67.21 F
New York, US
August 27, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਐੱਨਆਰਆਈ ਉਦਯੋਗਪਤੀ ਲਾਰਡ ਸਵਰਾਜ ਪਾਲ ਦਾ ਲੰਡਨ ’ਚ ਦੇਹਾਂਤ

ਲੰਡਨ- ਭਾਰਤੀ ਮੂਲ ਦੇ ਉੱਘੇ ਬਰਤਾਨਵੀ ਕਾਰੋਬਾਰੀ, ਸਮਾਜਸੇਵੀ ਅਤੇ ਹਾਊਸ ਆਫ ਲਾਰਡਜ਼ ਦੇ ਮੈਂਬਰ, ਲਾਰਡ ਸਵਰਾਜ ਪਾਲ ਦਾ ਵੀਰਵਾਰ ਸ਼ਾਮ ਨੂੰ ਲੰਡਨ ਵਿੱਚ 94 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਯੂਕੇ ਆਧਾਰਿਤ Caparo Group of industries ਦੇ ਸੰਸਥਾਪਕ ਲਾਰਡ ਪਾਲ ਨੂੰ ਹਾਲ ਹੀ ਵਿੱਚ ਬਿਮਾਰ ਹੋਣ ਮਗਰੋਂ ਹਸਪਤਾਲ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ X ’ਤੇ ਆਪਣੀ ਸੰਵੇਦਨਾ ਪ੍ਰਗਟ ਕਰਦਿਆਂ ਕਿਹਾ, ‘‘ਸ੍ਰੀ ਸਵਰਾਜ ਪਾਲ ਜੀ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਯੂਕੇ ਵਿੱਚ ਉਦਯੋਗ, ਪਰਉਪਕਾਰ ਅਤੇ ਜਨਤਕ ਸੇਵਾਵਾਂ ਵਿੱਚ ਉਨ੍ਹਾਂ ਦਾ ਯੋਗਦਾਨ ਅਤੇ ਭਾਰਤ ਨਾਲ ਨੇੜਲੇ ਸਬੰਧਾਂ ਲਈ ਉਨ੍ਹਾਂ ਦੇ ਅਟੁੱਟ ਸਮਰਥਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮੈਂ ਸਾਡੀਆਂ ਬਹੁਤ ਸਾਰੀਆਂ ਮੁਲਾਕਾਤਾਂ ਨੂੰ ਪਿਆਰ ਨਾਲ ਯਾਦ ਕਰਦਾ ਹਾਂ। ਉਨ੍ਹਾਂ ਦੇ ਪਰਿਵਾਰ ਪ੍ਰਤੀ ਸੰਵੇਦਨਾ।’’

ਲਾਰਡ ਪਾਲ ਦਾ ਜਨਮ 18 ਫਰਵਰੀ, 1931 ਨੂੰ ਜਲੰਧਰ ਵਿੱਚ ਹੋਇਆ ਸੀ ਅਤੇ ਇੱਥੇ ਹੀ ਉਨ੍ਹਾਂ ਆਪਣੀ ਹਾਈ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ 1949 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਸਾਇੰਸ ਦੀ ਬੈਚੂਲਰ ਡਿਗਰੀ ਕੀਤੀ ਅਤੇ ਫਿਰ ਅਗਲੇਰੀ ਪੜ੍ਹਾਈ ਲਈ ਯੂਐੱਸਏ ਚਲੇ ਗਏ।

Related posts

ਗ਼ੈਰਰਸਮੀ ‘Whatsapp Group’ ਜ਼ਰੀਏ ਜੂਨੀਅਰ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਨਾ ‘ਰੈਗਿੰਗ’ ਮੰਨਿਆ ਜਾਵੇਗਾ: ਯੂਜੀਸੀ

On Punjab

ਅਜੈ ਕੁਮਾਰ ਭੱਲਾ ਨੇ ਮਨੀਪੁਰ ਦੇ ਰਾਜਪਾਲ ਵਜੋਂ ਹਲਫ਼ ਲਿਆ

On Punjab

10 ਦਿਨਾਂ ਤੋਂ ਲਗਾਤਾਰ 5 ਡਿਗਰੀ ਤਾਪਮਾਨ ‘ਚ ਡਿਊਟੀ ਕਰ ਰਿਹਾ ਸੀ ਡਾਕਟਰ, ਹੋਈ ਮੌਤ

On Punjab