PreetNama
ਰਾਜਨੀਤੀ/Politics

“ਉਹ ਦਿਨ ਦੂਰ ਨਹੀਂ ਜਦੋਂ ਦਿੱਲੀ ‘ਚ ਵਾਪਿਸ ਆਵੇਗਾ ਮੁਗਲ ਰਾਜ :” ਤੇਜਸ਼ਵੀ ਸੂਰਿਆ

suryas statement shaheen bagh: ਰਾਸ਼ਟਰਪਤੀ ਦੇ ਲੋਕ ਸਭਾ ਨੂੰ ਸੰਬੋਧਨ ਕਰਨ ਲਈਧੰਨਵਾਦ ਦੇ ਪ੍ਰਸਤਾਵ ‘ਤੇ ਵਿਚਾਰ ਵਟਾਂਦਰੇ ਵਿੱਚ ਹਿੱਸਾ ਲੈਂਦਿਆਂ, ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਤੇਜਸ਼ਵੀ ਸੂਰਿਆ ਨੇ ਬੁੱਧਵਾਰ ਨੂੰ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਦੇ ਵਿਰੋਧ’ ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ, “ਅੱਜ ਦਿੱਲੀ ਦੇ ਸ਼ਾਹੀਨ ਬਾਗ ਵਿੱਚ ਜੋ ਹੋ ਰਿਹਾ ਹੈ, ਉਹ ਸਾਨੂੰ ਇਹ ਅਹਿਸਾਸ ਕਰਵਾ ਰਿਹਾ ਹੈ ਕਿ ਜੇ ਇਸ ਦੇਸ਼ ਦਾ ਬਹੁਗਿਣਤੀ ਸਮਾਜ ਸੁਚੇਤ ਨਾ ਹੋਇਆ, ਭਾਰਤੀ ਦੇਸ਼ ਭਗਤ ਇਸ ਦੇ ਵਿਰੁੱਧ ਖੜੇ ਨਾ ਹੋਏ, ਤਾਂ ਉਹ ਦਿਨ ਦੂਰ ਨਹੀਂ, ਜਦੋਂ ਦਿੱਲੀ ‘ਚ ਵਾਪਿਸ ਮੁਗਲਾਂ ਦਾ ਰਾਜ ਆਵੇਗਾ।”

ਤੇਜਸ਼ਵੀ ਸੂਰਿਆ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਲੰਬੇ ਸਮੇਂ ਤੋਂ ਚੱਲ ਰਹੇ ਮਸਲਿਆਂ ਦਾ ਹੱਲ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੀ ਇਹ ਜਾਣਦਾ ਹੈ ਕਿ ਸੀ.ਏ.ਏ ਦਾ ਇੱਥੇ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਇਸ ਦੇ ਬਾਅਦ ਵੀ ਵਿਰੋਧ ਕੀਤਾ ਜਾ ਰਿਹਾ ਹੈ ਜੋ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਸੀ.ਏ.ਏ ਪਾਕਿਸਤਾਨ ਸਮੇਤ ਗੁਆਂਢੀ ਦੇਸ਼ਾਂ ਵਿੱਚ ਦੱਬੇ-ਕੁਚਲੇ ਘੱਟ ਗਿਣਤੀਆਂ ਵਾਲੇ ਲੋਕਾਂ ਨੂੰ ਨਾਗਰਿਕਤਾ ਦੇਣ ਦਾ ਕਾਨੂੰਨ ਹੈ।

ਪਰ ਵਿਰੋਧੀ ਧਿਰ ਇਸ ਦਾ ਵਿਰੋਧ ਕਰਕੇ ਉਨ੍ਹਾਂ ਨੂੰ ਨਾਗਰਿਕਤਾ ਮਿਲਣ ਤੋਂ ਰੋਕ ਰਿਹਾ ਹੈ। ਜਿਸ ਦੇ ਲਈ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਗੀਆਂ। ਸੰਸਦ ਮੈਂਬਰ ਨੇ ਕਿਹਾ ਕਿ ਵਿਰੋਧੀ ਧਿਰ ਅਜਿਹੇ ਮੁੱਦਿਆਂ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੀ, ਕਿਉਂਕਿ ਉਹ ਅਜਿਹੇ ਮੁੱਦਿਆਂ ਨੂੰ ਆਪਣੇ ਵੋਟ ਬੈਂਕ ਲਈ ਵਰਤਦੇ ਹਨ।

Related posts

ਡਿਕਸ਼ਨਰੀ ‘ਚ ਜੁੜਿਆ ਨਵਾਂ ਸ਼ਬਦ ‘Modilie’, ਰਾਹੁਲ ਨੇ ਮੋਦੀ ‘ਤੇ ਕੀਤਾ ਤਨਜ਼

On Punjab

ਪੁਰੀ ਦੇ ਜਗਨਨਾਥ ਮੰਦਰ ਵਿੱਚ ਗੁਪਤ ਕੈਮਰੇ ਨਾਲ ਆਇਆ ਇੱਕ ਵਿਅਕਤੀ ਕਾਬੂ

On Punjab

ਅਪਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨੇ 12 ਲੜਾਕੂ ਜਹਾਜ਼ ਗੁਆਏ: ਹਵਾਈ ਸੈਨਾ ਮੁਖੀ

On Punjab