PreetNama
ਖੇਡ-ਜਗਤ/Sports News

ਏਸ਼ੀਅਨ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤ ਕੇ ਸੁਨੀਲ ਕੁਮਾਰ ਨੇ ਰਚਿਆ ਇਤਿਹਾਸ

sunil kumar wins: ਭਾਰਤ ਦੇ ਸੁਨੀਲ ਕੁਮਾਰ ਨੇ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਮੰਗਲਵਾਰ ਨੂੰ ਗ੍ਰੀਕੋ ਰੋਮਨ ਦੇ ਫਾਈਨਲ ਵਿੱਚ ਸੋਨੇ ਦਾ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਸੁਨੀਲ ਗਰੇਕੋ ਰੋਮਨ ਵਿੱਚ ਸੋਨ ਤਮਗਾ ਜਿੱਤਣ ਵਾਲਾ ਤੀਜਾ ਭਾਰਤੀ ਖਿਡਾਰੀ ਬਣ ਗਿਆ ਹੈ। ਰੋਮ ਰੈਂਕਿੰਗ ਲੜੀ ‘ਚ ਚਾਂਦੀ ਦੇ ਤਗਮਾ ਜੇਤੂ ਸੁਨੀਲ ਨੇ ਫਾਈਨਲ ਵਿੱਚ ਇੱਕ ਪਾਸੜ ਮੈਚ ਵਿੱਚ ਕਿਰਗਿਸਤਾਨ ਦੇ ਅਜਤ ਸਾਲਿਦਿਨੋਚਵ ਨੂੰ 5-0 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਸੁਨੀਲ ਨੂੰ ਸਾਲ 2019 ‘ਚ ਫਾਈਨਲ ਵਿੱਚ ਹਾਰਨ ਤੋਂ ਬਾਅਦ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ ਸੀ। ਪਰ ਇਸ ਵਾਰ ਉਹ ਆਪਣੇ ਤਮਗੇ ਦਾ ਰੰਗ ਬਦਲਣ ਵਿੱਚ ਕਾਮਯਾਬ ਰਹੇ ਹਨ। ਸੁਨੀਲ ਨੇ ਵੀ ਗ੍ਰੇਕੋ ਰੋਮਨ ਵਿੱਚ ਸੋਨ ਤਗਮਾ ਜਿੱਤ ਕੇ ਭਾਰਤ ਦੇ 27 ਸਾਲਾਂ ਦੇ ਸੋਕੇ ਨੂੰ ਖਤਮ ਕੀਤਾ ਹੈ। ਸੁਨੀਲ ਤੋਂ ਪਹਿਲਾਂ ਪੱਪੂ ਯਾਦਵ ਨੇ ਗਰੇਕੋ ਰੋਮਨ ਵਿੱਚ ਸੋਨੇ ਦੇ ਤਗਮੇ ਜਿੱਤੇ ਸਨ।

ਸੁਨੀਲ ਨੇ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ਵਿੱਚ ਜਾਪਾਨ ਦੇ ਤਾਕਾਹੀਰੋ ਸੁਰੁਦਾ ਨੂੰ 8-2 ਨਾਲ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ ਸੀ। ਸੈਮੀਫਾਈਨਲ ਵਿੱਚ ਉਸਨੇ ਕਜ਼ਾਕਿਸਤਾਨ ਦੇ ਅਜਮਾਤ ਕੁਸਤਾਬਾਯੇਵ ਨੂੰ 12-8 ਨਾਲ ਹਰਾਇਆ ਅਤੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਸੋਨ ਤਮਗਾ ਜੇਤੂ ਸੁਨੀਲ ਕੁਮਾਰ ਨੇ ਕਿਹਾ, “ਮੈਂ ਅੱਜ ਭਾਰਤ ਲਈ ਪਹਿਲਾ ਸੋਨ ਤਗਮਾ ਜਿੱਤ ਕੇ ਬਹੁਤ ਖੁਸ਼ ਹਾਂ। ਮੈਂ ਆਪਣੀ ਤਕਨੀਕ ਉੱਤੇ ਸਖਤ ਮਿਹਨਤ ਕੀਤੀ ਸੀ। ਹੁਣ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਕਿ ਮੈਂ ਪਿੱਛਲੇ ਸਾਲ ਫਾਈਨਲ ‘ਚ ਪ੍ਰਦਰਸ਼ਨ ਦੇ ਮੁਕਾਬਲੇ ਇਸ ਵਾਰ ਚੰਗਾ ਪ੍ਰਦਰਸ਼ਨ ਕੀਤਾ ਹੈ।” ਸੁਨੀਲ ਦੇ ਇਤਿਹਾਸਕ ਸੋਨੇ ਤਗਮੇ ਤੋਂ ਪਹਿਲਾਂ ਅਰਜੁਨ ਹਲਲਾਕੁਰਕੀ (55 ਕਿਲੋਗ੍ਰਾਮ) ਨੇ ਕਾਂਸੀ ਤਮਗਾ ਮੁਕਾਬਲੇ ਵਿੱਚ ਕੋਰੀਆ ਦੇ ਡੋਂਗਯੋਕ ਨੂੰ 7-4 ਨਾਲ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ। ਹਾਲਾਂਕਿ, ਮਿਹਰ ਸਿੰਘ ਨੂੰ 130 ਕਿਲੋ ਦੇ ਕਾਂਸੀ ਤਮਗੇ ਦੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਮੇਹਰ ਨੂੰ ਕਾਂਸੀ ਤਗਮੇ ਦੇ ਮੈਚ ਵਿੱਚ ਕਿਰਗਿਸਤਾਨ ਦੇ ਰੋਮਨ ਕਿਮ ਖ਼ਿਲਾਫ਼ 2-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦਿਨ ਦੇ ਪਹਿਲੇ ਕੁਆਲੀਫਿਕੇਸ਼ਨ ਮੈਚ ਵਿੱਚ ਸਾਜਨ ਨੂੰ ਕਿਰਗਿਸਤਾਨ ਦੇ ਪਹਿਲਵਾਨ ਰੇਨਾਟ ਇਲਿਆਜ਼ੂਲੂ ਖਿਲਾਫ 6-9 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸਚਿਨ ਰਾਣਾ (63 ਕਿਲੋ) ਨੇ ਫਾਈਨਲ -16 ਵਿੱਚ ਕਜ਼ਾਕਿਸਤਾਨ ਦੇ ਟਾਈਨਰ ਸ਼ਾਰਸ਼ੇਨਬੇਕੋਵ ਨੂੰ 6-0 ਨਾਲ ਹਰਾਇਆ। ਪਰ ਆਖਰੀ -8 ਵਿੱਚ, ਉਹ ਇਲਮੂਰਤ ਤਸਮੁਰਾਦੋਵ ਤੋਂ 0-8 ਨਾਲ ਹਾਰ ਗਿਆ। ਰਾਣਾ ਦੇ ਵਿਰੋਧੀ ਦੇ ਫਾਈਨਲ ਵਿੱਚ ਪੁਹੰਚਣ ਨਾਲ ਉਸ ਨੂੰ ਰੇਪਚੇਜ ਵਿੱਚ ਦਾਖਲ ਹੋਣ ਦਾ ਮੌਕਾ ਮਿਲਿਆ। ਪਰ ਉਸ ਨੂੰ ਰੇਪਚੇਜ ਵਿੱਚ ਕਜ਼ਾਕਿਸਤਾਨ ਦੇ ਯੇਰਨੂਰ ਫਿਦਾਖਮੇਤੋਵ ਤੋਂ 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

Related posts

Tokyo Olympics 2020 : ਪੀਐੱਮ ਮੋਦੀ ਖਿਡਾਰੀਆਂ ਦੇ ਰਵਾਨਾ ਹੋਣ ਤੋਂ ਪਹਿਲਾਂ 13 ਜੁਲਾਈ ਨੂੰ ਵਰਚੂਅਲ ਗੱਲਬਾਤ ਕਰਕੇ ਦੇਣਗੇ ਸ਼ੁੱਭਕਾਮਨਾਵਾਂ

On Punjab

Argentina Open Tennis : ਰੂਡ ਤੇ ਸ਼ਵਾਰਟਜਮੈਨ ਅਰਜਨਟੀਨਾ ਓਪਨ ਟੈਨਿਸ ਦੇ ਫਾਈਨਲ ‘ਚ ਪੁੱਜੇ

On Punjab

ਉਲਟਫੇਰ ਦਾ ਸ਼ਿਕਾਰ ਹੋਈ ਓਲੰਪਿਕ ਮੈਡਲ ਜੇਤੂ ਸਾਕਸ਼ੀ

On Punjab