PreetNama
ਫਿਲਮ-ਸੰਸਾਰ/Filmy

ਇੰਤਜ਼ਾਰ ਖ਼ਤਮ, ਆ ਗਿਆ ਸੁਸ਼ਾਂਤ ਰਾਜਪੂਤ ਦੀ ਆਖਰੀ ਫਿਲਮ ‘ਦਿਲ ਬੇਚਾਰਾ’ ਦਾ ਟ੍ਰੇਲਰ

ਮੁੰਬਈ: ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ ‘ਦਿਲ ਬੇਚਾਰਾ’ ਦਾ ਟ੍ਰੇਲਰ ਜਾਰੀ ਹੋ ਗਿਆ ਹੈ। ਸਪੱਸ਼ਟ ਤੌਰ ‘ਤੇ ਸੁਸ਼ਾਂਤ ਦੀ ਮੌਤ ਤੋਂ ਬਾਅਦ ਉਸ ਦੀ ਫਿਲਮ ਤੇ ਟ੍ਰੇਲਰ ਦਾ ਰਿਲੀਜ਼ ਹੋਣਾ ਉਸ ਦੇ ਫੈਨਸ ਲਈ ਇੱਕ ਵਾਰ ਫਿਰ ਹੰਝੂਆਂ ਦਾ ਹੜ੍ਹ ਲਿਆਉਣ ਵਾਲਾ ਪਲ ਹੈ।

ਦੱਸ ਦੇਈਏ ਕਿ ਇਸ ਫਿਲਮ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਸੰਜਨਾ ਸੰਘੀ ਹੈ। ਸੰਜਨਾ ਇਸ ਫਿਲਮ ਨਾਲ ਆਪਣਾ ਡੈਬਿਊ ਕਰ ਰਹੀ ਹੈ। ਫਿਲਮ ਕਾਫ਼ੀ ਸਮੇਂ ਤੋਂ ਬੰਦ ਪਈ ਰਹੀ। ਇਹ ਫਿਲਮ ਇਸ ਸਾਲ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਜਾਣੀ ਸੀ, ਪਰ ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਉਨ ਕਾਰਨ ਰੋਕ ਦਿੱਤੀ ਗਈ ਸੀ, ਪਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਇਸ ਨੂੰ ਡਿਜੀਟਲ ਪਲੇਟਫਾਰਮ ‘ਤੇ ਰਿਲੀਜ਼ ਕੀਤਾ ਜਾ ਰਹੀ ਹੈ।
ਹਾਲਾਂਕਿ, ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕ ਵੀ ਸੋਸ਼ਲ ਮੀਡੀਆ ‘ਤੇ ‘ਦਿਲ ਬੇਚਾਰਾ’ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਕਰਨ ਲਈ ਟ੍ਰੈਂਡ ਕਰ ਰਹੇ ਹਨ। ‘ਦਿਲ ਬੇਚਾਰਾ’ 24 ਜੁਲਾਈ ਨੂੰ ਓਟੀਟੀ ਪਲੇਟਫਾਰਮ ‘ਤੇ ਰਿਲੀਜ਼ ਹੋ ਰਹੀ ਹੈ। ਖਾਸ ਗੱਲ ਇਹ ਹੈ ਕਿ ਕੋਈ ਵੀ ਇਸ ਫਿਲਮ ਨੂੰ ਮੁਫਤ ਵਿਚ ਦੇਖ ਸਕਦਾ ਹੈ। ਇਸ ਦੇ ਲਈ ਓਟੀਟੀ ਪਲੇਟਫਾਰਮ ਦੀ ਸਬਸਕ੍ਰਿਪਸ਼ਨ ਦੀ ਲੋੜ ਨਹੀਂ ਪਵੇਗੀ।

Related posts

ਰੀਆ ਚਕ੍ਰਵਰਤੀ ਦੀ ਕਾਲ ਡਿਟੇਲ ਆਈ ਸਾਹਮਣੇ, ਸੁਸ਼ਾਂਤ ਦੀ ਮੌਤ ਵਾਲੇ ਦਿਨ ਇਸ ਸ਼ਖ਼ਸ ਨਾਲ ਕੀਤੀ ਇਕ ਘੰਟਾ ਗੱਲਬਾਤ

On Punjab

ਸਮੀਰਾ ਰੈੱਡੀ ਦੂਜੀ ਵਾਰ ਬਣੀ ਮਾਂ, ਬੇਬੀ ਗਰਲ ਦੀ ਫ਼ੋਟੋ ਸ਼ੇਅਰ ਕਰ ਲਿਖਿਆ ਇਹ ਮੈਸੇਜ

On Punjab

ਕੈਂਸਰ ਦਾ ਇਲਾਜ਼ ਕਰਵਾਉਣ ਤੋਂ ਪਹਿਲਾਂ ਸੰਜੇ ਦੱਤ ਪੂਰਾ ਕਰਨਗੇ ਇਹ ਜ਼ਰੂਰੀ ਕੰਮ

On Punjab