PreetNama
ਸਿਹਤ/Health

ਐਲਰਜੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਮਾਨਸਿਕ ਸਿਹਤ ਨਾਲ ਲੈਣਾ-ਦੇਣਾ ਨਹੀਂ- ਸਟੱਡੀ ਦਾ ਦਾਅਵਾ

ਐਲਰਜੀ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਅਸਥਮਾ, ਦਾਦ (ਖੁਜਲੀ) ਤੇ ਜ਼ਿਆਦਾ ਬੁਖਾਰ ਦਾ ਮਾਨਸਿਕ ਸਿਹਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬਰਤਾਨੀਆ ਦੀ ਬ੍ਰਿਸਟਲ ਯੂਨੀਵਰਸਿਟੀ ਦੀ ਅਗਵਾਈ ’ਚ ਕੀਤੀ ਖੋਜ ’ਚ ਇਹ ਜਾਣਕਾਰੀ ਦਿੱਤੀ ਗਈ ਹੈ।

ਇਸ ਖੋਜ ਦੇ ਨਤੀਜੇ ਜਰਨਲ ‘ਕਲੀਨੀਕਲ ਐਂਡ ਐਕਸਪੈਰੀਮੈਂਟਲ ਐਲਰਜੀ’ ’ਚ ਪ੍ਰਕਾਸ਼ਿਤ ਕੀਤੇ ਗਏ ਹਨ। ਜਦਕਿ ਪਿਛਲੀਆਂ ਖੋਜਾਂ ’ਚ ਕਿਹਾ ਗਿਆ ਸੀ ਕਿ ਇਨ੍ਹਾਂ ਦੋਵਾਂ ਤਰ੍ਹਾਂ ਦੀਆਂ ਬਿਮਾਰੀਆਂ ’ਚ ਕੋਈ ਸਬੰਧ ਹੈ ਜਾਂ ਨਹੀਂ, ਇਹ ਸਥਾਪਤ ਹੀਂ ਹੋ ਸਕਿਆ। ਕਰੀਬ 12 ਹਜ਼ਾਰ ਤੋਂ ਲੈ ਕੇ ਸਾਢੇ ਤਿੰਨ ਲੱਖ ਲੋਕਾਂ ਦਾ ਵੱਡੇ ਸੈਂਪਲ ’ਤੇ ਇਹ ਪ੍ਰਯੋਗ ਕੀਤਾ ਗਿਆ ਹੈ। ਡਾ. ਬੁਡੂ ਐਗਰੀ ਨੇ ਕਿਹਾ ਕਿ ਐਲਰਜੀ ਨਾਲ ਜੁਡ਼ੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਪ੍ਰੇਰਣਾ ਦਿੱਤੇ ਜਾਣ ਦੀ ਲੋਡ਼ ਪੈਂਦੀ ਹੈ। ਇਸ ਨਾਲ ਇਸਦਾ ਇਲਾਜ ਆਸਾਨ ਹੋ ਸਕੇਗਾ।

ਬ੍ਰਿਸਟਲ ਮੈਡੀਕਲ ਸਕੂਲ ਦੇ ਖੋਜਕਰਤਾਵਾਂ ਨੇ ਪਾਪੂਲੇਸ਼ਨ ਹੈਲਥ ਸਾਇੰਸਿਜ ਐਂਡ ਸਕੂਲ ਆਫ ਸਾਈਕੋਲਾਜੀ ਸਾਈਂਸ ਦੇ ਵਿਗਿਆਨੀਆਂ ਦੀ ਮਦਦ ਨਾਲ ਖੋਜ ’ਚ ਕਿਹਾ ਕਿ ਡਿਪ੍ਰੈਸ਼ਨ, ਬਾਇਪੋਲਰ ਡਿਸਆਰਡਰ ਦੇ ਕਾਰਨ ਐਲਰਜੀ ਨਾਲ ਸਬੰਧਤ ਬਿਮਾਰੀ ਹੋਣ ਦਾ ਸ਼ੱਕ ਰਹਿੰਦਾ ਹੈ।

Related posts

ਟਾਈਫਾਈਡ ਨੂੰ ਠੀਕ ਕਰਦੀ ਹੈ ਮੁੰਗੀ ਦੀ ਦਾਲ…

On Punjab

ਕੈਂਸਰ ਨਹੀਂ ਸੀ, ਪਰ ਡਾਕਟਰਾਂ ਐਵੇਂ ਹੀ ਕਰ ਦਿੱਤੀ ਕੀਮੋਥੈਰੇਪੀ !

On Punjab

Hindustan Unilever ਦਾ ਐਲਾਨ, Fair & Lovely ਕ੍ਰੀਮ ਤੋਂ ਹਟਾ ਦਿੱਤਾ ਜਾਵੇਗਾ ਇਹ ਸ਼ਬਦ, ਜਾਣੋ ਕਾਰਨ

On Punjab