PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਏਸ਼ੀਆ ਕੱਪ 2025: ਭਾਰਤ ਦੀ ਖ਼ਿਤਾਬੀ ਜਿੱਤ ਵਿੱਚ ਜਲੰਧਰ ਦੇ ਸਿਤਾਰਿਆਂ ਦੀ ਅਹਿਮ ਭੂਮਿਕਾ

ਨਵੀਂ ਦਿੱਲੀ- ਭਾਰਤ ਨੇ ਏਸ਼ੀਆ ਕੱਪ 2025 ਦਾ ਖ਼ਿਤਾਬ ਜਿੱਤ ਲਿਆ ਹੈ। ਇਸ ਦੌਰਾਨ ਰੋਮਾਂਚਕ ਜਿੱਤ ਹਾਸਲ ਕਰਨ ਵਿੱਚ ਜਲੰਧਰ ਦੇ ਖਿਡਾਰੀਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਭਾਰਤੀ ਹਾਕੀ ਵਿੱਚ ਇਸ ਜ਼ਿਲ੍ਹੇ ਦੀ ਲਗਾਤਾਰ ਵਿਰਾਸਤ ਪੂਰੀ ਤਰ੍ਹਾਂ ਨਜ਼ਰ ਆਈ ਹੈ। ਜਲੰਧਰ ਨਾਲ ਸਬੰਧਤ ਸਾਬਕਾ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ ਅਤੇ ਸੁਖਜੀਤ ਸਿੰਘ ਜੇਤੂ ਟੀਮ ਦਾ ਹਿੱਸਾ ਸਨ। ਸੁਖਜੀਤ ਸਿੰਘ ਨੇ ਕੋਰੀਆ ਦੇ ਖ਼ਿਲਾਫ਼ ਫਾਈਨਲ ਵਿੱਚ ਇੱਕ ਅਹਿਮ ਸ਼ੁਰੂਆਤੀ ਗੋਲ ਕਰਕੇ ਉੱਤਮ ਪ੍ਰਦਰਸ਼ਨ ਕੀਤਾ।

ਸੁਖਜੀਤ ਦਾ ਸਫ਼ਰ ਖਾਸ ਤੌਰ ’ਤੇ ਪ੍ਰੇਰਨਾਦਾਇਕ ਰਿਹਾ ਹੈ। ਕੁਝ ਸਾਲ ਪਹਿਲਾਂ ਅਧਰੰਗ (partial paralysis) ਤੋਂ ਪੀੜਤ ਹੋਣ ਦੇ ਬਾਵਜੂਦ, ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਪਿਛਲੇ ਸਾਲ ਓਲੰਪਿਕ ਵਿੱਚ ਸ਼ੁਰੂਆਤ ਕੀਤੀ ਅਤੇ ਭਾਰਤ ਲਈ ਇੱਕ ਮੈਡਲ ਹਾਸਲ ਕੀਤਾ। ਏਸ਼ੀਆ ਕੱਪ ਦੇ ਫਾਈਨਲ ਵਿੱਚ ਵੀ ਉਸ ਨੇ ਇੱਕ ਵਾਰ ਫਿਰ ਆਪਣੀ ਯੋਗਤਾ ਸਾਬਤ ਕੀਤੀ।

Related posts

ਕੋਰੋਨਾ ਵਾਇਰਸ: ਹੁਣ ਬਾਹਰੋਂ ਆਉਣ ਵਾਲੇ ਯਾਤਰੀਆਂ ਦੀ ਹੋਵੇਗੀ ਜਾਂਚ

On Punjab

Mann Ki Baat Highlights : ਪੀਐੱਮ ਮੋਦੀ ਬੋਲੇ- ਦਿੱਲੀ ‘ਚ 26 ਜਨਵਰੀ ਨੂੰ ਤਿਰੰਗੇ ਦੇ ਅਪਮਾਨ ਨਾਲ ਪੂਰਾ ਦੇਸ਼ ਦੁਖੀ

On Punjab

ਅਮਰੀਕਾ ਨੇ ਰਚਿਆ ਇਤਿਹਾਸ, SpaceX-NASA ਦਾ ਹਿਊਮਨ ਸਪੇਸ ਮਿਸ਼ਨ ਲਾਂਚ

On Punjab