PreetNama
ਖਾਸ-ਖਬਰਾਂ/Important News

ਈਰਾਨ ਕਦੇ ਵੀ ਪ੍ਰਮਾਣੂ ਹਥਿਆਰ ਹਾਸਲ ਨਹੀਂ ਕਰ ਸਕੇਗਾ’ : ਡੋਨਾਲਡ ਟਰੰਪ

trump tweet on Iran ਵਾਸ਼ਿੰਗਟਨ : ਅਮਰੀਕਾ ਅਤੇ ਈਰਾਨ ਵਿੱਚ ਚਲ ਰਹੇ ਆਪਸੀ ਵਿਵਾਦਾਂ ਕਰਨ ਕੁੱਝ ਦਿਨ ਪਹਿਲਾਂ ਹੀ ਅਮਰੀਕਾ ਵੱਲੋਂ ਬਹੁਤ ਵੱਡਾ ਕਦਮ ਚੁੱਕਿਆ ਗਿਆ ਸੀ ਜਿਸ ਵਿੱਚ ਬਗਦਾਦ ਦੇ ਹਵਾਈ ਅੱਡੇ ਕੋਲ ਡਰੋਨ ਨਾਲ ਹਮਲਾ ਕਰ ਕੇ ਈਰਾਨ ਦੇ ਸ਼ਕਤੀਸ਼ਾਲੀ ਮੇਜਰ ਜਨਰਲ ਕਾਸਿਮ ਸੁਲੇਮਾਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਦੋਵਾਂ ਦੇਸ਼ ਵਿਚਕਾਰ ਲਗਾਤਾਰ ਰੋਸ਼ ਵੱਧ ਦਾ ਜਾ ਰਿਹਾ ਹੈ, ਜਿਸ ਦੇ ਸਿੱਟੇ ਵੱਜੋਂ ਇਰਾਕੀ ਸੰਸਦ ਮੈਂਬਰ ਨੇ ਬਗਦਾਦ ‘ਚ ਅਮਰੀਕੀ ਡਰੋਨ ਹਮਲੇ ‘ਚ ਚੋਟੀ ਦੇ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਦੇ ਵਿਰੋਧ ਵਿੱਚ ਅਮਰੀਕੀ ਫੌਜੀਆਂ ਨੂੰ ਦੇਸ਼ ਤੋਂ ਬਾਹਰ ਕਰਨ ਲਈ ਇਕ ਪ੍ਰਸਤਾਵ ਪਾਸ ਕੀਤਾ ਹੈ। ਇਰਾਕੀ ਸੰਸਦ ਨੇ ਆਪਣੀ ਸਰਹੱਦ ਤੋਂ ਅਮਰੀਕੀ ਫੌਜੀਆਂ ਨੂੰ ਕੱਢਣ ਲਈ ਐਤਵਾਰ ਨੂੰ ਇਕ ਪ੍ਰਸਤਾਵ ਪਾਸ ਕੀਤਾ ਸੀ।

ਇਹ ਫੌਜੀ ਇਰਾਕ ‘ਚ ਇਸਲਾਮਿਕ ਸਟੇਟ ਸਮੂਹ ਨਾਲ ਲੜਨ ਲਈ ਸ਼ਾਸਨ ਦੀ ਮਦਦ ਲਈ ਤਾਇਨਾਤ ਕੀਤੇ ਗਏ ਸੀ। ਆਈ.ਐੱਸ. ਅੱਤਵਾਦੀ ਸੰਗਠਨ ਖਿਲਾਫ ਬਣੇ ਅੰਤਰਰਾਸ਼ਟਰੀ ਫੌਜੀ ਗਠਜੋੜ ਦੇ ਤਹਿਤ ਕਰੀਬ 5,000 ਅਮਰੀਕੀ ਫੌਜੀ ਇਰਾਕ ‘ਚ ਹਨ। ਇਰਾਕ ਦੀ ਇਸ ਕਾਰਵਾਈ ਨੂੰ ਦੇਖਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਕ ‘ਤੇ ‘ਬਹੁਤ ਵੱਡੀਆਂ’ ਪਾਬੰਦੀਆਂ ਲਗਾਏ ਜਾਣ ਦੀ ਸੋਮਵਾਰ ਨੂੰ ਚਿਤਾਵਨੀ ਦਿੱਤੀ। ਇਸ ਤੋਂ ਬਾਅਦ ਟਰੰਪ ਨੇ ਇਕ ਟਵੀਟ ਵੀ ਕੀਤਾ। ਜਿਸ ਵਿੱਚ ਉਨ੍ਹਾਂ ਕਿਹਾ- ‘ਈਰਾਨ ਕਦੇ ਵੀ ਪ੍ਰਮਾਣੂ ਹਥਿਆਰ ਹਾਸਲ ਨਹੀਂ ਕਰ ਸਕੇਗਾ।’

ਟਰੰਪ ਨੇ ਇਰਾਕੀ ਸੰਸਦ ਵੱਲੋਂ ਪਾਸ ਪ੍ਰਸਤਾਵ ਦੇ ਜਵਾਬ ਵਿੱਚ ਕਿਹਾ ਕਿ ‘ਅਸੀਂ ਉਦੋਂ ਤਕ ਇਰਾਕ ਤੋਂ ਆਪਣੀ ਨਹੀਂ ਪਰਤਾਂਗੇ ਜਦੋਂ ਤਕ ਕਿ ਉਹ ਈਰਾਨ ਸਾਨੂੰ ਇਸ ਦੇ ਲਈ ਭੁਗਤਾਨ ਨਹੀਂ ਕਰ ਦਿੰਦਾ।’ ਉਨ੍ਹਾਂ ਕਿਹਾ, ਉੱਥੇ ਸਾਡਾ ਬਹੁਤ ਲਾਗਤ ਨਾਲ ਤਿਆਰ ਕੀਤਾ ਗਿਆ ਹਵਾਈ ਟਿਕਾਣਾ ਹੈ। ਉਸ ਨੂੰ ਬਣਾਉਣ ‘ਚ ਅਰਬਾਂ ਡਾਲਰ ਲੱਗੇ ਸਨ। ਅਸੀਂ ਇਸ ਦੀ ਕੀਮਤ ਚੁਕਾਏ ਜਾਣ ਤਕ ਇਥੋਂ ਨਹੀਂ ਹਟਾਂਗੇ।’ ਹਾਲਾਂਕਿ ਟਰੰਪ ਨੇ ਉਸ ਹਵਾਈ ਟਿਕਾਣੇ ਦਾ ਨਾਂ ਨਹੀਂ ਦੱਸਿਆ. ਇਸ ਪ੍ਰਕਾਰ ਦੋਵਾਂ ਦੇਸ਼ ਦੀ ਗੱਲਾਂ ਤੋਂ ਮਾਮਲਾ ਸ਼ਾਂਤ ਹੋਂਦ ਨਹੀਂ ਦਿਖਾਈ ਦੇ ਰਿਹਾ ਹੈ, ਜੇ ਇਸ ਤਰਾਂ ਦੇ ਹੀ ਮਾਹੌਲ ਰਹਿੰਦੇ ਹਨ ਤਾਂ ਵਿਸ਼ਵ ਯੁੱਧ ਦੇ ਹੋਣ ਦਾ ਖਤਰਾ ਵੱਧ ਜਾਂਦਾ ਹੈ .

Related posts

NASA ਨੇ ਲਾਂਚ ਕੀਤਾ ਪੇਸ ਸੈਟੇਲਾਈਟ, ਤੂਫਾਨ ਤੇ ਹੋਰ ਮੌਸਮ ਦੀ ਭਵਿੱਖਬਾਣੀ ਨੂੰ ਸੁਧਾਰਨ ‘ਚ ਕਰੇਗਾ ਮਦਦ

On Punjab

ਪਿਆਰ ਕੀ ਜਾਣੇ ਸਰਹੱਦਾਂ ਨੂੰ? ਫੇਸਬੁੱਕ ਦੋਸਤ ਨਾਲ ਵਿਆਹ ਕਰਾਉਣ ਪਾਕਿ ਗਿਆ ਭਾਰਤ ਵਾਸੀ ਜੇਲ੍ਹ ਪੁੱਜਾ

On Punjab

ਖੇਤੀਬਾੜੀ ’ਵਰਸਿਟੀ ਦੇ ਅਧਿਆਪਕ ਵਰ੍ਹਦੇ ਮੀਂਹ ਵਿੱਚ ਧਰਨੇ ’ਤੇ ਡਟੇ

On Punjab