PreetNama
ਖਾਸ-ਖਬਰਾਂ/Important News

ਇੰਟਰਨੈਸ਼ਨਲ ਅਦਾਲਤ ਦਾ ਫੈਸਲਾ: ਪਾਕਿ ਜੇਲ੍ਹ ‘ਚ ਕੈਦ ਕੁਲਭੂਸ਼ਨ ਜਾਧਵ ਦੀ ਫਾਂਸੀ ‘ਤੇ ਲੱਗੀ ਰੋਕ

ਹੇਗ: ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਸੁਣਵਾਈ ਕਰ ਰਹੀ ਕੌਮਾਂਤਰੀ ਅਦਾਲਤ (ICJ) ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਕੌਮਾਂਤਰੀ ਅਦਾਲਤ ਨੇ ਜਾਧਵ ਦੀ ਫਾਂਸੀ ‘ਤੇ ਰੋਕ ਲਾ ਦਿੱਤੀ ਹੈ।ਨੀਦਰਲੈਂਡ ਦੇ ਹੇਗ ਦੇ ਪੀਸ ਪੈਲੇਸ ਵਿੱਚ ਇਸ ਮਾਮਲੇ ਦੀ ਜਨਤਕ ਤੌਰ ‘ਤੇ ਸੁਣਵਾਈ ਹੋਈ, ਜਿਸ ਵਿੱਚ ਚੀਫ ਜਸਟਿਸ ਅਬਦੁਲਕਾਵੀ ਅਹਿਮਦ ਯੁਸੁਫ ਨੇ ਫੈਸਲਾ ਪੜ੍ਹ ਕੇ ਸੁਣਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੇ ਫੈਸਲੇ ਨੂੰ ਮੁੜ ਵਿਚਾਰੇ ਅਤੇ ਜਾਧਵ ਨੂੰ ਕਾਨੂੰਨੀ ਮਦਦ ਯਾਨੀ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਲਈ ਵਕੀਲ ਮੁਹੱਈਆ ਕਰਵਾਏ ਜਾਣ।

ਕੌਮਾਂਤਰੀ ਅਦਾਲਤ ਵਿੱਚ 16 ਜੱਜ ਬੈਠਦੇ ਹਨ ਅਤੇ 15 ਜੱਜਾਂ ਨੇ ਫੈਸਲਾ ਭਾਰਤ ਦੇ ਪੱਖ ਵਿੱਚ ਦਿੱਤਾ। ਆਈਸੀਜੇ ਦੇ ਚੀਫ ਜਸਟਿਸ ਯੁਸੁਫ ਨੇ ਫੈਸਲਾ ਪੜ੍ਹਦਿਆਂ ਮੰਨਿਆ ਕਿ ਪਾਕਿਸਤਾਨ ਨੇ ਭਾਰਤ ਦੀ ਅਪੀਲ ਨਹੀਂ ਸੁਣੀ ਤੇ ਜਾਧਵ ਨੂੰ ਉਸ ਦੇ ਬਣਦੇ ਹੱਕ ਨਹੀਂ ਦਿੱਤੇ ਗਏ।

ਉੱਧਰ, ਭਾਰਤ ਵਿੱਚ ਵੀ ਅੱਜ ਕੁਲਭੂਸ਼ਣ ਲਈ ਲਗਾਤਾਰ ਦੁਆਵਾਂ ਦਾ ਦੌਰ ਜਾਰੀ ਸੀ। ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ ਸਾਲ 2017 ਵਿੱਚ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਇਸ ਮਾਮਲੇ ਨੂੰ ਆਈਸੀਜੇ ਵਿੱਚ ਚੁਨੌਤੀ ਦਿੱਤੀ ਸੀ।

Related posts

ਭਾਰਤਵੰਸ਼ੀ ਅਰੁਣ ਵੈਂਕਟਰਮਣ ਨੇ ਅਮਰੀਕਾ ਦੇ ਸਹਾਇਕ ਵਣਜ ਮੰਤਰੀ ਵਜੋਂ ਚੁੱਕੀ ਸਹੁੰ

On Punjab

ਵੱਡਾ ਖੁਲਾਸਾ : Elon Musk ਦੇ ਪਿਤਾ ਬਣੇ ਆਪਣੀ ਹੀ ਮਤਰੇਈ ਧੀ ਦੇ ਬੱਚਿਆਂ ਦਾ ਬਾਪ

On Punjab

CISF ਨੇ ਭਾਖੜਾ ਡੈਮ ਦੀ ਕਮਾਨ ਸੰਭਾਲੀ!

On Punjab