈ ਵਚਨਬੱਧਤਾ ਦੁਹਰਾਉਂਦੇ ਹੋਏ ਅਮਰੀਕਾ ਵਿੱਚ ਬੰਦੂਕ ਰਾਹੀਂ ਹੋਣ ਵਾਲੀ ਹਿੰਸਾ ਦੇ ਰੁਝਾਨ ਨੂੰ ਖ਼ਤਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਮਿਸ਼ਨ ਦੇ ਤਰਜਮਾਨ ਨੇਟ ਈਵਾਨਸ ਵੱਲੋਂ ਸੋਮਵਾਰ ਨੂੰ ਇੱਥੇ ਜਾਰੀ ਇਕ ਬਿਆਨ ਮੁਤਾਬਕ, ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਰਾਜਦੂਤ ਲਿੰਡਾ ਥੌਮਸ-ਗਰੀਨਫੀਲਡ ਨੇ ‘ਅਮਰੀਕੀ ਧਰਤੀ ’ਤੇ ਸਿੱਖਾਂ ਦੀ ਸਭ ਤੋਂ ਘਾਤਕ ਨਸਲਕੁਸ਼ੀ’ ਦੀ 12ਵੀਂ ਬਰਸੀ ਮੌਕੇ ਵਿਸਕੋਨਸਿਨ ਸ਼ਹਿਰ ਵਿੱਚ ਓਕ ਕਰੀਕ ਸਿੱਖ ਗੁਰਦੁਆਰੇ ਦਾ ਦੌਰਾ ਕੀਤਾ। ਇੱਥੇ 12 ਸਾਲ ਪਹਿਲਾਂ ਇਕ ਗੋਰੇ ਵਿਅਕਤੀ ਨੇ ਸਿੱਖ ਭਾਈਚਾਰੇ ਦੇ ਸੱਤ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ। ਬਿਆਨ ਵਿੱਚ ਕਿਹਾ ਗਿਆ, ‘‘ਰਾਜਦੂਤ ਨੇ ਪੀੜਤਾਂ ਦੇ ਪਰਿਵਾਰਾਂ, ਭਾਈਚਾਰੇ ਦੇ ਮੈਂਬਰਾਂ ਅਤੇ ਗੁਰਦੁਆਰੇ ਦੇ ਸੇਵਾਦਾਰਾਂ ਨਾਲ ਮਿਲ ਕੇ ਉਨ੍ਹਾਂ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਹਾਸ਼ੀਆਗਤ ਭਾਈਚਾਰਿਆਂ ਜਾਂ ਫਿਰਕਿਆਂ ਵਿਰੁੱਧ ਨਫ਼ਰਤ ਖ਼ਿਲਾਫ਼ ਲੜਨ ਲਈ ਚੱਲ ਰਹੀਆਂ ਕੋਸ਼ਿਸ਼ਾਂ ਬਾਰੇ ਗੱਲਬਾਤ ਕੀਤੀ।’’ ਥੌਮਸ-ਗਰੀਨਫੀਲਡ ਨੇ ਧਾਰਮਿਕ ਆਜ਼ਾਦੀ ਨੂੰ ਬੜ੍ਹਾਵਾ ਦੇਣ ਲਈ ਬਾਇਡਨ-ਹੈਰਿਸ ਪ੍ਰਸ਼ਾਸਨ ਅਤੇ ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ਾਂ ਨੂੰ ਦੁਹਰਾਇਆ।

Related posts

ਯੂਏਈ ਨੇ ਪ੍ਰਾਈਵੇਟ ਸੈਕਟਰ ਵਿੱਚ ਔਰਤਾਂ ਨੂੰ ਦਿੱਤੇ ਮਰਦਾਂ ਦੇ ਬਰਾਬਰ ਅਧਿਕਾਰ, ਜਾਣੋ ਹੁਣ ਕੀ ਮਿਲਿਆ ਹੱਕ

On Punjab

ਇਜ਼ਰਾਈਲ ਤੇ ਨੀਦਰਲੈਂਡਜ਼ ਦਾ ਦਾਅਵਾ, ਕੋਵਿਡ 19 ਨਾਲ ਲੜਨ ਲਈ ਐਂਟੀਬਾਡੀ ਬਣਾਉਣ ‘ਚ ਸਫਲਤਾ

On Punjab

ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਯੂਕੇ ਦੇ ਇੱਕ ਸੰਗੀਤ ਸਮਾਰੋਹ ‘ਚ ਆਪਣੇ ਪਰਿਵਾਰ ਨੂੰ ਕੀਤਾ ਪੇਸ਼, ਵੇਖੋ ਭਾਵੁਕ ਪਲ ਸ਼ੋਅ ਦੌਰਾਨ ਇਕ ਔਰਤ ਦੇ ਸਾਹਮਣੇ ਝੁਕ ਕੇ ਉਸ ਨੂੰ ਜੱਫੀ ਪਾਉਂਦੇ ਦੇਖਿਆ ਗਿਆ। ਉਸਨੇ ਫਿਰ ਉਸਦਾ ਹੱਥ ਫੜਿਆ ਅਤੇ ਹਾਜ਼ਰੀਨ ਨੂੰ ਕਿਹਾ, “ਵੈਸੇ, ਇਹ ਮੇਰੀ ਮਾਂ ਹੈ।” ਜਦੋਂ ਉਸਨੇ ਉਸਨੂੰ ਦੁਬਾਰਾ ਜੱਫੀ ਪਾਈ ਤਾਂ ਉਸਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਸਨ।

On Punjab