PreetNama
ਸਮਾਜ/Social

ਐਂਟੀਵਾਇਰਸ ਸਾਫਟਵੇਅਰ McAfee ਦੇ ਫਾਊਂਡਰ ਜੌਨ ਡੇਵਿਡ ਮੈਕੇਫੀ ਨੇ ਕੀਤੀ ਆਤਮਹੱਤਿਆ

ਬਾਰਸੀਲੋਨਾ ਨੇੜੇ ਜੇਲ੍ਹ ਦੀ ਇਕ ਕੋਠੜੀ ਦੇ ਬਾਹਰ ਐਂਟੀਵਾਇਰਸ ਸਾਫਟਵੇਅਰ ਨਿਰਮਾਤਾ, John McAfee ਸਰਕਾਰੀ ਅਧਿਕਾਰੀਆਂ ਨੂੰ ਮ੍ਰਿਤ ਹਾਲਤ ‘ਚ ਮਿਲੇ। ਇਸ ਘਟਨਾ ਤੋਂ ਕੁਝ ਦੇਰ ਪਹਿਲਾਂ ਹੀ ਅਦਾਲਤ ਨੇ ਉਨ੍ਹਾਂ ਨੂੰ ਅਮਰੀਕਾ ਹਵਾਲੇ ਕਰਨ ਦੀ ਮਨਜ਼ੂਰੀ ਦਿੱਤੀ ਸੀ ਜਿੱਥੇ ਉਹ ਟੈਕਸ ਚੋਰੀ ਮਾਮਲੇ ‘ਚ ਲੋੜੀਂਦੇ ਹਨ। ਕੈਟਾਲੋਨੀਆ ‘ਚ ਜੇਲ੍ਹ ਵਿਵਸਥਾ ਦੀ ਮਹਿਲਾ ਤਰਜਮਾਨ ਨੇ ਦੱਸਿਆ, ’75 ਸਾਲਾ ਮੈਕੇਫੀ ਨੇ ਜੇਲ੍ਹ ‘ਚ ਆਤਮਹੱਤਿਆ ਕਰ ਲਈ।’

20 ਜੂਨ ਨੂੰ ਉਨ੍ਹਾਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਫਾਦਰਜ਼ ਡੇਅ ਮੌਕੇ ਸ਼ੁਭਕਾਮਨਾਵਾਂ ਦਿੱਤੀਆਂ ਸਨ। ਇਸ ਟਵੀਟ ‘ਚ ਉਨ੍ਹਾਂ ਹੈਸ਼ਟੈਗ ਫ੍ਰੀ ਜੌਨ ਮੈਕੇਫੀ ਲਗਾਇਆ ਸੀ ਤੇ ਇਕ ਪੱਤਰ ਪੋਸਟ ਕੀਤਾ ਸੀ। ਇਸ਼ ਤੋਂ ਪਹਿਲਾਂ 16 ਜੂਨ ਨੂੰ ਟਵੀਟ ‘ਚ ਲਿਖਿਾ ਹੈ- ਅਮਰੀਕਾ ਦਾ ਮੰਨਣਾ ਹੈ ਕਿ ਮੈਂ ਕ੍ਰਿਪਟੋ ਲੁਕਾਇਆ। ਕਾਸ਼ ਅਜਿਹਾ ਕਰਦਾ ਪਰ ਇਹ ਟੀਮ ਮੈਕੇਫੀ ਦੇ ਹੱਥੋਂ ਖ਼ਤਮ ਹੋ ਗਿਆ ਤੇ ਬਾਕੀ ਦੀ ਮੇਰੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਮੇਰੇ ਮਿੱਤਰ ਵੀ ਐਸੋਸੀਏਸ਼ਨ ਖ਼ਤਮ ਹੋਣ ਦੇ ਖਦਸ਼ੇ ਕਾਰਨ ਦੂਰ ਹੋ ਗਏ। ਮੇਰੇ ਕੋਲ ਕੁਝ ਨਹੀਂ ਹੈ।

Related posts

ਅਮਿਤਾਭ ਬੱਚਨ ਵੱਲੋਂ ਐਕਸ ’ਤੇ ‘ਆਪ੍ਰੇਸ਼ਨ ਸਿੰਦੂਰ’ ਦੀ ਸ਼ਲਾਘਾ, ਕਿਹਾ ਪਹਿਲਗਾਮ ਹਮਲੇ ਨੂੰ ਨਹੀਂ ਭੁੱਲ ਸਕਦੇ

On Punjab

ਘਰ ਦੀ ਜ਼ਮੀਨ ‘ਚੋਂ ਨਿਕਲੇ ਦਰਜਨ ਤੋਂ ਵੱਧ ਕੋਬਰਾ ਸੱਪ, ਘਰ ਵਾਲਿਆਂ ਦੇ ਸੁੱਕੇ ਸਾਹ

On Punjab

ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੂੰ ਮੋਦੀ ਤੇ ਸ਼ਾਹ ਦੇ ਬਰਾਬਰ ਦੀ ਸੁਰੱਖਿਆ

On Punjab