PreetNama
ਸਿਹਤ/Health

ਐਪਲ ਵਿਨੇਗਰ ਦੇ ਵਾਲਾਂ ਨੂੰ ਇਹ ਫਾਇਦੇ ਜਾਣ ਕੇ ਰਹਿ ਜਾਵੋਗੇ ਹੈਰਾਨ, ਚਮਕ ਦੇ ਨਾਲ ਹੇਅਰ ਗ੍ਰੋਥ ‘ਚ ਵੀ ਫਾਇਦੇਮੰਦ

ਤੁਸੀਂ ਆਪਣੇ ਵਾਲਾਂ ਨੂੰ ਸੰਘਣਾ ਅਤੇ ਨਰਮ ਬਣਾਉਣ ਲਈ ਸੇਬ ਦੇ ਸਿਰਕੇ(ਐਪਲ ਸਾਈਡਰ ਵਿਨੇਗਰ) ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਵਾਲਾਂ ਦੀ ਚਮਕ ਹਮੇਸ਼ਾ ਬਰਕਰਾਰ ਰੱਖੇਗਾ।

1. ਐਪਲ ਸਾਈਡਰ ਵਿਨੇਗਰ ਵਾਲਾਂ ਦੀ ਚਮਕ ਵਧਾਉਂਦੀ ਹੈ।ਇਹ ਵਾਲਾਂ ਦੇ ਕਿਊਟਲਿਕਸ ਨੂੰ ਨਰਮ ਕਰਦਾ ਹੈ। ਇਹ ਕਰਲ ਪਿਗਮੈਂਟ ਘੱਟ ਹੋਣ ਦੀ ਪ੍ਰਕਿਰਿਆ ਨੂੰ ਵੀ ਹੌਲੀ ਕਰ ਦਿੰਦਾ ਹੈ।

2. ਸ਼ੈਂਪੂ ਕਰਨ ਦੇ ਅਗਲੇ ਦਿਨ ਤੋਂ ਵਾਲ ਫਲੈਟ, ਬੇਜਾਨ ਅਤੇ ਚਿਪਚਿਪੇ ਹੋ ਜਾਂਦੇ ਹਨ। ਇਹ ਸਕੈਲਪਵਲੋਂ ਛੱਡੇ ਗਏ ਐਕਸਟਰਾ ਆਇਲ ਕਾਰਨ ਹੁੰਦਾ ਹੈ। ਐਪਲ ਸਾਈਡਰ ਵਿਨੇਗਰ ਸਕੈਲਪ ਤੋਂ ਵਧੇਰੇ ਤੇਲ ਕੱਢ ਕੇ ਵਾਲਾਂ ਨੂੰ ਵਾਲੀਅਮ ਦਿੰਦਾ ਹੈ।
3. ਇਸ ਨੂੰ ਅਪਲਾਈ ਕਰਨ ਨਾਲ ਸਕੈਲਪ ‘ਤੇ ਬੈਕਟਰੀਆ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ। ਇਹ ਈਚੀ ਸਕੈਲਪ ਅਤੇ ਡੈਂਡਰਫ ਤੋਂ ਪ੍ਰੇਸ਼ਾਨ ਲੋਕਾਂ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ।

4. ਐਪਲ ਸਾਈਡਰ ਸਿਰਕੇ ਨੂੰ ਸ਼ੈਂਪੂ ਜਾਂ ਤੇਲ ਨਾਲ ਮਿਲਾ ਕੇ ਸਕੈਲਪ ‘ਤੇ ਲਗਾਉਣ ਨਾਲ ਹੇਅਰ ਗ੍ਰੋਥ ‘ਚ ਕਾਫ਼ੀ ਵਾਧਾ ਹੁੰਦਾ ਹੈ। ਇਹ ਸਕੈਲਪ ਦੇ ਪੋਰਸ ਖੋਲ੍ਹਦਾ ਹੈ, ਜਿਸ ਨਾਲ ਵਾਲਾਂ ਨੂੰ ਤੇਜ਼ੀ ਨਾਲ ਪੋਸ਼ਣ ਮਿਲਦਾ ਹੈ।

Related posts

Water Hyssop Benefits : ਇਕਾਗਰਤਾ ਵਧਾਉਣ ਤੇ ਦਿਮਾਗ਼ ਨੂੰ ਤੇਜ਼ ਕਰਨ ਲਈ ਰੋਜ਼ਾਨਾ ਇਸ ਇਕ ਚੀਜ਼ ਨੂੰ ਦੁੱਧ ਵਿਚ ਮਿਲਾ ਕੇ ਪੀਓ

On Punjab

ਸਰਦੀਆਂ ‘ਚ ਮੂਲੀ ਖਾਣ ਨਾਲ ਦੂਰ ਹੁੰਦੀਆਂ ਹਨ ਇਹ 4 ਸਮੱਸਿਆਵਾਂ, ਤੁਸੀਂ ਵੀ ਅਜ਼ਮਾਓ

On Punjab

ਡੈਲਟਾ ਨੂੰ ਬਹੁਤ ਤੇਜ਼ੀ ਨਾਲ ਪਛਾੜ ਰਿਹੈ ਓਮੀਕ੍ਰੋਨ : ਡਬਲਯੂਐੱਚਓ

On Punjab