PreetNama
ਸਿਹਤ/Health

ਇੰਝ ਕਰੋ ਪਤਾ ਆਮ ਖਾਂਸੀ ਹੈ ਜਾਂ ਕੋਰੋਨਾ ..

check about cough or corona: ਇਤਿਹਾਸ ‘ਚ ਪਹਿਲੀ ਵਾਰ ਹੋਇਆ ਕਿ ਇੱਕ ਬਿਮਾਰੀ ਨੇ ਪੂਰੀ ਦੁਨੀਆਂ ਨੂੰ ਹਿਲਾਕੇ ਰੱਖ ਦਿੱਤਾ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਘਰਾਂ ਦੇ ਅੰਦਰ ਰਹਿਕੇ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾਵੇ। ਲੋਕਾਂ ‘ਚ ਦਹਿਸ਼ਤ ਦੇ ਨਾਲ ਨਾਲ ਇੱਕ ਘਬਰਾਹਟ ਵੀ ਹੈ।
ਇਸ ਤੋਂ ਖਤਰੇ ਤੋਂ ਬਚਣ ਲਈ
ਮਿਲਣਾ ਜੁਲਣਾ ਬੰਦ ਕਰ ਦਵੋ
ਮਿਲਣ ਨਾਲ ਇਹ ਖਤਰਾ ਕਿਸੇ ਹੋਰ ਘਰ ਵੀ ਪਹੁੰਚ ਸਕਦਾ ਹੈ।
ਜੇਕਰ ਕਿਸੇ ‘ਚ ਇਸਦੇ ਲੱਛਣ ਦਿਖਣ ਤਾਂ ਤੁਰੰਤ 1075 ‘ਤੇ ਫੋਨ ਕਰ ਇਤਲਾਹ ਕਰੋ ।
ਘਰ ਬੈਠੇ ਹੀ ਇਸਦੇ ਲੱਛਣ ਜਾਨਣ ਲਈ ਆਪਣੇ ਮੋਬਾਈਲ ‘ਤੇ https://covid.apollo247.com/ ‘ਤੇ ਜਾਓ , ਆਪਣੀ ਜਾਣਕਾਰੀ ਭਰਨ ਤੋਂ ਬਾਅਦ ਪੁੱਛਿਆ ਜਾਵੇਗਾ ਕਿ ਤੁਸੀਂ ਪੁਰਸ਼ ਹੋ ਜਾਂ ਮਹਿਲਾ ।
ਤਾਪਮਾਨ ਪੁੱਛਣ ਤੋਂ ਬਾਅਦ ਆਮ ਲੱਛਣਾਂ ਬਾਰੇ ਜਾਣਕਾਰੀ ਮੰਗੀ ਜਾਵੇਗੀ ਜਿਵੇਂ – ਗਲਾ ਦਰਦ , ਕਮਜ਼ੋਰੀ , ਸੁੱਕੀ ਖਾਂਸੀ ।
ਸਾਰੇ ਸਵਾਲਾਂ ਦੇ ਜਵਾਬ ਤੋਂ ਬਾਅਦ ਤੁਹਾਨੂੰ ਦੱਸਿਆ ਜਾਵੇਗਾ ਕਿ ਤੁਹਾਨੂੰ ਡਾਕਟਰ ਕੋਲ ਜਾਣ ਦੀ ਲੋੜ ਹੈ ਜਾਂ ਨਹੀਂ।
ਜਿਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਸਕੇਗਾ ਕਿ ਆਖਿਰ ਕੋਈ ਕੋਈ ਖਤਰੇ ਦੀ ਗੱਲ ਹੈ ਜਾਂ ਨਹੀਂ ।
ਜੇਕਰ ਹਜੇ ਵੀ ਤੁਹਾਨੂੰ ਸਾਹ ਲੈਣ ‘ਚ ਦਿੱਕਤ ਆ ਰਹੀ ਹੈ ਜਾਂ ਤੇਜ ਬੁਖਾਰ ਨਹੀਂ ਉਤਾਰ ਰਿਹਾ ਤਾਂ ਨਜ਼ਦੀਕੀ ਹਸਪਤਾਲ ਤੋਂ ਇਲਾਜ ਜਰੂਰ ਕਰਵਾਓ ।

Related posts

Long Covid Symptoms: ਰਿਕਵਰੀ ਤੋਂ ਬਾਅਦ ਵੀ ਪਰੇਸ਼ਾਨ ਕਰਦੇ ਹਨ ਓਮੀਕ੍ਰੋਨ ਦੇ ਇਹ ਲੱਛਣ

On Punjab

ਕੋਰੋਨਾ ਦਾ ਖ਼ਾਤਮਾ ਕਰ ਸਕਦੀ ਹੈ ਯੂਵੀ-ਐੱਲਈਡੀ ਲਾਈਟ

On Punjab

World Hypertension Day: : ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਗਰਮੀਆਂ ‘ਚ ਇਹ 7 ਚੀਜ਼ਾਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ

On Punjab