PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਇੰਦੌਰ ਵਿਚ ਤਿੰਨ ਮੰਜ਼ਿਲਾ ਇਮਾਰਤ ਡਿੱਗੀ; 2 ਮੌਤਾਂ,12 ਜ਼ਖ਼ਮੀ

ਇੰਦੌਰ- ਇਥੇ ਰਾਣੀਪੁਰਾ ਇਲਾਕੇ ਵਿਚ ਸੋਮਵਾਰ ਰਾਤੀਂ ਮੀਂਹ ਦੌਰਾਨ ਇੱਕ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਜਿਸ ਵਿਚ ਦੋ ਜਣਿਆਂ ਦੀ ਮੌਤ ਹੋ ਗਈ ਜਦੋਂਕਿ 12 ਹੋਰ ਜ਼ਖ਼ਮੀ ਦੱਸ ਜਾਂਦੇ ਹਨ। ਜ਼ਿਲ੍ਹਾ ਕੁਲੈਕਟਰ ਸ਼ਿਵਮ ਵਰਮਾ ਨੇ ਦੱਸਿਆ ਕਿ ਇਕ ਪਰਿਵਾਰ ਦੇ 14 ਜੀਅ ਇਮਾਰਤ ਦੇ ਮਲਬੇ ਹੇਠ ਫਸੇ ਗਏ। ਇਨ੍ਹਾਂ ਵਿਚੋਂ 12 ਜਣਿਆਂ ਨੂੰ ਬਾਹਰ ਕੱਢ ਕੇ ਇਲਾਜ ਲਈ ਮਹਾਰਾਜਾ ਯਸ਼ਵੰਤਰਾਓ ਸਰਕਾਰੀ ਹਸਪਤਾਲ ਵਿਚ ਭਰਤੀ ਕੀਤਾ ਗਿਆ ਹੈ। ਮਾਰੇ ਗਏ ਦੋ ਜਣਿਆਂ ਦੀ ਪਛਾਣ ਅਲੀਫ਼ਾ ਤੇ ਫਾਹੀਮ ਵਜੋਂ ਹੋਈ ਹੈ। ਮਹਾਤਮਾ ਗਾਂਧੀ ਮੈਮੋਰੀਅਲ ਮੈਡੀਲ ਕਾਲਜ ਦੇ ਡੀਨ ਡਾ.ਅਰਵਿੰਦ ਘੰਗੋਰੀਆ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਅਲੀਫ਼ਾ (20), ਜੋ ਇਮਾਰਤ ਦੇ ਮਲਬੇ ਹੇਠ ਦੱਬ ਗਈ ਸੀ, ਨੂੰ ਮਹਾਰਾਜ਼ਾ ਯਸ਼ਵੰਤ ਰਾਓ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜ਼ਿਲ੍ਹਾ ਕੁਲੈਕਟਰ ਨੇ ਕਿਹਾ ਕਿ ਪਿਛਲੇ ਪੰਜ ਘੰਟਿਆਂ ਤੋਂ ਜਾਰੀ ਰਾਹਤ ਤੇ ਬਚਾਅ ਕਾਰਜ ਖ਼ਤਮ ਹੋ ਗਏ ਹਨ। ਉਨ੍ਹਾਂ ਕਿਹਾ, ‘‘ਇਮਾਰਤ ਦਾ ਮੂਹਰਲਾ ਹਿੱਸਾ ਨਵੇਂ ਸਿਰੇ ਤੋਂ ਬਣਾਇਆ ਗਿਆ ਸੀ ਜਦੋਂਕਿ ਪਿਛਲਾ ਹਿੱਸਾ ਪੁਰਾਣਾ ਸੀ। ਅਸੀਂ ਇਮਾਰਤ ਦੀ ਹਾਲਤ ਬਾਰੇ ਜਾਂਚ ਕਰਾਂਗੇ।’’ ਮੇਅਰ ਪੁਸ਼ਿਆਮਿੱਤਰਾ ਭਾਰਗਵ ਨੇ ਕਿਹਾ ਕਿ ਇਮਾਰਤ ਦਾ ਇਕ ਹਿੱਸਾ ਨਾਲ ਦੀ ਇਮਾਰਤ ’ਤੇ ਡਿੱਗ ਗਿਆ। ਮੁੱਢਲੀ ਜਾਂਚ ਮੁਤਾਬਕ ਇਮਾਰਤ ਅੱਠ ਤੋਂ ਦਸ ਸਾਲ ਪੁਰਾਣੀ ਸੀ।

Related posts

ਸਕਾਟਲੈਂਡ ਪਾਰਲੀਮੈਂਟ ਦੀ ਪਹਿਲੀ ਸਿੱਖ ਔਰਤ ਬਣੀ ਐੱਮਪੀ, ਮੂਲ ਮੰਤਰ ਦਾ ਜਾਪ ਕਰ ਕੇ ਚੁੱਕੀ ਸਹੁੰ

On Punjab

Britain: ਪੁਰਾਤੱਤਵ ਵਿਗਿਆਨੀਆਂ ਨੇ ਲੱਭੇ 240 ਤੋਂ ਵੱਧ ਲੋਕਾਂ ਦੇ ਪਥਰਾਟ, ਜਾਣੋ ਕੀ ਹੈ ਪੂਰਾ ਮਾਮਲਾ

On Punjab

ਅਹਿਮ ਰਿਪੋਰਟ: ਭਾਰਤ ਵਿੱਚ 85 ਫ਼ੀਸਦੀ ਤੋਂ ਵੱਧ ਜ਼ਿਲ੍ਹੇ ਵੱਡੇ ਜਲਵਾਯੂ ਘਟਨਾਵਾਂ ਦੇ ਪ੍ਰਭਾਵ ਤੇ ਮਾਰ ਹੇਠ 45 ਪ੍ਰਤੀਸ਼ਤ ਜ਼ਿਲ੍ਹੇ ਤਬਦੀਲੀ ਰੁਝਾਨ ਦਾ ਸਾਹਮਣਾ ਕਰ ਰਹੇ

On Punjab