PreetNama
ਖਾਸ-ਖਬਰਾਂ/Important News

ਇੱਕ ਤੋਂ ਵੱਧ ਸੀਟ ‘ਤੇ ਚੋਣ ਲੜਨ ‘ਤੇ ਲੱਗੇਗੀ ਬ੍ਰੇਕ? ਸੁਪਰੀਮ ਕੋਰਟ ਲਵੇਗੀ ਫੈਸਲਾ

ਨਵੀਂ ਦਿੱਲੀਸੁਪਰੀਮ ਕੋਰਟ ਨੇ ਭਾਜਪਾ ਨੇਤਾ ਤੇ ਵਕੀਲ ਅਸ਼ਵਨੀ ਉਪਾਧਿਆਏ ਵੱਲੋਂ ਦਾਇਰ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਟੀਸ਼ਨ ‘ਤੇ ਅੰਤਮ ਸੁਣਵਾਈ ਅਗਲੇ ਮਹੀਨੇ ਯਾਨੀ ਅਗਸਤ 2019 ‘ਚ ਕੀਤੀ ਜਾਵੇਗੀ। ਅਸ਼ਵਨੀ ਨੇ ਇੱਕ ਤੋਂ ਜ਼ਿਆਦਾ ਲੋਕ ਸਭਾ ਤੇ ਵਿਧਾਨ ਸਭਾ ਖੇਤਰਾਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।ਕਈ ਪਾਰਟੀਆਂ ਦੇ ਨੇਤਾ ਇੱਕ ਤੋਂ ਜ਼ਿਆਦਾ ਸੀਟਾਂ ਤੋਂ ਚੋਣ ਲੜਦੇ ਹਨ। ਬਾਅਦ ‘ਚ ਇੱਕ ਸੀਟ ਛੱਡ ਦਿੰਦੇ ਹਨ ਜਿਸ ‘ਤੇ ਬਾਅਦ ‘ਚ ਫੇਰ ਤੋਂ ਚੋਣ ਕਰਾਉਣੀ ਪੈਂਦੀ ਹੈ। ਅਜਿਹਾ ਕਰਨ ‘ਚ ਜ਼ਿਆਦਾ ਸਮਾਂ ਲੱਗਦਾ ਹੈ ਤੇ ਨਾਲ ਹੀ ਸੰਸਥਾਨ ਤੇ ਪੈਸਾ ਵੀ ਖ਼ਰਚ ਹੁੰਦਾ ਹੈ।

Related posts

ਬੇਟੇ ਦੀ ਜਨਮ ਦਿਨ ਪਾਰਟੀ ਦੀ ਤਿਆਰੀ ਕਰ ਰਹੀ ਮਾਂ-ਧੀ ਦੀ ਮੌਤ

On Punjab

Bill Nelson : ਭਾਰਤ ਦੌਰੇ ‘ਤੇ ਆਉਣਗੇ ਨਾਸਾ ਮੁਖੀ Bill Nelson, ISRO ਤੇ NASA ਦੇ NISAR ਮਿਸ਼ਨ ‘ਤੇ ਹੋਵੇਗੀ ਚਰਚਾ

On Punjab

ਰਿਪਬਲੀਕਨ ਪਾਰਟੀ ਨੇ ਅਧਿਕਾਰਤ ਤੌਰ ‘ਤੇ ਟਰੰਪ ਨੂੰ ਐਲਾਨਿਆ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ

On Punjab