PreetNama
ਸਮਾਜ/Social

ਏਅਰਫੋਰਸ ਜਵਾਨ ਨੇ ਖੁਦ ਨੂੰ ਮਾਰੀ ਗੋਲ਼ੀ

ਸੋਲਨਇੱਥੋਂ ਦੀ ਕਸੌਲੀ ਛਾਉਣੀ ‘ਚ ਏਅਰ ਫੋਰਸ ‘ਚ ਤਾਇਨਾਤ ਜਵਾਨ ਨੇ ਆਪਣੇ ਹੀ ਹਥਿਆਰ ‘ਚ ਗੋਲ਼ੀ ਮਾਰ ਆਪਣੀ ਜ਼ਿੰਦਗੀ ਨੂੰ ਹੀ ਖ਼ਤਮ ਕਰ ਲਿਆ। ਮਿਲੀ ਜਾਣਕਾਰੀ ਮੁਤਾਬਕਰਾਤ ਨੂੰ ਜਵਾਨ ਆਪਣੇ ਕਮਰੇ ‘ਚ ਗਿਆ। ਕੁਝ ਹੀ ਦੇਰ ‘ਚ ਗੋਲ਼ੀ ਚੱਲਣ ਦੀ ਆਵਾਜ਼ ਆਈ। ਇਸ ਨੂੰ ਸੁਣ ਹੋਰ ਲੋਕ ਉਸ ਦੇ ਕਮਰੇ ‘ਚ ਗਏ ਤਾਂ ਵੇਖਿਆ ਕਿ ਲੀਡਿੰਗ ਏਅਰਕ੍ਰਾਫਟਮੈਨ ਕ੍ਰਿਸ਼ਨ ਨੰਦਾ ਚੌਧਰੀ ਖੂਨ ਨਾਲ ਲਿਬੜਿਆ ਪਿਆ ਸੀ।

ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਕ੍ਰਿਸ਼ਨ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਲਨ ਦੇ ਸਿਵਲ ਹਸਪਤਾਲ ‘ਚ ਕ੍ਰਿਸ਼ਨ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਜਵਾਨ 24 ਸਾਲ ਦਾ ਤੇ ਗੋਮਤੀਤ੍ਰਿਪੁਰਾ ਦਾ ਰਹਿਣ ਵਾਲਾ ਹੈ। ਪੁਲਿਸ ਜਵਾਨ ਦੀ ਖੁਦਕੁਸ਼ੀ ਦਾਂ ਅਸਲ ਵਜ੍ਹਾ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ।

Related posts

ਆਈਪੀਐੱਲ: ਪੰਜਾਬ ਕਿੰਗਜ਼ ਨੇ ਰਾਜਸਥਾਨ ਰੌਇਲਜ਼ ਨੂੰ 10 ਦੌੜਾਂ ਨਾਲ ਹਰਾਇਆ

On Punjab

ਇਟਲੀ ਵਿੱਚ ਮ੍ਰਿਤਕ ਜਵਾਨਾਂ ਦੀਆਂ ਦੇਹਾਂ ਭਾਰਤ ਲਿਆਉਣ ਲਈ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰੀ ਤੱਕ ਪਹੁੰਚ ਕੀਤੀ

On Punjab

ਸਪੈਸ਼ਲ ਅਪਰੇਸ਼ਨ ਸੈੱਲ ਵੱਲੋਂ ਬੱਬਰ ਖ਼ਾਲਸਾ ਦੇ ਤਿੰਨ ਦਹਿਸ਼ਤੀ ਗ੍ਰਿਫ਼ਤਾਰ

On Punjab