PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਐਲਬਾ ਸਮੈਰੀਗਲੀਓ ਚੰਡੀਗੜ੍ਹ ਲਈ ਨਵੀਂ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨਿਯੁਕਤ

ਚੰਡੀਗੜ੍ਹ- ਐਲਬਾ ਸਮੈਰੀਗਲੀਓ ਨੇ ਚੰਡੀਗੜ੍ਹ ਵਿੱਚ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਉਹ ਚਾਰ ਭਾਰਤੀ ਰਾਜਾਂ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਉੱਤਰਾਖੰਡ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਯੂ.ਕੇ. ਦੀ ਨੁਮਾਇੰਦਗੀ ਕਰਨਗੇ। ਐਲਬਾ ਇੱਕ ਕੂਟਨੀਤਕ (diplomat) ਹੈ ਜਿਸ ਕੋਲ ਵਿਦੇਸ਼ਾਂ ਅਤੇ ਲੰਡਨ ਵਿੱਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਵਿੱਚ ਤਜਰਬਾ ਹੈ। ਉਸ ਦੀਆਂ ਪਿਛਲੀਆਂ ਨਿਯੁਕਤੀਆਂ ਵਿੱਚ ਮੌਂਟਸੇਰਾਤ ਸ਼ਾਮਲ ਹੈ, ਜਿੱਥੇ ਉਸ ਨੇ ਪ੍ਰੋਗਰਾਮਾਂ ਅਤੇ ਦਫ਼ਤਰ ਦੀ ਮੁਖੀ ਵਜੋਂ ਸੇਵਾ ਕੀਤੀ ਨਾਲ ਹੀ ਕੈਰੇਬੀਅਨ ਅਤੇ ਦੱਖਣੀ ਏਸ਼ੀਆ ਵਿੱਚ ਹੋਰ ਅਹੁਦਿਆਂ ’ਤੇ ਵੀ ਕੰਮ ਕੀਤਾ।

ਲੰਡਨ ਵਿੱਚ, ਉਸ ਨੇ ਵਿਕਾਸ, ਲੋਕਤੰਤਰੀ ਸ਼ਾਸਨ, ਸੁਰੱਖਿਆ ਸਹਿਯੋਗ ਅਤੇ ਮਨੁੱਖੀ ਅਧਿਕਾਰਾਂ ’ਤੇ ਕੇਂਦਰਿਤ ਕਈ ਨੀਤੀ ਖੇਤਰਾਂ ’ਤੇ ਕੰਮ ਕੀਤਾ ਹੈ।ਐਲਬਾ ਨੇ ਲੰਡਨ ਸਕੂਲ ਆਫ਼ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ ਤੋਂ ਕੌਮਾਂਤਰੀ ਵਿਕਾਸ ਵਿੱਚ ਬੀ.ਐਸ.ਸੀ. (BSc), ਯੂਨੀਵਰਸਿਟੀ ਆਫ਼ ਐਬਰਡੀਨ ਤੋਂ ਐਮ.ਏ. (MA), ਅਤੇ ਸੀਏਨਾ ਯੂਨੀਵਰਸਿਟੀ ਤੋਂ ਰਾਜਨੀਤੀ ਵਿੱਚ ਪੋਸਟ ਗ੍ਰੈਜੂਏਟ ਡਿਗਰੀ ਪ੍ਰਾਪਤ ਕੀਤੀ ਹੈ।

Related posts

ਭਵਾਨੀ ਦੀਕਸ਼ਾ ਵਿਰਾਮਣਾ 2024: ਤਕਨੀਕ ਸਹੀ ਵਰਤੋਂ ਕਰਦਿਆਂ 10 ਲਾਪਤਾ ਬੱਚਿਆਂ ਨੂੰ ਲੱਭਿਆ

On Punjab

ਟਰੰਪ ਨੇ 2 ਅਪ੍ਰੈਲ ਤੋਂ ਭਾਰਤ ਅਤੇ ਚੀਨ ਦੇ ਖ਼ਿਲਾਫ਼ ਪਰਸਪਰ ਟੈਕਸ ਦਾ ਐਲਾਨ ਕੀਤਾ

On Punjab

ਨਾਈਜੀਰੀਅਨ ਲੋਕ ਹੁਣ ਚਲਾ ਸਕਦੇ ਹਨ ਟਵਿੱਟਰ, 7 ਮਹੀਨਿਆਂ ਬਾਅਦ ਹਟਾਈ ਗਈ ਪਾਬੰਦੀ

On Punjab